ਸਰਦੀਆਂ ਦਾ ਮੌਸਮ ਆਉਂਦੇ ਹੀ ਠੰਡਕ, ਗਰਮ-ਗਰਮ ਖਾਣਾ, ਧੁੱਪ ਸੇਂਕਣਾ, ਕੰਫਰਟੇਬਲ ਕੰਬਲ ਇਹ ਸਾਰਾ ਕੁਝ ਸਾਡੀ ਡੇਲੀ ਲਾਈਫ ਵਿਚ ਸ਼ਾਮਲ ਹੋ ਜਾਂਦਾ ਹੈ। ਇਸ ਮੌਸਮ ਵਿਚ ਪਸੀਨਾ ਘੱਟ ਆਉਂਦਾ ਹੈ, ਸਰੀਰ ਠੰਡਾ ਰਹਿੰਦਾ ਹੈ ਤੇ ਪਿਆਸ ਵੀ ਬਹੁਤ ਘੱਟ ਲੱਗਦੀ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਅਸੀਂ ਪੂਰਾ ਦਿਨ ਗੁਜ਼ਾਰ ਦਿੰਦੇ ਹਾਂ ਪਰ ਪਾਣੀ ਪੀਣਾ ਯਾਦ ਹੀ ਨਹੀਂ ਰਹਿੰਦਾ ਹੈ। ਜਦੋਂ ਕਿ ਗਰਮੀਆਂ ਵਿਚ ਥੋੜ੍ਹੀ ਜਿਹੀ ਗਰਮੀ ਲੱਗਦੇ ਹੀ ਅਸੀਂ ਵਾਰ-ਵਾਰ ਗਰਮੀਆਂ ਵਿਚ ਪੀਂਦੇ ਹਨ। ਸਰਦੀ ਵਿਚ ਵੀ ਤੁਹਾਡਾ ਸਰੀਰ ਅੰਦਰ ਤੋਂ ਓਨਾ ਹੀ ਕੰਮ ਕਰਦਾ ਹੈ ਤੇ ਹਰ ਸਿਸਟਮ ਨੂੰ ਸਹੀ ਚਲਾਉਣ ਲਈ ਪਾਣੀ ਜ਼ਰੂਰੀ ਹੈ। ਅਜਿਹੇ ਵਿਚ ਆਓ ਜਾਣਦੇ ਹਾਂ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿਚ ਰੋਜ਼ ਕਿੰਨਾ ਪਾਣੀ ਪੀਣਾ ਚਾਹੀਦਾ ਹੈ ਤੇ ਕਿਉਂ ਪਾਣੀ ਘੱਟ ਪੀਣ ਨਾਲ ਤੁਹਾਡੀ ਸਿਹਤ ‘ਤੇ ਅਸਰ ਪੈ ਸਕਦਾ ਹੈ।
ਸਰਦੀਆਂ ਵਿਚ ਸਾਨੂੰ ਪਿਆਸ ਘੱਟ ਲੱਗਦੀ ਹੈ ਪਰ ਸਰੀਰ ਨੂੰ ਪਾਣੀ ਦੀ ਲੋੜ ਗਰਮੀਆਂ ਜਿੰਨੀ ਹੀ ਰਹਿੰਦੀ ਹੈ। ਮਾਹਿਰਾਂ ਮੁਤਾਬਕ ਇਸ ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ ਲਗਭਗ 8-10 ਗਿਲਾਸ ਪਾਣੀ ਯਾਨੀ 2 ਤੋਂ 2.5 ਲੀਟਰ ਪਾਣੀ ਪੀਣਾ ਚਾਹੀਦਾ ਹੈ ਜਿਹੜੇ ਲੋਕਾਂ ਦੀ ਫਿਜ਼ੀਕਲ ਐਕਟੀਵਿਟੀ ਘੱਟ ਹੁੰਦੀ ਹੈ ਤੇ ਜੋ ਜ਼ਿਆਦਾਤਰ ਸਮੇਂ ਘਰ ਜਾਂ ਆਫਿਸ ਵਿਚ ਬੈਠ ਕੇ ਕੰਮ ਕਰਦੇ ਹਨ ਉਨ੍ਹਾਂ ਲਈ ਲਗਭਗ 2 ਲੀਟਰ ਪਾਣੀ ਪੀਣਾ ਸਹੀ ਮੰਨਿਆ ਜਾਂਦਾ ਹੈ। ਦੂਜੇ ਪਾਸੇ ਜੋ ਲੋਕ ਜ਼ਿਆਦਾ ਐਕਟਿਵ ਰਹਿੰਦੇ ਹਨ, ਰੈਗੂਲਰ ਐਕਸਰਸਾਈਜ਼ ਕਰਦੇ ਹਨ ਜਾਂ ਬਾਹਰ ਕੰਮ ਕਰਦੇ ਹਨ, ਉਨ੍ਹਾਂ ਨੂੰ ਰੋਜ਼ਾਨਾ 10 ਤੋਂ 12 ਗਿਲਾਸ ਪਾਣੀ 2.5 ਤੋਂ 3 ਲੀਟਰ ਪਾਣੀ ਪੀਣਾ ਚਾਹੀਦਾਹੈ ਤਾਂ ਕਿ ਸਰੀਰ ਹਾਈਡ੍ਰੇਟ ਰਹੇ। ਠੰਡ ਦੇ ਮੌਸਮ ਵਿਚ ਪਿਆਸ ਘੱਟ ਲੱਗਦੀ ਹੈ ਇਸ ਲਈ ਪਾਣੀ ਪੀਣ ਦੀ ਆਦਤ ਨੂੰ ਅਪਨਾਉਣਾ ਜ਼ਰੂਰੀ ਹੈ ਨਹੀਂ ਤਾਂ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ।
ਸਰੀਰ ਨੂੰ ਅੰਦਰ ਤੋਂ ਪਾਣੀ ਚਾਹੀਦਾ ਭਾਵੇਂ ਮੌਸਮ ਕੋਈ ਵੀ ਹੋਵੇ-ਸਰਦੀਆਂ ਵਿਚ ਪਸੀਨਾ ਘੱਟ ਆਉਂਦਾ ਹੈ, ਇਸ ਲਈ ਇੰਝ ਲੱਗਦਾ ਹੈ ਕਿ ਪਾਣੀ ਦੀ ਲੋੜ ਘੱਟ ਹੈ ਪਰ ਸਰੀਰ ਦੇ ਹਰ ਅੰਗ ਨੂੰ ਸਹੀ ਤਰੀਕੇ ਨਾਲ ਕੰਮ ਕਰਨ ਲਈ ਪਾਣੀ ਹਮੇਸ਼ਾ ਬਰਾਬਰ ਮਾਤਰਾ ਵਿਚ ਚਾਹੀਦਾ ਹੈ। ਪਾਣੀ ਘੱਟ ਹੋਇਆ ਤਾਂ ਡੀਹਾਈਡ੍ਰੇਸ਼ਨ ਹੋ ਸਕਦਾ ਹੈ ਜੋ ਸਰਦੀਆਂ ਵਿਚ ਚੁੱਪਚਾਪ ਹੋ ਜਾਂਦਾ ਹੈ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ।
ਸਕਿਨ ਨੂੰ ਨਮੀ ਮਿਲਦੀ ਹੈ
ਸਰਦੀਆਂ ਵਿਚ ਹਵਾ ਸੁੱਕੀ ਹੁਦੀ ਹੈ, ਜਿਸ ਨਾਲ ਸਕਿਨ ਫਟਣ, ਸੁੱਕਾਪਣ ਤੇ ਖਾਰਿਸ਼ ਵਰਗੀਆਂ ਸਮੱਸਿਆਵਾਂ ਵਧਦੀਆਂ ਹਨ, ਪਾਣੀ ਸਕਿਨ ਵਿਚ ਨਮੀ ਬਣਾਏ ਰੱਖਦਾ ਹੈ ਤੇਇਸ ਨੂੰ ਹਾਈਡ੍ਰੇਟਿਡ ਤੇ ਗਲੋਇੰਗ ਬਣਾਉਂਦਾ ਹੈ।
ਪਾਚਣ ਤੰਤਰ ਰਹਿੰਦਾ ਹੈ ਸਹੀ
ਸਰਦੀਆਂ ਵਿਚ ਲੋਕ ਤਲਿਆ, ਹੈਵੀ ਤੇ ਮਸਾਲੇਦਾਰ ਖਾਣਾ ਜ਼ਿਆਦਾ ਖਾਂਦੇ ਹਨ, ਅਜਿਹੇ ਖਾਣੇ ਨਾਲ ਕਬਜ਼ ਦੀ ਸੰਭਾਵਨਾ ਵਧ ਜਾਂਦੀ ਹੈ। ਅਜਿਹੇ ਵਿਚ ਰੋਜ਼ਾਨਾ ਸਹੀ ਤੇ ਪੂਰਾ ਪਾਣੀ ਪਾਚਣ ਬੇਹਤਰ ਕਰਦਾ ਹੈ ਕਬਜ਼ ਤੋਂ ਬਚਾਉਂਦਾ ਹੈ ਤੇ ਪੇਟ ਨੂੰ ਹਲਕਾ ਰੱਖਦਾ ਹੈ।
ਇਮਊਨ ਸਿਸਟਮ ਬਣਦਾ ਹੈ ਮਜ਼ਬੂਤ
ਸਰਦੀ-ਜ਼ੁਕਾਮ ਤੇ ਫਲੂ ਸਰਦੀਆਂ ਵਿਚ ਜ਼ਿਆਦਾ ਹੁੰਦੇ ਹਨ। ਅਜਿਹੇ ਵਿਚ ਪਾਣੀ ਸਰੀਰ ਤੋਂ ਟਾਕਸਿਨਸ ਬਾਹਰ ਕੱਢਣ ਵਿਚ ਮਦਦ ਕਰਦਾ ਹੈ ਜਿਸ ਨਾਲ ਇਮਊਨਿਟੀ ਵਧਦੀ ਹੈ ਤੇ ਵਾਰ-ਵਾਰ ਬੀਮਾਰ ਪੈਣ ਦੀ ਸਭਾਵਨਾ ਘੱਟ ਹੋ ਜਾਂਦਾ ਹੈ।
ਜੋੜਾਂ ਤੇ ਮਾਸਪੇਸ਼ੀਆਂ ਵਿਚ ਦਰਦ ਹੁੰਦੀ ਹੈ ਘੱਟ
ਸਰਦੀਆਂ ਵਿਚ ਕਈ ਲੋਕਾਂ ਨੂੰ ਜੋੜਾਂ ਵਿਚ ਦਰਦ ਜਾਂ ਅਕੜਨ ਮਹਿਸੂਸ ਹੁੰਦੀ ਹੈ। ਪਾਣੀ ਜੋੜਾਂ ਨੂੰ ਲੁਬਰੀਕੇਸ਼ਨ ਦਿੰਦਾ ਹੈ ਜਿਸ ਨਾਲ ਜੋੜਾਂ ਵਿਚ ਮੂਵਮੈਂਟ ਆਸਾਨ ਹੁੰਦੀ ਹੈ। ਦਰਦ ਘੱਟ ਹੁੰਦਾ ਹੈ ਤੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ -:
























