ਜ਼ਿਆਦਾਤਰ ਲੋਕ ਕਬਜ਼ ਦੀ ਸਮੱਸਿਆ ਨਾਲ ਜੂਝਦੇ ਰਹਿੰਦੇ ਹਨ। ਖਾਸ ਤੌਰ ‘ਤੇ ਸਰਦੀਆਂ ਵਿਚ ਇਹ ਸਮੱਸਿਆ ਵਧ ਜਾਂਦੀ ਹੈ ਜਿਸ ਦੀ ਵਜ੍ਹਾ ਨਾਲ ਬਲਾਟਿੰਗ ਤੇ ਗੈਸ ਦੇ ਨਾਲ ਹੀ ਕਬਜ਼ ਦੀ ਦਿੱਕਤਾਂ ਵਧਣ ਲੱਗਦੀਆਂ ਹਨ। ਸਰਦੀਆਂ ਵਿਚ ਜੇਕਰ ਕਬਜ਼ ਦੀ ਸਮੱਸਿਆ ਵਧਣ ਲੱਗਦੀ ਹੈ ਤਾਂ ਇਸ ਲਈ ਇਹ 5 ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਤੋਂ ਬਚ ਕੇ ਕਾਂਸਟੀਪੇਸ਼ਨ ਨਾਲ ਨਿਪਟਿਆ ਜਾ ਸਕਦਾ ਹੈ।
ਪਾਣੀ ਦੀ ਕਮੀ
ਠੰਡ ਦੇ ਮੌਸਮ ਵਿਚ ਪਿਆਸ ਘੱਟ ਲੱਗਦੀ ਹੈ ਜਿਸ ਦੀ ਵਜ੍ਹਾ ਨਾਲ ਲੋਕ ਪਾਣੀ ਪੀਣ ਦੀ ਮਾਤਰਾ ਘੱਟ ਕਰ ਦਿੰਦੇ ਹਨ। ਕਈ ਵਾਰ ਤਾਂ ਕਈ ਘੰਟੇ ਪਾਣੀ ਪੀਣਾ ਹੀ ਭੁੱਲ ਜਾਂਦੇ ਹਨ। ਪਾਣੀ ਦੀ ਕਮੀ ਨਾਲ ਸਟੂਲ ਹਾਰਡ ਹੋ ਜਾਂਦਾ ਹੈ ਤੇ ਕਬਜ਼ ਦੀ ਸਮੱਸਿਆ ਪੈਦਾ ਹੋਣ ਲੱਗਦੀ ਹੈ।
ਕੈਫੀਨ ਦੀ ਜ਼ਿਆਦਾ ਮਾਤਰਾ
ਠੰਡ ਤੋਂ ਬਚਣ ਲਈ ਲੋਕ ਚਾਹ, ਕਾਫੀ ਨੂੰ ਜ਼ਿਆਦਾ ਪੀਣ ਲੱਗਦੇ ਹਨ। ਇਸ ਵਿਚ ਮੌਜੂਦ ਕੈਫੀਨ ਡਿਹਾਈਡ੍ਰੇਸ਼ਨ ਲਈ ਜ਼ਿੰਮੇਵਾਰ ਹੁੰਦਾ ਹੈ ਤੇ ਫਿਰ ਬਾਊਲ ਮੂਵਮੈਂਟ ‘ਤੇ ਬੁਰਾ ਅਸਰ ਪੈਂਦਾ ਹੈ ਜਿਸ ਦੀ ਵਜ੍ਹਾ ਨਾਲ ਕਬਜ਼ ਦੀ ਸਮੱਸਿਆ ਹੋਣ ਲੱਗਦੀ ਹੈ।
ਫਾਈਬਰ ਦੀ ਘੱਟ ਮਾਤਰਾ
ਸਰਦੀਆਂ ਵਿਚ ਲੋਕ ਖਾਣੇ ਦੇ ਮਾਮਲੇ ਵਿਚ ਕਾਫੀ ਦਿਲੇਰ ਹੋ ਜਾਂਦੇ ਹਨ। ਮਿੱਠਾ, ਫੈਟੀ ਫੂਡਸ ਖਾਣ ਲੱਗਦੇ ਹਨ ਜੋ ਕਿ ਉਨ੍ਹਾਂ ਦੇ ਪੂਰੇ ਡਾਇਜੈਸ਼ਨ ਨੂੰ ਵਿਗਾੜ ਦਿੰਦੀ ਹੈ। ਦੂਜੇ ਪਾਸੇ ਸ਼ੂਗਰ ਤੇ ਫੈਟ ਤੋਂ ਇਲਾਵਾ ਫਲ, ਸਬਜ਼ੀਆਂ ਨੂੰ ਲੋਕ ਡਾਇਟ ਵਿਚ ਘੱਟ ਖਾਂਧੇ ਹਨ ਜਿਸ ਦੀ ਵਜ੍ਹਾ ਨਾਲ ਫਾਈਬਰ ਘੱਟ ਮਿਲਦਾ ਹੈ ਤੇ ਫਾਈਬਰ ਦੀ ਸਮੱਸਿਆ ਸਭ ਤੋਂ ਪਹਿਲਾਂ ਕਬਜ਼ ਨੂੰ ਵਧਾਉਂਦੀ ਹੈ।
ਆਊਟਡੋਰ ਐਕਟੀਵਿਟੀ ਵਿਚ ਕਮੀ
ਜੇਕਰ ਐਕਸਰਸਾਈਜ਼ ਕਰਨ ਦੀ ਆਦਤ ਨਹੀਂ ਹੈ ਤਾਂ ਠੰਡ ਦੀ ਵਜ੍ਹਾ ਨਾਲ ਬਹੁਤ ਘੱਟ ਲੋਕ ਹੀ ਘਰ ਤੋਂ ਬਾਹਰ ਨਿਕਲਦੇ ਹਨ। ਅਜਿਹੇ ਵਿਚ ਫਿਜ਼ੀਕਲ ਐਕਟੀਵਿਟੀ ਬਹੁਤ ਘੱਟ ਹੋ ਜਾਂਦੀ ਹੈ ਜੋ ਡਾਇਜੈਸ਼ਨ ਪ੍ਰੋਸੈੱਸ ਨੂੰ ਹੌਲੀ ਕਰ ਦਿੰਦੀ ਹੈ। ਲਗਾਤਾਰ ਬੈਠੇ ਰਹਿਣ ਦੀ ਆਦਤ ਕਬਜ਼ ਦੀ ਸਮੱਸਿਆ ਨੂੰ ਵਧਾਉਂਦੀ ਹੈ।
ਕੁਝ ਦਵਾਈਆਂ ਦਾ ਹੁੰਦਾ ਹੈ ਅਸਰ
ਸਰਦੀਆਂ ਵਿਚ ਲੋਕ ਬੀਮਾਰ ਪੈਂਦੇ ਰਹਿੰਦੇ ਹਨ ਜਿਸ ਦੀ ਵਜ੍ਹਾ ਨਾਲ ਸਰਦੀ-ਜ਼ੁਕਾਮ ਤੇ ਦਰਦ ਦੀਆਂ ਦਵਾਈਆਂ ਲੈਂਦੇ ਹਨ ਜਿਸ ਦਾ ਸਾਈਡ ਇਫੈਕਟ ਡਾਇਜੈਸ਼ਨ ‘ਤੇ ਵੀ ਪੈਂਦਾ ਹੈ।
ਵੀਡੀਓ ਲਈ ਕਲਿੱਕ ਕਰੋ –