ਸਰਦੀਆਂ ਦਾ ਮੌਸਮ ਆਉਂਦੇ ਹੀ ਲੋਕ ਪਾਣੀ ਪੀਣਾ ਘੱਟ ਕਰ ਦਿੰਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਠੰਡੇ ਮੌਸਮ ਵਿਚ ਪਿਆਸ ਘੱਟ ਲਗਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਰਦੀਆਂ ਵਿਚ ਵੀ ਪਾਣੀ ਪੀਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਗਰਮੀਆਂ ਵਿਚ। ਜੀ ਹਾਂ, ਮੌਸਮ ਭਾਵੇਂ ਕੋਈ ਵੀ ਹੋਵੇ ਪਾਣੀ ਪੀਣਾ ਓਨਾ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਸਾਹ ਲੈਣਾ, ਜੇਕਰ ਤੁਸੀਂ ਠੰਡ ਕਾਰਨ ਜ਼ਿਆਦਾ ਪਾਣੀ ਨਹੀਂ ਪੀ ਰਹੇ ਹੋ ਤਾਂ ਇਨ੍ਹਾਂ ਟਿਪਸ ਨੂੰ ਫਾਲੋਅ ਕਰੋ।
ਰਿਮਾਈਂਡਰ ਸੈੱਟ ਕਰੋ
ਅੱਜ ਕੱਲ੍ਹ ਸਾਰਾ ਕੁਝ ਫੋਨ ਵਿਚ ਹੈ ਤਾਂ ਕਿਉਂ ਨਾ ਇਹ ਕੰਮ ਵੀ ਉਸ ਨੂੰ ਹੀ ਦਿੱਤਾ ਜਾਵੇ। ਪਲੇਅ ਸਟੋਰ ‘ਤੇ ਤੁਹਾਨੂੰ ਕਈ ਅਜਿਹੇ ਐਪ ਮਿਲ ਜਾਣਗੇ ਜੋ ਇਕ ਰਿਮਾਈਂਡਰ ਸੈੱਟ ਕਰ ਦੇਣਗੇ ਤਾਂ ਕਿ ਤੁਸੀਂ ਸਮੇਂ-ਸਮੇਂ ‘ਤੇ ਪਾਣੀ ਪੀ ਸਕੋ ਤੇ ਡਿਹਾਈਡ੍ਰੇਸ਼ਨ ਤੋਂ ਬਚ ਸਕੋ।
ਫਲ ਤੇ ਸਬਜ਼ੀਆਂ ਖਾਓ
ਤੁਹਾਨੂੰ ਮਾਰਕੀਟ ਵਿਚ ਕਈ ਅਜਿਹੇ ਸੀਜ਼ਨਲ ਫਲ ਤੇ ਸਬਜ਼ੀਆਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਤੁਸੀਂ ਆਪਣੀ ਡਾਇਟ ਵਿਚ ਸ਼ਾਮਲ ਕਰਕੇ ਹਾਈਡ੍ਰੇਟ ਕਰ ਸਕਦੇ ਹੋ। ਆਪਣੀ ਮੀਲ ਵਿਚ 3 ਹਰੀਆਂ ਸਬਜ਼ੀਆਂ ਤੇ 2 ਫਲ ਜ਼ਰੂਰ ਸ਼ਾਮਲ ਕਰੋ।
ਚਾਹ ਤੇ ਕਾਫੀ ਨੂੰ ਕਹੋ ਨਾ
ਸਰਦੀਆਂ ਵਿਚ ਅਸੀਂ ਪਾਣੀ ਦੀ ਜਗ੍ਹਾ ਚਾਹ ਤੇ ਕਾਫੀ ਜ਼ਿਆਦਾ ਪੀਂਦੇ ਹਾਂ ਜੋ ਸਾਡੇ ਸਰੀਰ ਲਈ ਨੁਕਸਾਨਦਾਇਕ ਹੋ ਸਕਦੇ ਹਨ। ਇਸ ਲਈ ਇਨ੍ਹਾਂ ਨੂੰ ਘੱਟ ਪੀਓ ਤੇ ਪਾਣੀ ਜ਼ਿਆਦਾ ਪੀਓ।
ਸਰਦੀਆਂ ‘ਚ ਪਾਣੀ ਪੀਣ ਨਾਲ ਸਰੀਰ ਨੂੰ ਮਿਲਣ ਵਾਲੇ ਫਾਇਦੇ
ਸਰੀਰ ਨੂੰ ਹਾਈਡ੍ਰੇਟ ਰੱਖਣ ਵਿਚ ਮਦਦ ਮਿਲਦੀ ਹੈ।
ਕਬਜ਼ ਦੀ ਸਮੱਸਿਆ ਨਹੀਂ ਹੁੰਦੀ ਹੈ।
ਚਮੜੀ ਨੂੰ ਸਿਹਤਮੰਦ ਤੇ ਚਮਕਦਾਰ ਬਣਾਏ ਰੱਖਦਾ ਹੈ।
ਭਾਰ ਕੰਟਰੋਲ ਹੁੰਦਾ ਹੈ।
ਸਰੀਰ ਵਿਚ ਮੌਜੂਦ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ।
ਸਰਦੀਆਂ ਵਿਚ ਘੱਟ ਪਾਣੀ ਪੀਣ ਦੇ ਨੁਕਸਾਨ
ਸਰੀਰ ਡਿਹਾਈਡ੍ਰੇਟ ਹੋ ਸਕਦਾ ਹੈ।
ਚਮੜੀ ਖੁਸ਼ਕ ਤੇ ਬੇਜ਼ਾਨ ਹੋ ਸਕਦੀ ਹੈ।
ਸਿਰਦਰਦ ਹੋਣਾ
ਥਕਾਵਟ ਮਹਿਸੂਸ ਕਰਨਾ
ਵੀਡੀਓ ਲਈ ਕਲਿੱਕ ਕਰੋ –