Diabetes Eyes effects: ਡਾਇਬਿਟੀਜ਼ ਦੇ 25 ਫੀਸਦੀ ਮਰੀਜ਼ਾਂ ਵਿੱਚ 10 ਦੇ ਅੰਦਰ ਹੀ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗਦੀ ਹੈ। 50 ਫੀਸਦੀ ਮਰੀਜ਼ਾਂ ਵਿਚ 20 ਸਾਲਾਂ ਦੇ ਅੰਦਰ ਅੰਦਰ ਇਸ ਦਾ ਅਸਰ ਦਿਖਣ ਲੱਗਦਾ ਹੈ। ਜ਼ਿਆਦਾਤਰ ਲੋਕ ਇਸ ਨੂੰ ਵਧਦੀ ਉਮਰ ਦੀ ਸਮੱਸਿਆ ਮੰਨ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ ਜਦੋਂ ਕਿ ਕੁਝ ਗੱਲਾਂ ਦਾ ਧਿਆਨ ਰੱਖ ਕੇ ਘੱਟ ਹੁੰਦੀ ਅੱਖਾਂ ਦੀ ਰੋਸ਼ਨੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਡਾਇਬਿਟੀਜ਼ ਦੇ ਮਰੀਜ਼ ਹੋ ਤਾਂ ਧਿਆਨ ਦਿਓ ਕਿਤੇ ਇਹ ਲੱਛਣ ਤੁਹਾਡੇ ‘ਚ ਤਾਂ ਨਹੀਂ…
ਅੱਖਾਂ ਵਿਚ ਰੁੱਖਾਪਣ: ਡਾਇਬੀਟੀਜ਼ ਦੇ ਜ਼ਿਆਦਾਤਰ ਮਰੀਜ ਅੱਖਾਂ ਵਿਚ ਰੁੱਖੇਪਣ ਤੋਂ ਪਰੇਸ਼ਾਨ ਰਹਿੰਦੇ ਹਨ। ਜਿਸ ਨਾਲ ਉਨ੍ਹਾਂ ਦੀਆ ਅੱਖਾਂ ਵਿਚ ਦਰਦ, ਚੁੰਭਨ, ਭਾਰੀਪਣ ਅਤੇ ਹੰਝੂ ਆ ਸਕਦੇ ਹਨ। ਸਮੇਂ ‘ਤੇ ਇਲਾਜ਼ ਹੋਣਾ ਬਹੁਤ ਜ਼ਰੂਰੀ ਹੈ। ਅਜਿਹੇ ‘ਚ ਮਰੀਜ਼ਾਂ ਦੀਆਂ ਅੱਖਾਂ ‘ਚ ਸੰਕ੍ਰਮਣ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਜਿਵੇਂ ਕਿ Conjunctivitis (ਲਾਲ ਅੱਖਾਂ), ਪਲਕਾਂ ਅਤੇ ਕੋਰਨੀਆ ‘ਚ ਇੰਫੈਕਸ਼ਨ ਹੋ ਸਕਦੀ ਹੈ। ਇਸ ਲਈ ਬਲੱਡ ਸ਼ੂਗਰ ਨੂੰ ਕੰਟਰੋਲ ‘ਚ ਰੱਖੋ ਅਤੇ ਅੱਖਾਂ ਨਾਲ ਜੁੜੀ ਕੋਈ ਤਕਲੀਫ਼ ਹੋਣ ‘ਤੇ ਡਾਕਟਰ ਦੀ ਸਲਾਹ ਲਓ।
ਮੋਤੀਆਬਿੰਦ: ਇਹ ਡਾਇਬੀਟੀਜ਼ ਵਿੱਚ ਹੋਣ ਵਾਲੀ ਸਭ ਤੋਂ ਆਮ ਬਿਮਾਰੀ ਹੈ। ਅੱਖਾਂ ਦਾ ਲੇਂਸ ਉਮਰ ਦੇ ਨਾਲ ਧੁੰਦਲਾ ਹੋ ਜਾਂਦਾ ਹੈ ਜਿਸ ਨੂੰ ਮੋਤੀਆਬਿੰਦ ਜਾਂ ਕੈਟਰੈਕਟ ਕਹਿੰਦੇ ਹਨ। ਮੋਤੀਆਬਿੰਦ ਡਾਇਬੀਟੀਜ਼ ਦੇ ਮਰੀਜ਼ਾਂ ‘ਚ ਜਲਦੀ ਹੋ ਸਕਦਾ ਹੈ ਅਤੇ ਤੇਜ਼ੀ ਨਾਲ ਵੱਧਦਾ ਵੀ ਹੈ। ਇਸ ਦਾ ਸਿੱਧਾ ਅਸਰ ਅੱਖਾਂ ਦੀ ਰੋਸ਼ਨੀ ‘ਤੇ ਪੈਂਦਾ ਹੈ। ਡਾਇਬੀਟੀਜ਼ ਤੋਂ ਜੂਝਨੇ ਵਾਲੇ 65 ਸਾਲਾਂ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਮੋਤੀਆਬਿੰਦ ਹੋਣ ਦਾ ਖ਼ਤਰਾ ਬਾਕੀਆਂ ਦੇ ਮੁਕਾਬਲੇ 4 ਗੁਣਾ ਜ਼ਿਆਦਾ ਹੁੰਦਾ ਹੈ। ਮੋਤੀਆਬਿੰਦ ਹੋਣ ‘ਤੇ ਡਾਇਬੀਟੀਜ਼ ਨੂੰ ਕੰਟਰੋਲ ਸਰਜਰੀ ਦੀ ਸਹਾਇਤਾ ਨਾਲ ਲੈਂਸ ਟ੍ਰਾਂਸਪਪਲਾਂਟ ਕੀਤਾ ਜਾਂਦਾ ਹੈ। ਇਹ ਅੱਖਾਂ ਵਿਚ ਦਬਾਅ ਨਾਲ ਜੁੜੀ ਬੀਮਾਰੀ ਹੈ, ਜਿਸ ਦੇ ਆਮ ਤੌਰ ‘ਤੇ ਲੱਛਣ ਨਹੀਂ ਦਿਖਾਈ। ਲੰਬੇ ਸਮੇਂ ਤੱਕ ਵਧੇ ਹੋਏ ਦਬਾਅ ਕਾਰਨ ਅੱਖਾਂ ਦੀ ਨਸ ਯਾਨਿ ਆਪਟਿਕ ਨਰਵ ‘ਤੇ ਬੁਰਾ ਅਸਰ ਪੈਂਦਾ ਹੈ ਅਤੇ ਦੇਖਣ ‘ਚ ਤਕਲੀਫ਼ ਹੁੰਦੀ ਹੈ। ਇਲਾਜ਼ ਨਾ ਕਰਨ ‘ਤੇ ਮਰੀਜ਼ ਹਮੇਸ਼ਾ ਲਈ ਅੱਖਾਂ ਦੀ ਰੋਸ਼ਨੀ ਨੂੰ ਗੁਆ ਸਕਦਾ ਹੈ।
ਡਾਇਬਿਟਿਕ ਰੇਟਿਨੋਪੈਥੀ: ਡਾਇਬਿਟਿਕ ਰੇਟਿਨੋਪੈਥੀ ਡਾਇਬੀਟੀਜ਼ ਵਿਚ ਹੋਣ ਵਾਲੀ ਅੱਖਾਂ ਨਾਲ ਜੁੜੀ ਸਭ ਤੋਂ ਗੰਭੀਰ ਬਿਮਾਰੀ ਹੈ। ਇਸ ‘ਚ ਵੀ ਸ਼ੁਰੂਆਤੀ ਲੱਛਣ ਨਹੀਂ ਹੁੰਦੇ ਮਰੀਜ਼ ਨੂੰ ਇਸ ਦਾ ਪਤਾ ਰੈਟਿਨਾ ਟੈਸਟ ਤੋਂ ਪਤਾ ਚਲਦਾ ਹੈ। ਰੇਟਿਨੋਪੈਥੀ ਵਧਣ ‘ਤੇ ਅੱਖਾਂ ਦੀ ਰੋਸ਼ਨੀ ਘੱਟ ਹੋਣ ਲੱਗਦੀ ਹੈ। ਹਾਲਤ ਵਿਗੜਨ ‘ਤੇ ਰੋਸ਼ਨੀ ਪੂਰੀ ਤਰ੍ਹਾਂ ਜਾ ਸਕਦੀ ਹੈ।ਡਾਇਬੀਟੀਜ ਤੋਂ ਇਲਾਵਾ ਜੇ ਮਰੀਜ਼ ਬਲੱਡ ਪ੍ਰੈਸ਼ਰ, ਥਾਇਰਾਇਡ, ਕੋਲੈਸਟ੍ਰੋਲ, ਹਾਰਟ ਜਾਂ ਕਿਡਨੀ ਡਿਸੀਜ ਨਾਲ ਜੂਝਦਾ ਰਹਿੰਦਾ ਹੈ ਤਾਂ ਖ਼ਤਰਾ ਹੋਰ ਜ਼ਿਆਦਾ ਵੱਧ ਜਾਂਦਾ ਹੈ।
ਡਾਇਬੀਟੀਜ ਨਾਲ 20% ਤੋਂ 40% ਮਰੀਜ਼ਾਂ ਵਿਚ ਰੇਟਿਨੋਪੈਥੀ ਹੋ ਸਕਦੀ ਹੈ।
ਲਗਾਤਾਰ ਐਨਕਾਂ ਦਾ ਨੰਬਰ ਬਦਲਣਾ: ਸ਼ੂਗਰ ਦੇ ਮਰੀਜਾਂ ਵਿਚ ਬਲੱਡ ਸ਼ੂਗਰ ਨਾ ਕੰਟਰੋਲ ਹੋਣ ‘ਤੇ ਐਨਕਾਂ ਦਾ ਨੰਬਰ ਬਦਲਦਾ ਰਹਿੰਦਾ ਹੈ। ਇਸ ਲਈ ਸਮੇਂ-ਸਮੇਂ ‘ਤੇ ਸ਼ੂਗਰ ਦੀ ਜਾਂਚ ਕਰਦੇ ਰਹਿਣਾ ਚਾਹੀਦਾ ਹੈ। ਬਹੁਤ ਜ਼ਿਆਦਾ ਜਾਂ ਬਹੁਤ ਘੱਟ ਸ਼ੂਗਰ ਲੈਵਲ ਹੋਣ ‘ਤੇ ਮਰੀਜ ਨੂੰ ਅਚਾਨਕ ਧੁੰਦਲਾ ਦਿੱਖ ਸਕਦਾ ਹੈ। ਸ਼ੂਗਰ ਲੈਵਲ ਠੀਕ ਹੋਣ ‘ਤੇ ਰੋਸ਼ਨੀ ਵਾਪਸ ਵੀ ਆ ਸਕਦੀ ਹੈ। ਵਧੀ ਹੋਈ ਸ਼ੂਗਰ ਦੇ ਚਲਦੇ ਹੋਣ ‘ਤੇ ਅੱਖਾਂ ‘ਚ ਭੇਂਗਾਪਨ ਆ ਸਕਦਾ ਹੈ ਜਿਸ ਨਾਲ ਅਚਾਨਕ ਡਬਲ ਦੇਖਣ ਦੇ ਨਾਲ ਪਲਕਾਂ ਬੰਦ ਵੀ ਹੋ ਸਕਦੀਆਂ ਹਨ। ਕਈ ਵਾਰ ਦੇਖਣ ਵਾਲੀ ਨਸ ‘ਚ ਸੋਜ਼ ਦੇ ਕਾਰਨ ਵੀ ਰੋਸ਼ਨੀ ਬਹੁਤ ਘੱਟ ਹੋ ਸਕਦੀ ਹੈ।
ਡਾਇਬਿਟੀਜ਼ ਦੇ ਮਰੀਜ਼ ਇਸ ਤਰ੍ਹਾਂ ਰੱਖੋ ਆਪਣੀਆਂ ਅੱਖਾਂ ਦਾ ਖ਼ਿਆਲ
- ਜੇਕਰ ਡਾਇਬਿਟਿਕ ਰੇਟਿਨੋਪੈਥੀ ਦੀ ਸ਼ੁਰੂਆਤ ਹੋ ਚੁੱਕੀ ਹੈ ਤਾਂ ਤੁਸੀਂ ਡਾਕਟਰ ਦੀ ਸਲਾਹ ਨੂੰ ਨਜ਼ਰਅੰਦਾਜ ਨਾ ਕਰੋ। ਸਾਲ ‘ਚ ਇੱਕ ਵਾਰ ਅੱਖਾਂ ਦੀ ਜਾਂਚ ਜ਼ਰੂਰ ਕਰਵਾਓ।
- ਬਲੱਡ ਸ਼ੂਗਰ ਨੂੰ ਨਾਰਮਲ ਰੇਂਜ ‘ਚ ਬਣਾਈ ਰੱਖੋ। ਇਕ ਵਾਰ ਇਸ ਦਾ ਲੈਵਲ ਵੱਧ ਜਾਣ ਦੇ ਬਾਅਦ ਅੱਖਾਂ ਦੇ ਨਾਲ ਸਰੀਰ ਦੇ ਹੋਰ ਅੰਗ ਵੀ ਡੈਮੇਜ਼ ਹੋਣ ਲੱਗਦੇ ਹਨ। ਡਾਕਟਰ ਤੋਂ ਦਵਾਈਆਂ, ਡਾਈਟ ਪਲੈਨ, ਐਕਸਰਸਾਈਜ਼ ਅਤੇ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਦੇ ਨਾਲ ਬਲੱਡ ਗਲੂਕੋਜ਼ ਮਾਨੀਟਰਿੰਗ ਦੇ ਬਾਰੇ ਗੱਲ ਕਰੋ। ਐਚਬੀਏ1ਸੀ ਲੈਵਲ ਸਾਲ ਵਿੱਚ ਘੱਟ ਤੋਂ ਘੱਟ 2 ਵਾਰ ਟੈਸਟ ਕਰਾਉਣਾ ਚਾਹੀਦਾ ਅਤੇ ਇਸ ਦਾ ਟੀਚਾ 7 ਪ੍ਰਤੀਸ਼ਤ ਤੋਂ ਘੱਟ ਹੋਣਾ ਚਾਹੀਦਾ ਹੈ।
- ਰੇਗਯੂਲਰ ਐਕਸਰਸਾਈਜ਼, ਬੈਲੇਂਸ ਡਾਈਟ, ਸਿਗਰੇਟ ਅਤੇ ਸ਼ਰਾਬ ਤੋਂ ਦੂਰੀ ਬਣਾਕੇ ਇਸ ਜਾਨਲੇਵਾ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਖਾਣੇ ਵਿਚ ਹਰੀਆਂ ਪੱਤੇਦਾਰ ਸਬਜੀਆਂ ਨੂੰ ਸ਼ਾਮਲ ਕਰੋ। ਡਾਇਬੀਟੀਜ਼ ਅਤੇ ਇਸ ਨਾਲ ਜੁੜੀਆਂ ਦਿੱਕਤਾਂ ਦਾ ਇਲਾਜ਼ ਸਮੇਂ ‘ਤੇ ਬਹੁਤ ਜ਼ਰੂਰੀ ਹੈ ਪਰ ਸਰੀਰ ਦੇ ਕਈ ਅੰਗਾਂ ‘ਤੇ ਇਸ ਦਾ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਹੈ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ।