ਸਰਦੀਆਂ ਵਿਚ ਬਹੁਤ ਸਾਰੀਆਂ ਮੌਸਮੀ ਸਬਜ਼ੀਆਂ ਤੇ ਫਲ ਆਉਂਦੇ ਹਨ ਜੋ ਸਰੀਰ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਆਂਵਲਾ ਵੀ ਇਸ ਵਿਚੋਂ ਇਕ ਹੈ। ਇਹ ਹਰਾ ਫਲ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹੈ। ਠੰਡ ਦੇ ਮੌਸਮ ਵਿਚ ਆਂਵਲੇ ਨੂੰ ਡਾਇਟ ਵਿਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਵਿਚ ਵਿਟਾਮਿਨ ਸੀ, ਐਂਟੀਆਕਸੀਡੈਂਟ, ਕੈਲੀਸ਼ੀਅਮ, ਆਇਰਨ, ਪੋਟਾਸ਼ੀਅਮ, ਫਲੇਵੋਨਾਇਡ ਤੇ ਫਾਈਬਰ ਕਾਫੀ ਮਾਤਰਾ ਵਿਚ ਪਾਇਆ ਜਾਂਦਾ ਹੈ। ਜੇਕਰ ਤੁਸੀਂ ਆਂਵਲਾ ਨਹੀਂ ਖਾ ਸਕਦੇ ਹੋ ਤਾਂ ਤੁਸੀਂ ਆਂਵਲੇ ਦਾ ਜੂਸ ਪੀ ਸਕਦੇ ਹੋ। ਅੱਜ ਅਸੀਂ ਤੁਹਾਨੂੰ ਸਰਦੀਆਂ ਵਿਚ ਆਂਵਲੇ ਦਾ ਜੂਸ ਪੀਣ ਦੇ ਫਾਇਦੇ ਦੱਸਣ ਜਾ ਰਹੇ ਹਾਂ।
ਭਾਰ ਹੁੰਦਾ ਹੈ ਘੱਟ
ਜੋ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਲੋਕਾਂ ਲਈ ਆਂਵਲੇ ਦਾ ਜੂਸ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਇਸ ਵਿਚ ਲੋੜੀਂਦੀ ਮਾਤਰਾ ਵਿਚ ਐਟੀ ਆਕਸੀਡੈਂਟ ਹੁੰਦੇ ਹਨ ਜੋ ਮੋਟਾਬਾਲਿਜ਼ਮ ਬੂਸਟ ਕਰਨ ਵਿਚ ਮਦਦ ਕਰਦੇ ਹਨ ਜਿਸ ਨਾਲ ਭਾਰ ਘੱਟ ਹੁੰਦਾ ਹੈ।
ਘੱਟਦਾ ਹੈ ਕੋਲੈਸਟ੍ਰੋਲ
ਆਂਵਲੇ ਦਾ ਜੂਸ ਪੀਣ ਨਾਲ ਸਰੀਰ ਵਿਚ ਬੈਡ ਕੋਲੇਸਟ੍ਰੋਲ ਦਾ ਲੈਵਲ ਘੱਟ ਹੁੰਦਾ ਹੈ ਤੇ ਗੁੱਡ ਕੋਲੈਸਟ੍ਰੋਲ ਦਾ ਲੈਵਲ ਵਧਦਾ ਹੈ। ਸਰਦੀਆਂ ਵਿਚ ਆਂਵਲੇ ਦਾ ਜੂਸ ਪੀਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
ਇਮਿਊਨਿਟੀ ਹੁੰਦੀ ਹੈ ਮਜ਼ਬੂਤ
ਆਂਵਲੇ ਦਾ ਜੂਸ ਵਿਟਾਮਿਨ ਸੀ ਤੇ ਈ ਦਾ ਚੰਗਾ ਸਰੋਤ ਮੰਨਿਆ ਜਾਂਦਾ ਹੈ। ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਆਂਵਲੇ ਦਾ ਜੂਸ ਕਾਫੀ ਮਦਦਗਾਰ ਹੁੰਦਾ ਹੈ। ਸਰਦੀਆਂ ਵਿਚ ਆਂਵਲੇ ਦਾ ਜੂਸ ਪੀਣ ਨਾਲ ਸਰਦੀ, ਜ਼ੁਕਾਮ ਤੇ ਬੁਖਾਰ ਵਰਗੀਆਂ ਮੌਸਮੀ ਬੀਮਾਰੀਆਂ ਦੂਰ ਹੁੰਦੀਆਂ ਹਨ।
ਅੱਖਾਂ ਲਈ ਹੈ ਫਾਇਦੇਮੰਦ
ਜੇਕਰ ਤੁਹਾਡੀਆਂ ਅੱਖਾਂ ਕਮਜ਼ੋਰ ਹਨ ਤਾਂ ਆਂਵਲੇ ਦਾ ਜੂਸ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ।ਆਂਵਲੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਈ ਹੁੰਦਾ ਹੈ ਜੋ ਅੱਖਾਂ ਨੂੰ ਤੇਜ਼ ਕਰਨ ਵਿਚ ਦਮਦ ਕਰਦਾ ਹੈ।ਇਸ ਤੋਂ ਇਲਾਵਾ ਅੱਖਾਂ ਨਾਲ ਜੁੜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
ਆਂਵਲੇ ਦਾ ਜੂਸ ਪੀਣ ਨਾਲ ਸਕਿਨ ਗਲੋਅ ਹੁੰਦੀ ਹੈ।ਇਹ ਐਂਟੀ ਏਜਿੰਗ ਵਜੋਂ ਕੰਮ ਕਰਦਾ ਹੈ।ਇਸ ਨਾਲ ਚਿਹਰੇ ‘ਤੇ ਝੁਰੜੀਆਂ ਨਹੀਂ ਆਉਂਦੀਆਂ ਹਨ ਤੇ ਏਜਿੰਗ ਦਾ ਪ੍ਰੋਸੈੱਸ ਇਸ ਨਾਲ ਘੱਟ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਹ ਖੂਨ ਤੋਂ ਗੰਦਗੀ ਬਾਹਰ ਕਰ ਦਿੰਦਾ ਹੈ ਜਿਸ ਨਾਲ ਸਕਿਨ ‘ਤੇ ਨਿਖਾਰ ਆਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ : –