ਕਿਸੇ ਵੀ ਬਿਮਾਰੀ ਨਾਲ ਲੜਨ ਲਈ ਸਾਡੇ ਸਰੀਰ ਵਿੱਚ ਇਮਿਊਨਿਟੀ ਦਾ ਹੋਣਾ ਜ਼ਰੂਰੀ ਹੁੰਦਾ ਹੈ, ਜਿਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ ਉਹ ਸਭ ਤੋਂ ਖ਼ਤਰਨਾਕ ਬਿਮਾਰੀਆਂ ਦਾ ਵੀ ਮੁਕਾਬਲਾ ਕਰ ਸਕਦੇ ਹਨ। ਅਜਿਹੇ ‘ਚ ਲੋਕ ਆਪਣੀ ਇਮਿਊਨਿਟੀ ਵਧਾਉਣ ਲਈ ਕਈ ਚੀਜ਼ਾਂ ਦਾ ਸਹਾਰਾ ਲੈਂਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਇਹ ਨਹੀਂ ਜਾਣਦੇ ਕਿ ਇਮਿਊਨਿਟੀ ਨੂੰ ਸਿਹਤਮੰਦ ਰੱਖਣਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਜੂਸ ਬਾਰੇ ਦੱਸ ਰਹੇ ਹਾਂ, ਜਿਸ ਦੇ ਸੇਵਨ ਨਾਲ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ ਅਤੇ ਤੁਹਾਡੀ ਇਮਿਊਨਿਟੀ ਵੀ ਵਧੇਗੀ।
ਇੱਥੇ ਅਸੀਂ ਮੂਲੀ ਦੇ ਪੱਤਿਆਂ ਦੀ ਗੱਲ ਕਰ ਰਹੇ ਹਾਂ, ਜਿਸ ਦੇ ਇੱਕ ਨਹੀਂ ਸਗੋਂ ਕਈ ਫਾਇਦੇ ਹਨ। ਇਸ ਨੂੰ ਇਕ ਤਰ੍ਹਾਂ ਦੀ ਦਵਾਈ ਮੰਨਿਆ ਜਾਂਦਾ ਹੈ ਕਿਉਂਕਿ ਇਸ ਵਿਚ ਆਇਰਨ ਅਤੇ ਫਾਸਫੋਰਸ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਡੇ ਸਰੀਰ ਵਿਚ ਇਮਿਊਨਿਟੀ ਅਤੇ ਹੀਮੋਗਲੋਬਿਨ ਦੀ ਕਮੀ ਹੈ ਤਾਂ ਇਹ ਤੁਹਾਡੇ ਲਈ ਸਭ ਤੋਂ ਢੁਕਵਾਂ ਇਲਾਜ ਹੋ ਸਕਦਾ ਹੈ।
ਮੂਲੀ ਦੇ ਪੱਤਿਆਂ ਦਾ ਰਸ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਬਰਕਰਾਰ ਰੱਖਦਾ ਹੈ। ਹਾਲਾਂਕਿ, ਰੋਜ਼ਾਨਾ ਇਸ ਦਾ ਸੇਵਨ ਕਰਨ ਤੋਂ ਬਚੋ, ਤੁਸੀਂ ਹਰ ਦੂਜੇ ਜਾਂ ਤੀਜੇ ਦਿਨ ਇਸ ਦਾ ਜੂਸ ਪੀ ਸਕਦੇ ਹੋ।
ਇਹ ਵੀ ਪੜ੍ਹੋ : ਲੇਹ ਜਾ ਰਹੀ ਸਪਾਈਸ ਜੈੱਟ ਦੇ ਇੰਜਣ ਨਾਲ ਟਕਰਾਇਆ ਪੰਛੀ, ਦਿੱਲੀ ‘ਚ ਕਰਵਾਈ ਗਈ ਐਮਰਜੈਂਸੀ ਲੈਂਡਿੰਗ
ਅਕਸਰ ਲੋਕਾਂ ਨੂੰ ਪਾਚਨ ਸੰਬੰਧੀ ਸਮੱਸਿਆ ਹੁੰਦੀ ਹੈ, ਯਾਨੀ ਜੋ ਵੀ ਉਹ ਖਾਂਦੇ ਹਨ, ਉਹ ਹਜ਼ਮ ਨਹੀਂ ਹੁੰਦਾ। ਇਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਰਹਿੰਦੇ ਹਨ। ਇਸ ਵਿਚ ਫਾਈਬਰ ਹੁੰਦਾ ਹੈ, ਇਸ ਲਈ ਜੇਕਰ ਤੁਸੀਂ ਆਪਣੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਮੂਲੀ ਦੇ ਪੱਤਿਆਂ ਦਾ ਰਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਮੂਲੀ ਦੇ ਪੱਤੇ ਖੂਨ ਨੂੰ ਸਾਫ ਰੱਖਣ ‘ਚ ਵੀ ਮਦਦਗਾਰ ਸਾਬਤ ਹੁੰਦੇ ਹਨ।
ਮੂਲੀ ਦੇ ਪੱਤਿਆਂ ਦਾ ਜੂਸ ਬਣਾਉਣ ਲਈ ਤੁਹਾਨੂੰ ਮੂਲੀ ਦੇ ਕੁਝ ਪੱਤੇ ਲੈਣੇ ਪੈਣਗੇ। ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ, ਤੁਹਾਨੂੰ ਇਨ੍ਹਾਂ ਨੂੰ ਬਾਰੀਕ ਕੱਟਣਾ ਹੋਵੇਗਾ ਅਤੇ ਫਿਰ ਉਨ੍ਹਾਂ ਨੂੰ ਮਿਕਸਰ ਵਿੱਚ ਪੀਸਣਾ ਹੋਵੇਗਾ। ਮਿਕਸਰ ‘ਚ ਪੇਸਟ ਬਣਾਉਣ ਤੋਂ ਬਾਅਦ, ਤੁਹਾਨੂੰ ਸੁਆਦ ਲਈ ਇਸ ‘ਚ ਹਲਕਾ ਕਾਲਾ ਨਮਕ ਮਿਲਾਉਣਾ ਹੋਵੇਗਾ, ਉਸ ਤੋਂ ਬਾਅਦ ਤੁਸੀਂ ਇਸ ਨੂੰ ਫਿਲਟਰ ਕਰ ਕੇ ਪੀ ਸਕਦੇ ਹੋ।
ਵੀਡੀਓ ਲਈ ਕਲਿੱਕ ਕਰੋ -: