ਸਵੇਰੇ ਨੀਂਦ ਭਜਾਉਣ ਤੋਂ ਲੈ ਕੇ ਦਿਨ ਭਰ ਦੀ ਥਕਾਵਟ ਦੂਰ ਕਰਨ ਤੱਕ ਚਾਹ ਦੀ ਇਕ ਪਿਆਲੀ ਲੋਕਾਂ ਨੂੰ ਤਰੋਤਾਜ਼ਾ ਕਰ ਦਿੰਦੀ ਹੈ। ਕਈ ਲੋਕ ਦਿਨ ਵਿਚ 2 ਤੋਂ 3 ਵਾਰ ਚਾਹ ਪੀਣਾ ਪਸੰਦ ਕਰਦੇ ਹਨ ਪਰ ਇਸ ਨੂੰ ਪੀਣ ਦਾ ਸਹੀ ਸਮਾਂ ਤੇ ਤਰੀਕਾ ਕੀ ਹੋਣਾ ਚਾਹੀਦੀ ਹੈ। ਇਸ ਬਾਰੇ ਜ਼ਿਆਦਾਤਰ ਲੋਕ ਅਨਜਾਣ ਹਨ। ਖਾਣੇ ਦੇ ਬਾਅਦ ਚਾਹ ਪੀਣ ਨਾਲ ਪਾਚਣ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ।
ਚਾਹ ਵਿਚ ਮੌਜੂਦ ਟੈਨਿਨ ਤੇ ਕੈਫੀਨ ਵਰਗੇ ਤੱਤ ਭੋਜਨ ਦੇ ਪਚਣ ਵਿਚ ਰੁਕਾਵਟ ਪੈਦਾ ਕਰਦੇ ਹਨ। ਖਾਸ ਕਰਕੇ ਚਾਵਲ ਖਾਣ ਦੇ ਤੁਰੰਤ ਬਾਅਦ ਚਾਹ ਪੀਣਾ ਪਾਚਣ ਤੰਤਰ ਨੂੰ ਹੌਲਾ ਕਰ ਸਕਦਾ ਹੈ ਤੇ ਪੇਟ ਵਿਚ ਭਾਰੀਪਨ ਪੈਦਾ ਕਰ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਇਹ ਆਦਤ ਹੋਰ ਵੀ ਹਾਨੀਕਾਰਕ ਹੋ ਸਕਦੀ ਹੈ ਕਿਉਂਕਿ ਇਸ ਨਾਲ ਬਲੱਡ ਸ਼ੂਗਰ ਅਚਾਨਕ ਵਧ ਸਕਦਾ ਹੈ।
ਦਿਮਾਗ ‘ਤੇ ਅਸਰ
ਕੈਫੀਨ ਕਾਰਨ ਸਟ੍ਰੈਸ ਤੇ ਤਣਾਅ ਵਧ ਸਕਦੇ ਹਨ। ਇਸ ਤੋਂ ਇਲਾਵਾ ਪੇਟ ਦਰਦ, ਐਸੀਡਿਟੀ ਤੇ ਬਦਹਜ਼ਮੀ ਵਰਗੀਆਂ ਪ੍ਰੇਸ਼ਾਨੀਆਂ ਵੀ ਵਧ ਸਕਦੀਆਂ ਹਨ। ਚਾਹ ਵਿਚ ਮੌਜੂਦ ਫਾਸਫੋਰਿਕ ਐਸਿਡ ਹੱਡੀਆਂ ਦੀ ਸਿਹਤ ‘ਤੇ ਵੀ ਗਲਤ ਪ੍ਰਭਾਵ ਪੈਂਦਾ ਹੈ ਜਦੋਂ ਕਿ ਕੈਫੀਨ ਬਲੱਡ ਪ੍ਰੈਸ਼ ਨੂੰ ਹੋਰ ਵਧਾ ਸਕਦਾ ਹੈ।
ਨੀਂਦ ਵਿਚ ਰੁਕਾਵਟ
ਸੌਂ ਤੋਂ ਪਹਿਲਾਂ ਚਾਹ ਪੀਣਾ ਨੀਂਦ ਵਿਚ ਰੁਕਾਵਟ ਪੈ ਕਰ ਸਕਦਾ ਹੈ ਤੇ ਨੀਂਦ ਦੀ ਗੁਣਵੱਤਾ ਨੂੰ ਘੱਟ ਕਰ ਸਕਦਾ ਹੈ।
ਰਿਪੋਰਟ ਮੁਤਾਬਕ ਬਹੁਤ ਜ਼ਿਆਦਾ ਚਾਹ ਤੇ ਕੌਫੀ ਪੀਣਾ ਡਾਇਬਟੀਜ਼ ਦਾ ਖਤਰਾ ਵਧਾ ਸਕਦਾ ਹੈ। ਦਿਨ ਵਿਚ 2 ਵਾਰ ਤੋਂ ਵੱਧ ਮਿੱਠੀ ਚਾਹ, ਕੌਫੀ ਜਾਂ ਸਾਫਟ ਡ੍ਰਿੰਕਸ ਪੀਣ ਨਾਲ ਮੋਟਾਪਾ ਤੇ ਟਾਈਪ-2 ਡਾਇਬਟੀਜ਼ ਦਾ ਖਤਰਾ ਵਧਦਾ ਹੈ। ਇਸ ਨਾਲ ਲੀਵਰ, ਮਾਸਪੇਸ਼ੀਆਂ ਤੇ ਛੋਟੀ ਅੰਤੜੀ ‘ਤੇ ਗਲਤ ਪ੍ਰਭਾਵ ਪੈਂਦਾ ਹੈ।
ਖੰਡ ਘੱਟ ਪਾ ਕੇ ਜਾਂ ਬਿਨਾਂ ਖੰਡ ਵਾਲੀ ਚਾਹ ਪੀਣਾ ਸਿਹਤ ਲਈ ਬੇਹਤਰ ਹੈ। ਸਾਫਟ ਡ੍ਰਿੰਕਸ ਤੇ ਜ਼ਿਆਦਾ ਮਿੱਠੀਆਂ ਚੀਜ਼ਾਂ ਤੋਂ ਵੀ ਦੂਰੀ ਬਣਾਏ ਰੱਖਣਾ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























