ਪੁਦੀਨੇ ਦਾ ਪਾਣੀ ਸਰੀਰ ਨੂੰ ਤਾਜ਼ਗੀ ਨਾਲ ਭਰਨ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਬੀਮਾਰੀਆਂ ਤੋਂ ਦੂਰ ਰੱਖਣ ਲਈ ਤੁਹਾਨੂੰ ਰੋਜ਼ਾਨਾ ਇਸ ਦਾ ਸੇਵਨ ਕਰਨਾ ਚਾਹੀਦਾ ਹੈ। ਪੇਟ ਦੇ ਨਾਲ-ਨਾਲ ਵੀ ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਫਾਇਦੇਮੰਦ ਹੁੰਦਾ ਹੈ।
ਪੁਦੀਨੇ ਦਾ ਪਾਣੀ ਰੋਜ਼ਾਨਾ ਸਵੇਰ ਦੇ ਸਮੇਂ ਪੀਣ ਨਾਲ ਸਰੀਰ ਨੂੰ ਕਾਫੀ ਆਰਾਮ ਮਿਲਦਾ ਹੈ। ਪੁਦੀਨੇ ਦੇ ਪਾਣੀ ਵਿਚ ਫੋਲੇਟ, ਕੈਲਸ਼ੀਅਮ, ਕੈਰੋਟੀਨ, ਮੈਗਨੀਸ਼ੀਅਮ, ਪੋਟਾਸ਼ੀਅਮ, ਵਿਟਾਮਿਨ ਸੀ ਤੇ ਹੋਰ ਵੀ ਕਈ ਤੱਤ ਸ਼ਾਮਲ ਹੁੰਦੇ ਹਨ। ਮਸ਼ਹੂਰ ਡਾਈਟੀਸ਼ੀਅਨ ਆਯੁਸ਼ੀ ਯਾਦਵ ਨੇ ਦੱਸਿਆ ਕਿ ਇਸ ਦੇ ਪਾਣੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਲੂ ਤੋਂ ਬਚਾਉਣ ਵਿਚ ਵੀ ਤੁਹਾਨੂੰ ਮਦਦ ਕਰਦੇ ਹਨ।
ਸਵੇਰ ਦੇ ਸਮੇਂ ਜੇਕਰ ਤੁਸੀਂ 1 ਗਿਲਾਸ ਰੋਜ਼ਾਨਾ ਪੁਦੀਨੇ ਦਾ ਪਾਣੀ ਪੀਂਦੇ ਹੋ ਤਾਂ ਸਕਿਨ ‘ਤੇ ਕਾਫੀ ਜ਼ਿਆਦਾ ਨਿਖਾਰ ਵੀ ਦੇਖਣ ਨੂੰ ਮਿਲਦਾ ਹੈ। ਗਰਮੀਆਂ ਵਿਚ ਇਸ ਨੂੰ ਪੀਣ ਨਾਲ ਸਰੀਰ ਨੂੰ ਕਾਫੀ ਐਨਰਜੀ ਮਿਲਦੀ ਹੈ। ਦਿਨ ਭਰ ਦੀ ਥਕਾਵਟ ਨੂੰ ਦੂਰ ਕਰਨ ਲਈ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ। ਇਹ ਸਕਿਨ ਨੂੰ ਹੈਲਦੀ ਬਣਾਏ ਰੱਖਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਚਿਹਰਾ ਚਮਕੇਗਾ।
ਇਹ ਵੀ ਪੜ੍ਹੋ : ਐਕਸ਼ਨ ‘ਚ ਪੰਜਾਬ ਸਰਕਾਰ, ਹਰਿਆਣਾ ਸਕੂਲ ਬੱਸ ਹਾ/ਦ/ਸੇ ਮਗਰੋਂ ਸਕੂਲੀ ਵਾਹਨਾਂ ਦੀ ਚੈਕਿੰਗ ਦੇ ਦਿੱਤੇ ਹੁਕਮ
ਜੇਕਰ ਤੁਹਾਨੂੰ ਪੇਟ ਨਾਲ ਜੁੜੀ ਕੋਈ ਵੀ ਸਮੱਸਿਆ ਹੈਤਾਂ ਇਸ ਨੂੰ ਦੂਰ ਕਰਨ ਲਈ ਤੁਹਾਨੂੰ ਪੁਦੀਨੇ ਦਾ ਪਾਣੀ ਪੀਣਾ ਚਾਹੀਦਾ ਹੈ। ਪੁਦੀਨੇ ਦਾ ਪਾਣੀ ਪੀਣਾ ਤੁਹਾਡੇ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਪਾਚਣ ਤੰਤਰ ਨੂੰ ਬੇਹਤਰ ਬਣਾਏ ਰੱਖਣ ਵਿਚ ਕਾਫੀ ਜ਼ਰੂਰੀ ਹੁੰਦਾ ਹੈ। ਐਸੀਡਿਟੀ, ਪੇਟ ਵਿਚ ਜਲਨ ਤੇ ਸੀਨੇ ਵਿਚ ਜਲਨ ਦੀ ਸਮੱਸਿਆ ਨੂੰ ਤੁਰੰਤ ਦੂਰ ਕਰ ਦਿੰਦਾ ਹੈ।
ਪੁਦੀਨੇ ਦੇ ਪਾਣੀ ਵਿਚ ਐਂਟੀ ਆਕਸੀਡੈਂਟ, ਐਂਟੀ ਬੈਕਟੀਰੀਅਲ, ਐਂਟੀਫੰਗਲ ਗੁਣ ਮੌਜੂਦ ਹਨ। ਤੁਹਾਨੂੰ ਰੋਜ਼ਾਨਾ ਇਸ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ। ਪੁਦੀਨੇ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਤੁਹਾਨੂੰ ਅੰਦਰੋਂ ਠੰਡਾ ਰੱਖਣ ਵਿਚ ਮਦਦ ਕਰਦਾ ਹੈ। ਗਰਮੀਆਂ ਵਿਚ ਤੁਹਾਨੂੰ ਲੂ ਤੋਂ ਬਚਾਉਣ ਲਈ ਕਾਫੀ ਫਾਇਦੇਮੰਦ ਹੁੰਦਾ ਹੈ।
ਰੋਜ਼ਾਨਾ ਪੁਦੀਨੇ ਦਾ ਪਾਣੀ ਪੀਣਾ ਤੁਹਾਨੂੰ ਜ਼ਰੂਰ ਡਾਇਟ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਭਾਰ ਘਟਾਉਣ ਵਿਚ ਵੀ ਇਹ ਤੁਹਾਡੀ ਮਦਦ ਕਰਦਾ ਹੈ। ਤੇਜ਼ਮੈਟਾਬਾਲਿਜ਼ਮ ਨਾਲ ਭਾਰ ਘਟਾਉਣ ਵਿਚ ਫਾਇਦੇਮੰਦ ਹੁੰਦਾ ਹੈ।