Drinking coffee benefits effects: ਕੌਫੀ ਕੁਝ ਲੋਕਾਂ ਦੇ ਜੀਵਨ ਦਾ ਅਹਿਮ ਹਿੱਸਾ ਬਣ ਗਈ ਹੈ। ਲੋਕ ਦਿਨ ਭਰ ਆਪਣੇ ਆਪ ਨੂੰ ਤਰੋਤਾਜ਼ਾ ਰੱਖਣ ਲਈ ਕੌਫੀ ‘ਤੇ ਜ਼ਿਆਦਾ ਭਰੋਸਾ ਕਰਦੇ ਹਨ ਅਤੇ ਇਸ ‘ਚ ਕੋਈ ਸ਼ੱਕ ਨਹੀਂ ਕਿ ਕੌਫੀ ‘ਚ ਮੌਜੂਦ ਕੈਫੀਨ ਤੁਹਾਨੂੰ ਜ਼ਿਆਦਾ ਅਲਰਟ ਅਤੇ ਐਕਟਿਵ ਮਹਿਸੂਸ ਕਰਵਾਉਂਦਾ ਹੈ। ਸ਼ਾਇਦ ਇਹੀ ਕਾਰਨ ਹੈ ਕਿ ਦਿਨ ‘ਚ ਘੱਟੋ-ਘੱਟ ਇਕ ਵਾਰ ਤਾਂ ਕੌਫੀ ਪੀਣ ਦੀ ਇੱਛਾ ਜਾਗਦੀ ਹੈ। ਹਾਲਾਂਕਿ ਇਸ ਦੇ ਜਿੰਨੇ ਫਾਇਦੇ ਹਨ, ਓਨੇ ਹੀ ਨੁਕਸਾਨ ਵੀ ਹਨ। ਤਾਂ ਆਓ ਜਾਣਦੇ ਹਾਂ ਅੰਤਰਰਾਸ਼ਟਰੀ ਕੌਫੀ ਦਿਵਸ ਦੇ ਮੌਕੇ ‘ਤੇ ਇਸ ਨਾਲ ਜੁੜੀਆਂ ਦਿਲਚਸਪ ਗੱਲਾਂ।
ਇੱਕ ਦਿਨ ‘ਚ ਸਿਰਫ ਇੰਨੀ ਹੀ ਪੀਓ ਕੌਫੀ: ਕਈ ਅਧਿਐਨਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਕੈਫੀਨ ‘ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ, ਜੋ ਦਰਦ, ਨਸਾਂ ਦੀ ਸੋਜ, ਹਾਰਟ ਅਟੈਕ ਦੇ ਖਤਰੇ ਨੂੰ ਘੱਟ ਕਰਨ ‘ਚ ਮਦਦਗਾਰ ਸਾਬਤ ਹੁੰਦੇ ਹਨ। ਹਾਲਾਂਕਿ, ਲੋਕਾਂ ਨੂੰ ਕੌਫੀ ਦਾ ਸੇਵਨ ਸੀਮਤ ਮਾਤਰਾ ‘ਚ ਕਰਨਾ ਚਾਹੀਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਜੇਕਰ ਕੋਈ ਵਿਅਕਤੀ ਹਾਈਪਰ ਐਸਿਡਿਕ ਨਹੀਂ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਗੈਸਟਿਕ ਦੀ ਕੋਈ ਸਮੱਸਿਆ ਨਹੀਂ ਹੈ ਉਹ ਦਿਨ ‘ਚ ਦੋ ਤੋਂ ਤਿੰਨ ਕੱਪ ਕੌਫੀ ਪੀ ਸਕਦੇ ਹਨ। ਜੋ ਲੋਕ ਇੱਕ ਦਿਨ ‘ਚ 6 ਕੱਪ ਤੋਂ ਵੱਧ ਪੀ ਰਹੇ ਹਨ ਉਹ ਤੁਹਾਡੇ ਸਰੀਰ ਲਈ ਬਹੁਤ ਨੁਕਸਾਨਦੇਹ ਹੋ ਸਕਦੇ ਹਨ।
ਪਹਿਲਾਂ ਜਾਣੋ ਕੌਫੀ ਦੇ ਫਾਇਦੇ
- ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕੌਫੀ ਡਿਪ੍ਰੈਸ਼ਨ ‘ਚ ਬਹੁਤ ਫਾਇਦੇਮੰਦ ਹੁੰਦੀ ਹੈ।
- ਕੌਫੀ ‘ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਇਮਿਊਨ ਸਿਸਟਮ ਨੂੰ ਬਹੁਤ ਮਜ਼ਬੂਤ ਬਣਾਉਂਦੇ ਹਨ।
- ਕੌਫੀ ਮਾਈਗ੍ਰੇਨ ਦੇ ਸਿਰ ਦਰਦ ਨੂੰ ਘੱਟ ਕਰਨ ‘ਚ ਮਦਦਗਾਰ ਹੈ।
- ਕੌਫੀ ‘ਚ ਮੌਜੂਦ ਫੈਟ ਆਕਸੀਡੇਸ਼ਨ ਸਰੀਰ ‘ਚ ਮੌਜੂਦ ਫੈਟ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ।
- ਜੇਕਰ ਤੁਸੀਂ ਇੱਕ ਦਿਨ ‘ਚ ਲਗਭਗ 5 ਕੱਪ ਕੌਫੀ ਪੀਂਦੇ ਹੋ ਤਾਂ ਇਹ ਟਾਈਪ 2 ਸ਼ੂਗਰ ਦੇ ਖ਼ਤਰੇ ਨੂੰ ਲਗਭਗ 25 ਪ੍ਰਤੀਸ਼ਤ ਤੱਕ ਘਟਾ ਦਿੰਦੀ ਹੈ।
- ਕੌਫੀ ਮੈਟਾਬੋਲਿਜ਼ਮ ਨੂੰ ਵਧਾਉਣ ਦਾ ਵਧੀਆ ਸਰੋਤ ਹੈ। ਇਸ ‘ਚ ਮੌਜੂਦ ਕੈਫੀਨ ਦੀ ਮਾਤਰਾ ਸਰੀਰ ਨੂੰ ਐਨਰਜੀ ਬਣਾਈ ਰੱਖਦੀ ਹੈ।
ਕੌਫੀ ਪੀਣ ਦੇ ਨੁਕਸਾਨ
- ਖਾਲੀ ਪੇਟ ਕੌਫੀ ਪੀਣ ਨਾਲ ਸਰੀਰ ‘ਚ ਪਾਣੀ ਦੀ ਕਮੀ ਹੋ ਜਾਂਦੀ ਹੈ।
- ਜੇਕਰ ਤੁਸੀਂ ਕੌਫੀ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
- ਜੇਕਰ ਤੁਸੀਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ ਤਾਂ ਕੈਫੀਨ ਪੀਣ ‘ਚ ਸਾਵਧਾਨ ਰਹੋ।
- ਕੁਝ ਖੋਜਾਂ ‘ਚ ਪਾਇਆ ਗਿਆ ਹੈ ਕਿ ਜ਼ਿਆਦਾ ਮਾਤਰਾ ‘ਚ ਕੌਫੀ ਪੀਣ ਨਾਲ ਸਰੀਰ ਪਹਿਲਾਂ ਨਾਲੋਂ ਜ਼ਿਆਦਾ ਥਕਾਵਟ ਮਹਿਸੂਸ ਕਰਦਾ ਹੈ।