Cold milk skin care: ਬਦਲਦੇ ਮੌਸਮ ਕਾਰਨ ਚਿਹਰੇ ਅਤੇ ਸਿਹਤ ਦੋਵੇਂ ਪ੍ਰਭਾਵਿਤ ਹੁੰਦੇ ਹਨ। ਅਜਿਹੇ ‘ਚ ਸਕਿਨ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਤੁਸੀਂ ਸਕਿਨ ‘ਤੇ ਸਿਰਫ ਕੈਮੀਕਲ ਪ੍ਰੋਡਕਟਸ ਹੀ ਨਹੀਂ ਬਲਕਿ ਘਰੇਲੂ ਚੀਜ਼ਾਂ ਦੀ ਵੀ ਵਰਤੋਂ ਕਰ ਸਕਦੇ ਹੋ। ਦੁੱਧ ਦੀ ਵਰਤੋਂ ਚਿਹਰੇ ‘ਤੇ ਕਰ ਸਕਦੇ ਹੋ। ਇਸ ਦਾ ਸੇਵਨ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਪਰ ਇਸ ਨੂੰ ਲਗਾਉਣ ਨਾਲ ਸਕਿਨ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਠੰਡੇ ਦੁੱਧ ਨੂੰ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਚਿਹਰੇ ‘ਤੇ ਨੈਚੂਰਲ Moisturize ਦੇਣ ਦਾ ਕੰਮ ਕਰਦਾ ਹੈ। ਤਾਂ ਆਓ ਜਾਣਦੇ ਹਾਂ ਇਸ ਨੂੰ ਲਗਾਉਣ ਦੇ ਕੀ ਫਾਇਦੇ ਹਨ…
ਡ੍ਰਾਈ ਸਕਿਨ ਤੋਂ ਰਾਹਤ: ਦੁੱਧ ਇੱਕ ਨੈਚੂਰਲ Moisturize ਦੇਣ ਦਾ ਕੰਮ ਕਰਦਾ ਹੈ। ਇਸ ‘ਚ ਨਮੀ ਦੇਣ ਵਾਲੇ ਗੁਣ ਹੁੰਦੇ ਹਨ ਜੋ ਸਕਿਨ ਦੀ ਨਮੀ ਨੂੰ ਘਟਾਉਣ ‘ਚ ਮਦਦ ਕਰਦੇ ਹਨ। ਇਹ ਤੁਹਾਡੀ ਸਕਿਨ ਨੂੰ ਨਰਮ ਬਣਾਉਣ ‘ਚ ਵੀ ਮਦਦ ਕਰਦਾ ਹੈ।
ਮੁਹਾਸੇ ਦੂਰ ਕਰੇ: ਮੌਨਸੂਨ ਦੇ ਮੌਸਮ ‘ਚ ਚਿਹਰੇ ‘ਤੇ ਮੁਹਾਸੇ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਠੰਡੇ ਦੁੱਧ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਠੰਡੇ ਦੁੱਧ ‘ਚ ਸ਼ਹਿਦ ਮਿਲਾ ਕੇ ਲਗਾ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ ਤੋਂ ਮੁਹਾਸੇ ਵੀ ਦੂਰ ਹੋ ਜਾਣਗੇ ਅਤੇ ਸਕਿਨ ‘ਚ ਮੌਜੂਦ ਗੰਦਗੀ ਅਤੇ ਵਾਧੂ ਤੇਲ ਵੀ ਸਾਫ਼ ਹੋ ਜਾਵੇਗਾ। ਇਹ ਮੁਹਾਸਿਆਂ ਦੀ ਸੋਜ ਨੂੰ ਘੱਟ ਕਰਨ ‘ਚ ਵੀ ਮਦਦ ਕਰਦਾ ਹੈ।
ਝੁਰੜੀਆਂ ਅਤੇ ਫਾਈਨ ਲਾਈਨਾਂ ਤੋਂ ਰਾਹਤ: ਝੁਰੜੀਆਂ ਅਤੇ ਫਾਈਨ ਲਾਈਨਾਂ ਤੋਂ ਰਾਹਤ ਪਾਉਣ ਲਈ ਤੁਸੀਂ ਚਿਹਰੇ ‘ਤੇ ਠੰਡੇ ਦੁੱਧ ਦੀ ਵਰਤੋਂ ਵੀ ਕਰ ਸਕਦੇ ਹੋ। ਠੰਡੇ ਦੁੱਧ ਨਾਲ ਤੁਹਾਡੀ ਸਕਿਨ ਟਾਈਟ ਹੁੰਦੀ ਹੈ ਅਤੇ ਪੋਰਸ ਨੂੰ ਵੀ ਬੰਦ ਕਰਦਾ ਹੈ। ਬੰਦ ਪੋਰਸ ਦੇ ਬਾਅਦ ਤੁਹਾਡੀ ਸਕਿਨ ਏਜਿੰਗ ਸਾਈਨ ਘੱਟ ਦਿਖਾਈ ਦਿੰਦੇ ਹਨ ਅਤੇ ਤੁਹਾਡਾ ਚਿਹਰਾ ਜਵਾਨ ਦਿਖਾਈ ਦਿੰਦਾ ਹੈ।
ਚਿਹਰੇ ਦੇ ਸੈੱਲਾਂ ਨੂੰ ਕਰਦਾ ਹੈ ਸਾਫ਼: ਤੁਸੀਂ ਠੰਡੇ ਦੁੱਧ ‘ਚ ਸ਼ਹਿਦ ਅਤੇ ਹਲਦੀ ਮਿਲਾ ਕੇ ਚਿਹਰੇ ‘ਤੇ ਲਗਾ ਸਕਦੇ ਹੋ। ਇਹ ਤੁਹਾਡੀ ਸਕਿਨ ਤੋਂ ਡੈੱਡ ਸੈੱਲਸ, ਬਲੈਕਹੈੱਡਸ ਨੂੰ ਹਟਾਉਣ ‘ਚ ਵੀ ਮਦਦ ਕਰਦਾ ਹੈ। ਇਹ ਸਕਿਨ ‘ਤੇ ਵਧੀਆ ਐਕਸਫੋਲੀਏਟਰ ਦਾ ਕੰਮ ਕਰਦਾ ਹੈ।
ਚਿਹਰੇ ‘ਤੇ ਆਵੇਗਾ ਨੈਚੂਰਲ ਗਲੋਂ: ਠੰਡਾ ਦੁੱਧ ਲਗਾਉਣ ਨਾਲ ਤੁਹਾਡਾ ਰੰਗ ਵੀ ਸਾਫ ਹੋ ਜਾਂਦਾ ਹੈ। ਇਹ ਤੁਹਾਡੇ ਚਿਹਰੇ ਦੇ ਕਾਲੇਪਨ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਠੰਡਾ ਦੁੱਧ ਲਗਾਉਣ ਨਾਲ ਚਿਹਰੇ ‘ਤੇ ਜਲਣ, ਲਾਲੀ, ਟੈਨਿੰਗ, ਪਿਗਮੈਂਟੇਸ਼ਨ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਹ ਤੁਹਾਡੀ ਸਕਿਨ ਨੂੰ ਠੰਡਾ ਕਰਨ ‘ਚ ਮਦਦ ਕਰਦਾ ਹੈ।
ਕਿਵੇਂ ਲਗਾਈਏ ਠੰਡਾ ਦੁੱਧ ?: ਤੁਸੀਂ ਰਾਤ ਦੇ ਸਮੇਂ ਚਿਹਰੇ ‘ਤੇ ਠੰਡਾ ਦੁੱਧ ਲਗਾ ਸਕਦੇ ਹੋ। ਤੁਸੀਂ ਦੁੱਧ ‘ਚ ਬਰਫ ਪਾ ਕੇ ਜਾਂ ਫਰਿੱਜ ‘ਚ ਕੁਝ ਸਮੇਂ ਲਈ ਰੱਖ ਕੇ ਵੀ ਇਸਤੇਮਾਲ ਕਰ ਸਕਦੇ ਹੋ। ਜ਼ਿਆਦਾ ਫਾਇਦੇ ਲੈਣ ਲਈ ਤੁਸੀਂ ਇਸ ‘ਚ ਸ਼ਹਿਦ ਅਤੇ ਹਲਦੀ ਮਿਲਾ ਕੇ ਵੀ ਪੇਸਟ ਬਣਾ ਸਕਦੇ ਹੋ। ਇਸ ਪੇਸਟ ਨੂੰ ਰਾਤ ਨੂੰ ਚਿਹਰੇ ‘ਤੇ ਲਗਾਓ। ਅਗਲੇ ਦਿਨ ਸਵੇਰੇ ਸਾਦੇ ਪਾਣੀ ਨਾਲ ਚਿਹਰਾ ਧੋ ਲਓ।