ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਸਵੇਰ ਦੇ ਸਮੇਂ ਖਾਲੀ ਪੇਟ ਹੀ ਕੋਸਾ ਪਾਣੀ ਪੀਂਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਉਹ ਅਜਿਹਾ ਕਿਉਂ ਕਰਦੇ ਹਨ। ਅਸੀਂ ਤੁਹਾਨੂੰ ਦੱਸ ਦੇਈਏ ਕਿ ਸਵੇਰੇ ਕੋਸਾ ਪਾਣੀ ਪੀਣ ਨਾਲ ਸਭ ਤੋਂ ਵੱਧ ਫਾਇਦੇ ਮਿਲਦੇ ਹਨ। ਇਹ ਨਾ ਸਿਰਫ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ਸਗੋਂ ਪੂਰੇ ਪਾਚਣ ਤੰਤਰ ਨੂੰ ਵੀ ਫਾਇਦਾ ਪਹੁੰਚਾਉਂਦਾ ਹੈ। ਹਾਲਾਂਕਿ ਕੋਸਾ ਪਾਣੀ ਪੀਣਾ ਚੰਗਾ ਨਹੀਂ ਲੱਗਦਾ ਪਰ ਇਹ ਤੁਹਾਡੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ।
ਪਾਚਣ ਤੰਤਰ ਲਈ ਫਾਇਦੇਮੰਦ
ਦਿਨ ਦੀ ਸ਼ੁਰੂਆਤ ਇਕ ਗਿਲਾਸ ਗਰਮ ਪਾਣੀ ਨਾਲ ਕਰਨ ਨਾਲ ਪਾਚਣ ਤੰਤਰ ਮਜ਼ਬੂਤ ਹੁੰਦਾ ਹੈ। ਇਗ ਇਕ ਚੰਗੇ ਫਲੱਸ਼ ਵਜੋਂ ਕੰਮ ਕਰਦਾ ਹੈ ਜੋ ਸਾਰੇ ਵੇਸਟ ਪਦਾਰਥਾਂ ਨੂੰ ਸਰੀਰ ਤੋਂ ਬਾਹਰ ਕੱਢਦਾ ਹੈ।
ਭਾਰ ਹੁੰਦਾ ਹੈ ਘੱਟ
ਖਾਲੀ ਪੇਟ ਕੋਸਾ ਪਾਣੀ ਪੀਣਾ ਉਨ੍ਹਾਂ ਲਈ ਬਿਲਕੁਲ ਸਹੀ ਹੈ ਜੋ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਕੋਸਾ ਪਾਣੀ ਸਰੀਰ ਦੇ ਤਾਪਮਾਨ ਤੇ ਮੇਟਾਬਾਲਿਜ਼ਮ ਨੂੰ ਵਧਾਉਂਦਾ ਹੈ। ਜੇਕਰ ਤੁਸੀਂ ਕੋਸੇ ਪਾਣੀ ਵਿਚ ਨਿੰਬੂ ਦਾ ਰਸ ਮਿਲਾ ਲਓਗੇ ਤਾਂ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ।
ਇਮਊਨਿਟੀ ਕਰਦਾ ਹੈ ਬੂਸਟ
ਸਰਦੀਆਂ ਦੀ ਸਵੇਰ ਖਾਲੀ ਪੇਟ ਇਕ ਗਿਲਾਸ ਹਲਕੇ ਕੋਸੇ ਪਾਣੀ ਵਿਚ ਥੋੜ੍ਹਾ ਨਿੰਬੂ ਮਿਲਾ ਕੇ ਪੀਣ ਨਾਲ ਇਮਿਊਨ ਸਿਸਟਮ ਤੇਜ਼ੀ ਨਾਲ ਮਜ਼ਬੂਤ ਹੁੰਦਾ ਹੈ। ਇਹ ਸਰੀਰ ਨੂੰ ਵਿਟਾਮਿਨ ਸੀ ਤੇ ਪੋਟਾਸ਼ੀਅਮ ਦੀ ਜ਼ਰੂਰੀ ਖੁਰਾਕ ਦਿੰਦਾ ਹੈ ਜੋ ਤੁਹਾਨੂੰ ਹੌਲੀ ਪ੍ਰਤੀਰੱਖਿਆ ਪ੍ਰਣਾਲੀਲ ਨੂੰ ਫਾਸਟ ਕਰਦਾ ਹੈ।
ਸਰੀਰ ਦੇ ਪੀਐੱਚ ਸੰਤੁਲਨ ਨੂੰ ਬਣਾਏ ਰੱਖਦਾ ਹੈ
ਸਰੀਰ ਦਾ ਪੀਐੱਚ ਅਲਕਲਾਇਨ ਹੋ ਜਾਂਦਾ ਹੈ ਕਿਉਂਕਿ ਐਸਕਾਰਬਿਕ ਐਸਿਡ ਤੇ ਸਾਈਟ੍ਰਿਕ ਐਸਿਡ ਆਸਾਨੀ ਨਾਲ ਪਚ ਜਾਂਦੇ ਹਨ ਤੇ ਸਿਸਟਮ ਤੋਂ ਬਾਹਰ ਨਿਕਲ ਜਾਂਦੇ ਹਨ। ਕੋਸਾ ਪਾਣੀ ਪੀਣ ਨਾਲ ਸਰੀਰ ਵਿਚ ਜ਼ਰੂਰੀ ਪੀਐੱਚ ਨੂੰ ਬਣਾਏ ਰੱਖਣ ਵਿਚ ਮਦਦ ਮਿਲਦੀ ਹੈ।
ਸਕਿਨ ਤੇ ਵਾਲਾਂ ਲਈ ਫਾਇਦੇਮੰਦ
ਤੁਹਾਡੀ ਬਾਡੀ ਜਿੰਨੀ ਹਾਈਡੇਟ੍ਰੇਡ ਰਹੇਗੀ ਸਕਿਨ ਓਨੀ ਹੀ ਗਲੋਅ ਕਰੇਗੀ। ਖਾਸ ਕਰਕੇ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਂਦੇ ਹੋ ਤਾਂ ਸਕਿਨ ਤੇ ਵਾਲਾਂ ਨੂੰ ਇਸ ਨਾਲ ਬਹੁਤ ਫਾਇਦਾ ਮਿਲਦਾ ਹੈ। ਸਵੇਰੇ ਇਕ ਗਿਲਾਸ ਕੋਸਾ ਪਾਣੀ ਡਿਟਾਕਿਸੀਫਿਕੇਸ਼ਨ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢ ਕੇ ਸਕਿਨ ਦੀਆਂ ਕੋਸ਼ਿਕਾਵਾਂ ਤੇ ਇਲਾਸਿਟਸਿਟੀ ਦੀ ਮੁਰੰਮਤ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: