Dark chocolate health effects: ਕਈ ਲੋਕ ਚਾਕਲੇਟ ਖਾਣਾ ਵੀ ਪਸੰਦ ਕਰਦੇ ਹਨ। ਕਈ ਲੋਕ ਮੂਡ ਸਵਿੰਗ ਕਾਰਨ ਅਤੇ ਕਈ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਲਈ ਇਸ ਦਾ ਸੇਵਨ ਕਰਦੇ ਹਨ। ਚਾਕਲੇਟ ਦਾ ਸੇਵਨ ਸਿਹਤ ਲਈ ਚੰਗਾ ਹੁੰਦਾ ਹੈ ਪਰ ਕੁਝ ਲੋਕ ਡਾਰਕ ਚਾਕਲੇਟ ਦਾ ਸੇਵਨ ਜ਼ਿਆਦਾ ਮਾਤਰਾ ‘ਚ ਕਰਦੇ ਹਨ। ਮਾਹਿਰਾਂ ਮੁਤਾਬਕ ਡਾਰਕ ਚਾਕਲੇਟਾਂ ‘ਚ ਕੈਫੀਨ ਦੀ ਮਾਤਰਾ ਹੋਰ ਚਾਕਲੇਟਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ, ਜੋ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਜ਼ਿਆਦਾ ਚਾਕਲੇਟ ਖਾਣ ਨਾਲ ਤੁਹਾਨੂੰ ਸਿਹਤ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ‘ਚ ਆਕਸੀਲੇਟ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਡਾਰਕ ਚਾਕਲੇਟ ਖਾਣ ਦੇ ਨੁਕਸਾਨ…
ਬਲੱਡ ਪ੍ਰੈਸ਼ਰ ਵਧ ਸਕਦਾ ਹੈ: ਡਾਰਕ ਚਾਕਲੇਟ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਇਸ ‘ਚ ਬਹੁਤ ਜ਼ਿਆਦਾ ਕੈਫੀਨ ਹੁੰਦੀ ਹੈ ਜੋ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਵਧਾ ਸਕਦੀ ਹੈ। ਬਹੁਤ ਜ਼ਿਆਦਾ ਕੈਫੀਨ ਦਾ ਸੇਵਨ ਵੀ ਇਨਸੌਮਨੀਆ ਦਾ ਕਾਰਨ ਬਣ ਸਕਦਾ ਹੈ। ਇਸ ਦੇ ਜ਼ਿਆਦਾ ਸੇਵਨ ਨਾਲ ਦਿਲ ਦੀ ਧੜਕਣ ਵਧ ਜਾਂਦੀ ਹੈ ਜਿਸ ਕਾਰਨ ਤੁਹਾਨੂੰ ਚਿੜਚਿੜਾਪਨ, ਡੀਹਾਈਡ੍ਰੇਸ਼ਨ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਕਿਡਨੀ ਦੀ ਸਮੱਸਿਆ: ਡਾਰਕ ਚਾਕਲੇਟ ‘ਚ ਆਕਸਲੇਟ ਜ਼ਿਆਦਾ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਆਕਸੀਲੇਟ ਸਰੀਰ ‘ਚ ਇਕੱਠਾ ਹੋ ਸਕਦਾ ਹੈ ਅਤੇ ਪੱਥਰੀ ਦਾ ਕਾਰਨ ਬਣ ਸਕਦਾ ਹੈ। ਜੇਕਰ ਤੁਸੀਂ ਪੱਥਰੀ ਦੀ ਬਿਮਾਰੀ ਤੋਂ ਪੀੜਤ ਹੋ ਤਾਂ ਡਾਰਕ ਚਾਕਲੇਟ ਦਾ ਸੇਵਨ ਨਾ ਕਰੋ। ਇਸ ਨਾਲ ਤੁਹਾਡੀ ਸਮੱਸਿਆ ਹੋਰ ਵਧ ਸਕਦੀ ਹੈ।
ਮਾਈਗ੍ਰੇਨ ਦੀ ਸਮੱਸਿਆ: ਡਾਰਕ ਚਾਕਲੇਟ ‘ਚ ਟਾਇਰਾਮਾਈਨ ਨਾਮਕ ਇੱਕ ਰਸਾਇਣ ਹੁੰਦਾ ਹੈ। ਇਹ ਰਸਾਇਣ ਮਾਈਗ੍ਰੇਨ ਦਾ ਕਾਰਨ ਵੀ ਬਣ ਸਕਦਾ ਹੈ। ਇਸ ਲਈ ਜੇਕਰ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਡਾਰਕ ਚਾਕਲੇਟ ਦਾ ਸੇਵਨ ਨਾ ਕਰੋ।
ਬਲੱਡ ਸ਼ੂਗਰ ਲੈਵਲ: ਇਸ ‘ਚ ਖੰਡ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਸ ਲਈ ਇਹ ਤੁਹਾਡੇ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ। ਖੰਡ ਦੀ ਜ਼ਿਆਦਾ ਮਾਤਰਾ ਸ਼ੂਗਰ ਜਾਂ ਹਾਈਪਰਗਲਾਈਸੀਮੀਆ ਵਰਗੀਆਂ ਸਮੱਸਿਆਵਾਂ ਨੂੰ ਵੀ ਵਧਾ ਸਕਦੀ ਹੈ।
ਕੈਲੋਰੀ ਹੁੰਦੀ ਹੈ ਜ਼ਿਆਦਾ: ਇਹ ਸੰਤ੍ਰਿਪਤ ਫੈਟ ਅਤੇ ਖੰਡ ਨਾਲ ਵੀ ਭਰਪੂਰ ਹੁੰਦੀ ਹੈ। ਇੱਕ ਔਂਸ ਡਾਰਕ ਚਾਕਲੇਟ ‘ਚ ਘੱਟੋ-ਘੱਟ 150 ਕੈਲੋਰੀ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਇਸ ‘ਚ ਕਾਫੀ ਮਾਤਰਾ ‘ਚ ਫੈਟ ਅਤੇ ਖੰਡ ਵੀ ਮੌਜੂਦ ਹੁੰਦੀ ਹੈ। ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਨ ਨਾਲ ਤੁਹਾਡਾ ਭਾਰ ਵਧਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਵਧ ਸਕਦਾ ਹੈ।
ਦਿਨ ‘ਚ ਸਿਰਫ 15-20 ਗ੍ਰਾਮ ਚਾਕਲੇਟ ਖਾਣਾ ਫ਼ਾਇਦੇਮੰਦ: ਮਾਹਿਰਾਂ ਦੇ ਅਨੁਸਾਰ ਤੁਹਾਨੂੰ ਇੱਕ ਦਿਨ ‘ਚ ਸਿਰਫ 15-20 ਗ੍ਰਾਮ ਡਾਰਕ ਚਾਕਲੇਟ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਦਾ ਜ਼ਿਆਦਾ ਮਾਤਰਾ ‘ਚ ਸੇਵਨ ਕਰਨ ਨਾਲ ਕਈ ਬੀਮਾਰੀਆਂ ਦਾ ਖਤਰਾ ਵਧ ਸਕਦਾ ਹੈ।
ਆਦਤ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ: ਜੇਕਰ ਤੁਹਾਨੂੰ ਡਾਰਕ ਚਾਕਲੇਟ ਖਾਣ ਦੀ ਆਦਤ ਹੈ ਅਤੇ ਤੁਸੀਂ ਇਸ ਨੂੰ ਸੁਧਾਰਨਾ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਹਾਈਡ੍ਰੇਟਿਡ ਰੱਖੋ। ਰੋਜ਼ਾਨਾ 7-8 ਗਲਾਸ ਪਾਣੀ ਪੀਓ। ਆਪਣੀ ਡਾਇਟ ‘ਚ ਤੇਲ, ਅਖਰੋਟ, ਐਵੋਕਾਡੋ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰੋ। ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਤੁਹਾਨੂੰ ਆਰਟੀਫਿਸ਼ੀਅਲ ਸ਼ੂਗਰ ਵੀ ਨਹੀਂ ਖਾਣਾ ਚਾਹੀਦਾ। ਜੇਕਰ ਤੁਸੀਂ ਕੋਈ ਮਿੱਠਾ ਖਾਣਾ ਚਾਹੁੰਦੇ ਹੋ ਤਾਂ ਫਲ ਅਤੇ ਦਹੀ ਖਾਓ।