ਸਰੀਰ ਵਿਚ ਖੂਨ ਦੀ ਕਮੀ ਹੋਵੇ ਜਾਂ ਕਮਜ਼ੋਰ ਇਮਿਊਨਿਟੀ ਨੂੰ ਮਜ਼ਬੂਤ ਬਣਾਉਣਾ ਹੋਵੇ, ਲੋਕ ਅਕਸਰ ਚੰਗੀ ਸਿਹਤ ਲਈ ਡਾਇਟ ਵਿਚ ਖਜ਼ੂਰ ਨੂੰ ਸਾਮਲ ਕਰਦੇ ਹਨ। ਖਜੂਰ ਦਾ ਸੇਵਨ ਸਿਹਤ ਨੂੰ ਕਈ ਫਾਇਦੇ ਦਿੰਦਾ ਹੈ ਪਰ ਜ਼ਿਆਦਾਤਰ ਘਰਾਂ ਵਿਚ ਲੋਕ ਖਜੂਰ ਦਾ ਸੇਵਨ ਕਰਨ ਦੇ ਬਾਅਦ ਉਸ ਦੇ ਬੀਜ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਹੁਣ ਅਜਿਹਾ ਭੁੱਲ ਕੇ ਵੀ ਨਾ ਕਰੋ ਕਿਉਂਕਿ ਖਜੂਰ ਦੇ ਬੀਜ ਵਿਚ ਕਈ ਤਰ੍ਹਾਂ ਦੇ ਪੌਸ਼ਕ ਤੱਤ ਹੁੰਦੇ ਹਨ। ਖਜੂਰ ਦੇ ਬੀਜ ਦਾ ਪਾਊਡਰ ਫਾਈਬਰ, ਫੈਡੀ ਐਸਿਡ ਦੇ ਨਾਲ ਐਂਟੀ-ਆਕਸੀਡੈਂਟਸ ਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੇ ਫਾਇਦੇ ਮਿਲਦੇ ਹਨ।
ਪਾਚਣ ਲਈ ਫਾਇਦੇਮੰਦ
ਖਜੂਰ ਦਾ ਬੀਜ ਪੇਟ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਡਾਇਟਰੀ ਫਾਈਬਰ ਦੀ ਚੰਗੀ ਮਾਤਾਰ ਪਾਚਣ ਨੂੰ ਠੀਕ ਕਰਕੇ ਬਾਊਲ ਮੂਵਮੈਂਟ ਨੂੰ ਬੜ੍ਹਾਵਾ ਦਿੰਦਾ ਹੈ ਜਿਸ ਨਾਲ ਕਬਜ਼ ਤੋਂ ਬਚਾਅ ਤੇ ਗਟ ਹੈਲਥ ਵਿਚ ਸੁਧਾਰ ਹੁੰਦਾ ਹੈ।
ਸ਼ੂਗਰ ਕਰੇ ਕੰਟਰੋਲ
ਖਜੂਰ ਦੇ ਬੀਜਾਂ ਦਾ ਪਾਊਡਰ ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕਦਾ ਹੈ। ਖਜੂਰ ਦੇ ਬੀਜ ਦੇ ਪਾਊਡਰ ਵਿਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ ਜੋ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਣ ਵਿਚ ਮਦਦ ਕਰ ਸਕਦੇ ਹਨ।
ਘਟਾਉਂਦਾ ਹੈ ਭਾਰ
ਖਜੂਰ ਦੇ ਬੀਜ ਪਾਊਡਰ ਵਿਚ ਮੌਜੂਦ ਪੌਸ਼ਕ ਤੱਤ ਮੈਟਾਬਾਲਿਜ਼ਮ ਬੂਸਟ ਕਰਨ, ਸਰੀਰ ਵਿਚ ਜਮ੍ਹਾ ਕੈਲੋਰੀ ਨੂੰ ਬਰਨ ਕਰਨ, ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ, ਓਵਰਹੀਟਿੰਗ ਤੋਂ ਬਚਾਅ ਤੇ ਸਰੀਰ ਦੇ ਟੌਕਸਿਨਸ ਬਾਹਰ ਕੱਢ ਕੇ ਬਾਡੀ ਨੂੰ ਡਿਟਾਕਸ ਕਰਕੇ ਭਾਰ ਨੂੰ ਘਟਾਉਣ ਵਿਚ ਮਦਦ ਕਰਦੇ ਹਨ।
ਇਮਊਨਿਟੀ ਕਰਦੇ ਹਨ ਮਜ਼ਬੂਤ
ਖਜੂਰ ਦੇ ਬੀਜ ਦਾ ਇਸਤੇਮਾਲ ਖਾਸ ਤੌਰ ‘ਤੇ ਇਮਊਨਿਟੀ ਵਧਾਉਣ ਲਈ ਵੀ ਕੀਤਾ ਜਾਂਦਾ ਹੈ। ਇਸ ਦੇ ਬੀਜ ਨਾਲ ਬੀਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ ਤੇ ਵਿਅਕਤੀ ਵਾਰ-ਵਾਰ ਬੀਮਾਰ ਨਹੀਂ ਪੈਂਦਾ ਹੈ।
ਦਿਲ ਦੀ ਸਿਹਤ ਲਈ ਫਾਇਦੇਮੰਦ
ਖਜੂਰ ਦੇ ਬੀਜ ਵਿਚ ਮੌਜੂਦ ਐਂਟੀ ਆਕਸੀਡੈਂਟਸ ਤੇ ਐਂਟੀ ਇੰਫਲਮੇਟਰੀ ਗੁਣ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ, ਕੋਲੈਸਟ੍ਰਾਲ ਕੰਟਰੋਲ ਕਰਨ ਤੇ ਹਾਰਟ ਨੂੰ ਹੈਲਦੀ ਬਣਾਏ ਰੱਖਣ ਵਿਚ ਮਦਦ ਕਰਦੇ ਹਨ ਜਿਸ ਨਾਲ ਦਿਲ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























