ਸਾਡੀ ਰਸੋਈ ਵਿਚ ਕਈ ਤਰ੍ਹਾਂ ਦੇ ਮਸਾਲੇ ਮੌਜੂਦ ਹਨ। ਇਸ ਵਿਚੋਂ ਇਕ ਹੈ ਅਜਵਾਇਨ। ਇਹ ਲਗਭਗ ਹਰ ਘਰ ਦੀ ਰਸੋਈ ਵਿਚ ਮਿਲਦਾ ਹੈ। ਇਸ ਦੇ ਕਈ ਤਰ੍ਹਾਂ ਦੇ ਸਿਹਤ ਲਾਭ ਵੀ ਹੁੰਦੇ ਹਨ। ਇਸ ਦਾ ਸੇਵਨ ਸਰਦੀਆਂ ਵਿਚ ਬਣਨ ਵਾਲੇ ਪਕਵਾਨ ਜਿਵੇਂ ਪਰੌਂਠਾ, ਨਮਕੀਨ, ਸਬਜ਼ੀ, ਪੁਰੀ, ਮਟਰੀ ਆਦਿ ਵਿਚ ਕੀਤਾ ਜਾਂਦਾ ਹੈ। ਇਸ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ ਤੇ ਇਹ ਸਰੀਰ ਵਿਚ ਗਰਮਾਹਟ ਰੱਖਣ ਵਿਚ ਮਦਦ ਕਰਦਾ ਹੈ। ਇਸ ਵਿਚ ਭਾਰੀ ਮਾਤਰਾ ਵਿਚ ਪ੍ਰੋਟੀਨ, ਫੈਟ, ਫਾਈਬਰ ਤੇ ਮਿਨਰਲ ਵਰਗੇ ਤੱਤ ਪਾਏ ਜਾਂਦੇ ਹਨ। ਇਹ ਕੈਲਸ਼ੀਅਮ, ਫਾਸਫੋਰਸ, ਆਇਰਨ ਤੇ ਨਿਕੋਟਿਨਿਕ ਐਸਿਡ ਦਾ ਵੀ ਬਹੁਤ ਚੰਗਾ ਸਰੋਤ ਹੁੰਦਾ ਹੈ। ਇਹ ਸਰਦੀ ਵਿਚ ਜ਼ੁਕਾਮ, ਵਹਿੰਦੀ ਨੱਕ ਤੇ ਠੰਡ ਤੋਂ ਬਚਾਅ ਵਿਚ ਮਦਦ ਕਰਦਾ ਹੈ।
ਸਰਦੀਆਂ ਵਿਚ ਤੁਸੀਂ ਚਾਹੋ ਤਾਂ ਅਜਵਾਇਨ ਨੂੰ ਖਾਣ ਦੀਆਂ ਚੀਜ਼ਾਂ ਜਿਵੇਂ ਪਰੌਂਠਾ, ਨਮਕੀਨ, ਸਬਜ਼ੀ ਆਦਿ ਵਿਚ ਪਾ ਕੇ ਇਸਤੇਮਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਅਜਵਾਇਨ ਦੀ ਚਾਹ ਦਾ ਵੀ ਸੇਵਨ ਵੀ ਕਰ ਸਕਦੇ ਹੋ। ਇਹ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਚਾਹ ਬਣਾਉਣ ਲਈ ਇਕ ਗਿਲਾਸ ਪਾਣੀ ਵਿਚ ਇਕ ਚੱਮਚ ਅਜਵਾਇਨ ਮਿਲਾ ਕੇ 10 ਉਬਾਲ ਦਿਓ। ਬਾਅਦ ਵਿਚ ਇਸ ਨੂੰ ਛਾਣ ਕੇ ਸ਼ਹਿਦ ਤੇ ਨਿੰਬੂ ਵਿਚ ਮਿਲਾ ਕੇ ਪੀਓ। ਇਹ ਸਰਦੀਆਂ ਵਿਚ ਸਰੀਰ ਨੂੰ ਗਰਮਾਹਟ ਦੇਣ ਵਿਚ ਮਦਦ ਕਰਦਾ ਹੈ।
- ਅਜਵਾਇਨ ਦੇ ਸੇਵਨ ਨਾਲ ਸਰੀਰ ਨੂੰ ਬਹੁਤ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਕਬਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਅਜਵਾਇਨ ਤੁਹਾਡੇ ਲਈ ਬਹੁਤ ਕਾਰਗਰ ਸਾਬਤ ਹੋ ਸਕਦਾ ਹੈ। ਇਹ ਕਬਜ਼ ਨੂੰ ਜੜ੍ਹ ਤੋਂ ਦੂਰ ਕਰ ਦਿੰਦਾ ਹੈ।
- ਸਰਦੀਆਂ ਵਿਚ ਖਾਂਸੀ-ਸਰਦੀ ਹੋਣਾ ਇਕ ਬੇਹੱਦ ਆਮ ਸਮੱਸਿਆ ਹੈ। ਅਜਵਾਇਨ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ। ਇਸ ਦੇ ਸੇਵਨ ਨਾਲ ਇਸ ਸੀਜਨ ਵਿਚ ਹੋਣ ਵਾਲੇ ਖਾਂਸੀ, ਜੁਕਾਮ ਤੇ ਕਫ ਦੀ ਸਮੱਸਿਆ ਦੂਰ ਹੁੰਦੀ ਹੈ। ਬੇਹਤਰ ਅਸਰ ਲਈ ਅਜਵਾਇਨ ਦੀ ਚਾਹ ਵਿਚ ਕਾਲਾ ਨਮਕ ਮਿਲਾ ਕੇ ਪੀਓ।
- ਕਈ ਵਾਰ ਠੰਡ ਦੇ ਮੌਸਮ ਵਿਚ ਲੋਕਾਂ ਦਾ ਗਠੀਆ ਦਾ ਦਰਦ ਵਧ ਜਾਂਦਾ ਹੈ। ਇਸ ਨੂੰ ਦੂਰ ਕਰਨ ਲਈ ਅਜਵਾਇਨ ਦਾ ਇਸਤੇਮਾਲ ਕਰੋ। ਅਜਵਾਇਨ ਦੇ ਚੂਰਨ ਦੀਪੋਟਲੀ ਬਣਾ ਕੇ ਗੋਡਿਆਂ ਨੂੰ ਸੇਕੋ। ਦਰਦ ਜੜ੍ਹ ਤੋਂ ਖਤਮ ਹੋ ਜਾਵੇਗਾ।
- ਇਸ ਦੇ ਨਾਲ ਹੀ ਅਜਵਾਇਨ ਪੀਰੀਅਡਸ ਦੇ ਦਰਦ ਤੋਂ ਵੀ ਛੁਟਕਾਰਾ ਦਿਵਾਉਣ ਵਿਚ ਮਦਦ ਕਰਦਾ ਹੈ। ਕੋਸੇ ਪਾਣੀ ਨਾਲ ਅਜਵਾਇਨ ਲੈਣ ਨਾਲ ਦਰਦ ਵਿਚ ਬਹੁਤ ਆਰਾਮ ਮਿਲਦਾ ਹੈ।
ਵੀਡੀਓ ਲਈ ਕਲਿੱਕ ਕਰੋ : –