Cycling Workout benefits: ਜਿੰਮ, ਸੈਰ ਅਤੇ ਯੋਗਾ ਦੇ ਨਾਲ-ਨਾਲ ਸਾਈਕਲਿੰਗ ਵੀ ਸਾਡੀ ਸਿਹਤ ਲਈ ਬਹੁਤ ਵਧੀਆ ਹੈ। ਸਾਈਕਲਿੰਗ ਵੀ ਇੱਕ ਫਿਜ਼ੀਕਲ ਐਕਟੀਵਿਟੀ ਹੈ, ਇਸ ਨੂੰ ਰੋਜ਼ਾਨਾ ਕਰਨ ਨਾਲ ਇੱਕ ਨਹੀਂ ਬਲਕਿ ਬਹੁਤ ਸਾਰੇ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਵੀ ਆਪਣੀ ਸਿਹਤ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਸਾਈਕਲ ਚਲਾਉਣ ਦੇ ਫਾਇਦਿਆਂ ਬਾਰੇ ਦੱਸਦੇ ਹਾਂ।
ਚਿਹਰਾ ਰਹਿੰਦਾ ਹੈ ਗਲੋਇੰਗ: ਸ਼ਾਇਦ ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਕਸਰਤ ਦੇ ਤੌਰ ‘ਤੇ ਕੁਝ ਘੰਟੇ ਸਾਈਕਲਿੰਗ ਕਰਨ ਨਾਲ ਬਲੱਡ ਵੇਸਲਜ ਅਤੇ ਸਕਿਨ ‘ਚ ਆਕਸੀਜਨ ਦੀ ਲੋੜੀਂਦੀ ਸਪਲਾਈ ਹੁੰਦੀ ਹੈ, ਜਿਸ ਨਾਲ ਸਕਿਨ ਗਲੋਇੰਗ ਰਹਿੰਦੇ ਹਨ।
ਮੈਮੋਰੀ ਵਧਾਉਂਦੀ ਹੈ ਸਾਈਕਲਿੰਗ: ਸਾਈਕਲਿੰਗ ਕਰਨ ਵਾਲਿਆਂ ਦੇ ਬ੍ਰੇਨ ਸੈੱਲ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹਨ। ਉਨ੍ਹਾਂ ਦੀ ਯਾਦਦਾਸ਼ਤ ਆਮ ਲੋਕਾਂ ਨਾਲੋਂ ਜ਼ਿਆਦਾ ਹੁੰਦੀ ਹੈ। ਸਾਈਕਲਿੰਗ ਕਰਨ ਨਾਲ ਸਰੀਰ ‘ਚ ਦਿਮਾਗ਼ ਦੇ ਨਵੇਂ ਸੈੱਲ ਵੀ ਬਣਦੇ ਹਨ।
ਸਿਹਤਮੰਦ ਦਿਲ ਲਈ ਕਰੋ ਸਾਈਕਲਿੰਗ: ਸਾਈਕਲਿੰਗ ਕਰਨ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਰੋਜ਼ਾਨਾ ਸਾਈਕਲਿੰਗ ਕਰਨ ਨਾਲ ਪੂਰੇ ਸਰੀਰ ‘ਚ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ।
ਫੈਟ ਘੱਟ ਕਰਨ ‘ਚ ਮਦਦਗਾਰ: ਸਾਈਕਲਿੰਗ ਨਿਯਮਿਤ ਤੌਰ ‘ਤੇ ਸਰੀਰ ‘ਚ ਕੈਲੋਰੀ ਅਤੇ ਫੈਟ ਨੂੰ ਘੱਟ ਕਰਨ ‘ਚ ਮਦਦ ਕਰਦੀ ਹੈ ਜਿਸ ਨਾਲ ਫਿਗਰ ਸਲਿਮ ਰਹਿੰਦਾ ਹੈ ਅਤੇ ਭਾਰ ਨਹੀਂ ਵਧਦਾ ਹੈ। ਜੇਕਰ ਤੁਸੀਂ ਭਾਰ ਘਟਾਉਣ ਜਾਂ ਫਿੱਟ ਰਹਿਣ ਲਈ ਟਿਪਸ ਅਪਣਾਉਂਦੇ ਰਹਿੰਦੇ ਹੋ ਤਾਂ ਸਾਈਕਲਿੰਗ ਨੂੰ ਆਪਣੇ ਵਰਕਆਊਟ ਪਲਾਨ ‘ਚ ਸ਼ਾਮਲ ਕਰੋ।
ਸਾਰਾ ਦਿਨ ਰਹਿੰਦਾ ਹੈ ਐਨਰਜ਼ੀ ਨਾਲ ਭਰਪੂਰ: ਵੈਸੇ ਤਾਂ ਸਵੇਰੇ-ਸਵੇਰੇ ਸਾਈਕਲ ਚਲਾਉਣ ਨਾਲ ਤੁਸੀਂ ਥੋੜ੍ਹਾ ਥਕਾਵਟ ਮਹਿਸੂਸ ਹੋ ਸਕਦੀ ਹੈ, ਪਰ ਇਹ ਥੋੜ੍ਹੇ ਸਮੇਂ ਲਈ ਹੀ ਹੋਵੇਗਾ। ਇਸ ਤੋਂ ਬਾਅਦ ਪੂਰਾ ਦਿਨ ਐਨਰਜ਼ੀ ਨਾਲ ਭਰਿਆ ਰਹੇਗਾ ਅਤੇ ਰਾਤ ਨੂੰ ਚੰਗੀ ਨੀਂਦ ਆਵੇਗੀ।
ਸ਼ੂਗਰ ਦੇ ਖਤਰੇ ਨੂੰ ਕਰੇ ਘੱਟ: ਸਾਈਕਲਿੰਗ ਡਾਇਬਟੀਜ਼ ਦੇ ਖਤਰੇ ਨੂੰ ਘੱਟ ਕਰਨ ‘ਚ ਵੀ ਮਦਦ ਕਰਦੀ ਹੈ। ਨਿਯਮਿਤ ਤੌਰ ‘ਤੇ ਸਾਈਕਲਿੰਗ ਵਰਗੀਆਂ ਗਤੀਵਿਧੀਆਂ ਕਰਨ ਵਾਲੇ ਲੋਕਾਂ ‘ਚ ਹੋਰ ਲੋਕਾਂ ਨਾਲੋਂ ਡਾਇਬੀਟੀਜ਼ ਹੋਣ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ।