ਸਰਦੀਆਂ ਵਿਚ ਡਰਾਈ ਫਰੂਟਸ ਖਾਣਾ ਸਿਹਤ ਲਈ ਕਾਫੀ ਫਾਇਦੇਮਦ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਹਰ ਭਾਰਤੀ ਮਠਿਆਈ ਵਿਚ ਡਰਾਈ ਫਰੂਟਸ ਪਾਏ ਜਾਂਦੇ ਹਨਤਾਂ ਕਿ ਸੁਆਦ ਦੇ ਨਾਲ-ਨਾਲ ਤੁਹਾਨੂੰ ਸਿਹਤ ਦੇ ਵੀ ਫਾਇਦੇ ਮਿਲਣ। ਅਕਸਰ ਡਰਾਈ ਫਰੂਟਸ ਨੂੰ ਭਿਉਂ ਕੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਕ ਡਰਾਈ ਫਰੂਟ ਅਜਿਹੇ ਵੀ ਹੈ ਜਿਸ ਨੂੰ ਖਾਣ ਨਾਲ ਤੁਹਾਨੂੰ ਫਾਇਦਾ ਹੋਵੇਗਾ, ਉਸ ਦੇ ਪਾਣੀ ਪੀਣ ਨਾਲ ਵੀ ਤੁਹਾਨੂੰ ਕਈ ਫਾਇਦੇ ਮਿਲਣਗੇ। ਅਸੀਂ ਗੱਲ ਕਰ ਰਹੇ ਹਾਂ ਕਿਸ਼ਮਿਸ਼ ਦੀ, ਕਿਸ਼ਮਿਸ਼ ਇਕ ਅਜਿਹਾ ਡਰਾਈ ਫਰੂਟ ਹੈ ਜੋ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਯੁਰਵੇਦ ਵਿਚ ਵੀ ਕਿਸ਼ਮਿਸ਼ ਨੂੰ ਭਿਉਂ ਕੇ ਉਸ ਦਾ ਪਾਣੀ ਪੀਣ ਦੇ ਕਈ ਫਾਇਦੇ ਦੱਸੇ ਗਏ ਹਨ। ਦਰਅਸਲ ਕਿਸ਼ਮਿਸ਼ ਕੈਲਸ਼ੀਅਮ, ਆਇਰਨ, ਫਾਈਬਰ ਤੇ ਐਂਟੀ ਆਕਸੀਡੈਂਟਸ ਦਾ ਬੇਹਤਰੀਨ ਸਰੋਤ ਹੁੰਦਾ ਹੈ।
ਪਾਚਣ ਤੰਤਰ ਨੂੰ ਬਣਾਉਂਦਾ ਹੈ ਬੇਹਤਰ
ਕਿਸ਼ਮਿਸ਼ ਵਿਚ ਫਾਇਬਰ ਤੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਪਾਚਣ ਤੰਤਰ ਨੂੰ ਬੇਹਤਰ ਬਣਾਉਂਦੇ ਹਨ। ਇਹ ਕਬਜ਼ ਨੂੰ ਦੂਰ ਕਰਨ ਵਿਚ ਵੀ ਮਦਦ ਕਰਦਾ ਹੈ ਤੇ ਅੰਤੜੀਆਂ ਦੀ ਸਫਾਈ ਵਿਚ ਵੀ ਸਹਾਇਕ ਹੁੰਦਾ ਹੈ।
ਖੂਨ ਦੀ ਕਮੀ (ਅਨੀਮੀਆ) ‘ਚ ਰਾਹਤ
ਕਿਸ਼ਮਿਸ਼ ਆਇਰਨ ਦਾ ਚੰਗਾ ਸਰੋਤ ਹੈ। ਹਰ ਦਿਨ ਕਿਸ਼ਮਿਸ਼ ਦਾ ਪਾਣੀ ਪੀਣ ਨਾਲ ਸਰੀਰ ਵਿਚ ਖੂਨ ਦੀ ਕਮੀ ਦੂਰ ਹੋ ਸਕਦੀ ਹੈ ਤੇ ਖੂਨ ਵਿਚ ਹੀਮੋਗਲੋਬਿਨ ਦਾ ਪੱਧਰ ਵਧ ਸਕਦਾ ਹੈ। ਅਕਸਰ ਮਹਿਲਾਵਾਂ ਖੂਨ ਦੀ ਕਮੀ ਨਾਲ ਜੂਝਦੀਆਂ ਹਨ ਉਨ੍ਹਾਂ ਨੂੰ ਕਿਸ਼ਮਿਸ਼ ਦਾ ਇਹ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
ਹਾਰਟ ਹੈਲਥ ਨੂੰ ਫਾਇਦਾ
ਕਿਸ਼ਮਿਸ਼ ਨੂੰ ਪੌਟਾਸ਼ੀਅਮ ਤੇ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕਦਾ ਹੈ ਤੇ ਆਉਣ ਵਾਲੇ ਸਮੇਂ ਵਿਚ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਖਤਰੇ ਨੂੰ ਘੱਟ ਕਰ ਸਕਦਾ ਹੈ।
ਕਿਸ਼ਮਿਸ਼ ਦਾ ਪਾਣੀ ਇਕ ਨੈਚੁਰਲ ਡਿਟਾਕਸੀਫਾਇਰ ਹੁੰਦਾ ਹੈ ਯਾਨੀ ਇਸ ਦੇ ਸੇਵਨ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਸਕਦੇ ਹਨ। ਅੱਜ ਕੱਲ੍ਹ ਕਈ ਤਰ੍ਹਾਂ ਦੇ ਡਿਟਾਕਸ ਵਾਟਰ ਬਣਾਏ ਜਾਂਦੇ ਹਨ। ਅਜਿਹੇ ਵਿਚ ਕਿਸ਼ਮਿਸ਼ ਦਾ ਪਾਣੀ ਤੁਹਾਡੇ ਸਰੀਰ ਨੂੰ ਡਿਟਾਕਸ ਕਰਨ ਲਈ ਸਭ ਤੋਂ ਚੰਗਾ ਹੈ। ਡਿਟਾਕਿਸਫਿਕੇਸ਼ਨ ਦੇ ਨਾਲ-ਨਾਲ ਕਿਸ਼ਮਿਸ਼ ਵਿਚ ਐਂਟੀਆਕਸੀਡੈਂਟਸ ਤੇ ਵਿਟਾਮਿਨ ਸੀ ਹੁੰਦੇ ਹਨ ਜੋ ਸਕਿਨ ਨੂੰ ਨਿਖਾਰਨ ਵਿਚ ਮਦਦ ਕਰਦੇ ਹਨ। ਇਹ ਝੁਰੜੀਆਂ ਤੇ ਚਮੜੀ ਦੀਆਂ ਹੋਰ ਸਮੱਸਿਆਵਾਂ ਨੂੰ ਵੀ ਘੱਟ ਕਰ ਸਕਦਾ ਹੈ।
ਮਾਸਪੇਸ਼ੀਆਂ ਦੀ ਮਜ਼ਬੂਤੀ
ਕਿਸ਼ਮਿਸ਼ ਵਿਚ ਕੈਲਸ਼ੀਅਮ ਤੇ ਪੌਟਾਸ਼ੀਅਮ ਵਰਗੇ ਤੱਤ ਹੁੰਦੇ ਹਨ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਤੇ ਸਰੀਰ ਦੀ ਹੱਡੀਆਂ ਨੂੰ ਸਿਹਤਮੰਮਦ ਰੱਖਣ ਵਿਚ ਮਦਦ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: