ਪਪੀਤੇ ਨੂੰ ਲੰਬੇ ਸਮੇਂ ਤੋਂ ਸੁਪਰ ਫਰੂਟ ਮੰਨਿਆ ਜਾਂਦਾ ਹੈ। ਇਸ ਵਿਚ ਵਿਟਾਮਿਨ ਏ, ਸੀ ਤੇ ਈ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ। ਨਾਲ ਹੀ ਇਸ ਵਿਚ ਪਪੇਨ ਨਾਂ ਦਾ ਐਂਜਾਇਮ ਹੁੰਦਾ ਹੈ ਜੋ ਪਾਚਣ ਨੂੰ ਬੇਹਤਰ ਬਣਾਉਂਦਾ ਹੈ। ਇਹੀ ਕਾਰਨ ਹੈ ਕਿ ਹੈਲਥ ਕਾਂਸ਼ੀਅਸ ਲੋਕ ਆਪਣੀ ਡਾਇਟ ਵਿਚ ਇਸ ਨੂੰ ਜ਼ਰੂਰ ਸ਼ਾਮਲ ਕਰਦੇ ਹਨ।
ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਪਪੀਤਾ ਸਾਰੇ ਲੋਕਾਂ ਲਈ ਫਾਇਦੇਮੰਦ ਨਹੀਂ ਹੁੰਦਾ। ਕੁਝ ਲੋਕਾਂ ਲਈ ਇਹ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ ਖਾਸ ਕਰਕੇ ਜੇਕਰ ਇਸ ਨੂੰ ਜ਼ਿਆਦਾ ਮਾਤਰਾ ਵਿਚ ਖਾਧਾ ਜਾਵੇ। ਮਾਹਿਰਾਂ ਮੁਤਾਬਕ ਇਨ੍ਹਾਂ 5 ਤਰ੍ਹਾਂ ਦੇ ਲੋਕਾਂ ਨੂੰ ਪਪੀਤਾ ਖਾਣ ਤੋਂ ਬਚਣਾ ਚਾਹੀਦਾ।
ਪ੍ਰੈਗਨੈਂਸੀ ਵਿਚ ਅੱਧਾ ਪੱਕਿਆ ਪਪੀਤਾ ਬਿਲਕੁਲ ਨਹੀਂ ਖਾਣਾ ਚਾਹੀਦਾ। ਇਸ ਵਿਚ ਲੈਟੇਕਸ ਤੇ ਪਪੇਨ ਜ਼ਿਆਦਾ ਮਾਤਰਾ ਵਿਚ ਹੁੰਦੇ ਹਨ ਜੋ ਬੱਚੇਦਾਨੀ ਵਿੱਚ ਸੁੰਗੜਨ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਸਮੇਂ ਤੋਂ ਪਹਿਲਾਂ ਜਣੇਪਾ ਜਾਂ ਹੋਰ ਪੇਚੀਦਗੀਆਂ ਹੋ ਸਕਦੀਆਂ ਹਨ। ਇਸ ਲਈ, ਡਾਕਟਰ ਆਮ ਤੌਰ ‘ਤੇ ਗਰਭਵਤੀ ਔਰਤਾਂ ਨੂੰ ਪਪੀਤੇ ਤੋਂ ਪੂਰੀ ਤਰ੍ਹਾਂ ਬਚਣ ਦੀ ਸਲਾਹ ਦਿੰਦੇ ਹਨ।
ਪਪੀਤੇ ਵਿਚ ਕੁਝ ਕੁਦਰਤੀ ਕੰਪਾਊਂਡ ਪਾਏ ਜਾਂਦੇ ਹਨ ਜੋ ਸਰੀਰ ਵਿਚ ਮੈਟਾਬਾਲਿਜ਼ਮ ਦੌਰਾਨ ਹਾਈਡ੍ਰੋਜਨ ਸਾਈਨਾਈਡ ਛੱਡ ਸਕਦੇ ਹਨ। ਸਾਧਾਰਨ ਲੋਕਾਂ ਲਈ ਇਹ ਹਾਨੀਕਾਰਕ ਨਹੀਂ ਹੁੰਦਾ ਪਰ ਜਿਨ੍ਹਾਂ ਨੂੰ ਦਿਲ ਨਾਲ ਜੁੜੀ ਸਮੱਸਿਆ ਹੈ, ਉਨ੍ਹਾਂ ਲਈ ਇਹ ਖਤਰਨਾਕ ਹੋ ਸਕਦਾ ਹੈ। ਜ਼ਿਆਦਾ ਪਪੀਤਾ ਖਾਣਾ ਵੀ ਸਿਹਤ ਨੂੰ ਵਿਗਾੜ ਸਕਦਾ ਹੈ।
ਜੇਕਰ ਤੁਹਾਨੂੰ ਲੈਟੇਕਸ ਤੋਂ ਐਲਰਜੀ ਹੈ ਤਾਂ ਪਪੀਤਾ ਖਾਣ ਤੋਂ ਬਚਣਾ ਚਾਹੀਦਾ ਹੈ। ਦਰਅਸਲ ਪਪੀਤੇ ਵਿਚ ਮੌਜੂਦ ਪ੍ਰੋਟੀਨ, ਲੈਟੇਕਸ ਵਿਚ ਪਾਏ ਜਾਣ ਵਾਲੇ ਪ੍ਰੋਟੀਨ ਨਾਲ ਕਾਫੀ ਮਿਲਦੇ-ਜੁਲਦੇ ਹਨ। ਅਜਿਹੇ ਵਿਚ ਸਰੀਰ ਕ੍ਰਾਸ-ਰਿਐਕਸ਼ਨ ਕਰ ਸਕਦਾ ਹੈ ਜਿਸ ਨਾਲ ਖਾਰਿਸ਼, ਛਿੱਕ ਜਾਂ ਸਾਹ ਲੈਣ ਵਿਚ ਤਕਲੀਫ ਵਰਗੀਆਂ ਦਿੱਕਤਾਂ ਹੋ ਸਕਦੀਆਂ ਹਨ।
ਥਾਇਰਾਇਡ ਦੀ ਸਮੱਸਿਆ ਵਾਲੇ ਲੋਕਾਂ ਨੂੰ ਵੀ ਪਪੀਤੇ ਤੋਂ ਦੂਰੀ ਰੱਖਣੀ ਚਾਹੀਦੀ ਹੈ। ਇਸ ਵਿਚ ਮੌਜੂਦ ਕੁਝ ਤੱਤ ਥਾਇਰਾਇਡ ਹਾਰਮੋਨ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਸਕਦੇ ਹਨ। ਇਸ ਨਾਲ ਥਕਾਵਟ, ਸੁਸਤੀ ਤੇ ਠੰਡ ਅਸਹਿਣਯੋਗ ਹੋਣ ਵਰਗੇ ਲੱਛਣ ਹੋਰ ਵਧ ਸਕਦੇ ਹਨ।
ਇਹ ਵੀ ਪੜ੍ਹੋ : 1 ਸਤੰਬਰ ਨੂੰ ਪੰਜਾਬ ‘ਚ ਰਾਖਵੀਂ ਛੁੱਟੀ ਦਾ ਐਲਾਨ, ਗਜ਼ਟਿਡ ਛੁੱਟੀ ਨਾ ਹੋਣ ਕਾਰਨ ਆਮ ਵਾਂਗ ਖੁੱਲ੍ਹੇ ਰਹਿਣਗੇ ਸਕੂਲ ਤੇ ਕਾਲਜ
ਪਪੀਤੇ ਵਿਚ ਵਿਟਾਮਿਨ ਸੀ ਜ਼ਿਆਦਾ ਪਾਇਆ ਜਾਂਦਾ ਹੈ। ਸਾਧਾਰਨ ਲੋਕਾਂ ਲਈ ਇਹ ਫਾਇਦੇਮੰਦ ਹੈ ਪਰ ਜਿਨ੍ਹਾਂ ਨੂੰ ਪਹਿਲਾਂ ਤੋਂ ਕਿਡਨੀ ਵਿਚ ਪੱਥਰੀ ਦੀ ਸਮੱਸਿਆ ਹੈ ਉਨ੍ਹਾਂ ਲਈ ਨੁਕਸਾਨਦਾਇਕ ਹੋ ਸਕਦਾ ਹੈ। ਦਰਅਸਲ ਜ਼ਿਆਦਾ ਵਿਟਾਮਿਨ ਸੀ ਸਰੀਰ ਵਿਚ ਆਕਸਾਲੇਟ ਬਣਾਉਂਦਾ ਹੈ ਜੋ ਕੈਲਸ਼ੀਅਮ ਨਾਲ ਮਿਲ ਕੇ ਕਿਡਨੀ ਸਟੋਰ ਬਣਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























