Dry Fruits health problems: ਅੱਜ ਕੱਲ੍ਹ ਖਰਾਬ ਲਾਈਫਸਟਾਈਲ ਕਾਰਨ ਭਾਰ ਵਧਣਾ ਇੱਕ ਆਮ ਸਮੱਸਿਆ ਬਣ ਗਈ ਹੈ। ਹਰ ਦੂਜੇ ਵਿਅਕਤੀ ‘ਚੋਂ ਇੱਕ ਵਿਅਕਤੀ ਮੋਟਾਪੇ ਨਾਲ ਪੀੜਤ ਹੈ। ਬਹੁਤ ਸਾਰੇ ਲੋਕ ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਜਿੰਮ ਜਾਂਦੇ ਹਨ। ਜਿੰਮ ਦਾ ਡਾਈਟ ਚਾਰਟ ਫੋਲੋ ਕਰਦੇ ਹਨ। ਪਰ ਫਿਰ ਵੀ ਕਈ ਵਾਰ ਭਾਰ ਘੱਟ ਨਹੀਂ ਹੋ ਪਾਉਂਦਾ। ਮੋਟਾਪਾ ਕਈ ਬਿਮਾਰੀਆਂ ਨੂੰ ਵੀ ਜਨਮ ਦਿੰਦਾ ਹੈ। ਮੋਟਾਪੇ ਤੋਂ ਬਚਣ ਲਈ ਤੁਸੀਂ ਮੁੱਠੀ ਭਰ ਡ੍ਰਾਈ ਫਰੂਟਸ ਦਾ ਸੇਵਨ ਕਰ ਸਕਦੇ ਹੋ। ਡ੍ਰਾਈ ਫਰੂਟਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਤੁਹਾਨੂੰ ਮੋਟਾਪੇ ਤੋਂ ਵੀ ਬਚਾਉਂਦੇ ਹਨ ਅਤੇ ਕਈ ਬਿਮਾਰੀਆਂ ਤੋਂ ਵੀ ਦੂਰ ਰੱਖਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਡ੍ਰਾਈ ਫਰੂਟਸ ਬਾਰੇ…
ਕਾਜੂ ਖਾਓ: ਕਾਜੂ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਤੁਹਾਨੂੰ ਹੈਲਥੀ ਰੱਖਣ ‘ਚ ਮਦਦ ਕਰਦੇ ਹਨ। ਇਸ ਨਾਲ ਤੁਹਾਡਾ ਭਾਰ ਵੀ ਘੱਟ ਹੁੰਦਾ ਹੈ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਜੋੜਾਂ ਦੇ ਦਰਦ ਦੀ ਸਮੱਸਿਆ ਹੈ ਤਾਂ ਇਹ ਵੀ ਦੂਰ ਹੋ ਜਾਂਦੀ ਹੈ। ਤੁਸੀਂ ਰੋਜ਼ਾਨਾ 2 ਕਾਜੂ ਦਾ ਸੇਵਨ ਕਰ ਸਕਦੇ ਹੋ।
ਸੌਗੀ ਖਾਓ: ਕਿਸ਼ਮਿਸ਼ ਨੂੰ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ‘ਚ ਆਇਰਨ ਦੀ ਕਮੀ ਨਹੀਂ ਹੁੰਦੀ ਹੈ। ਕਿਸ਼ਮਿਸ਼ ‘ਚ ਪ੍ਰੋਟੀਨ, ਆਇਰਨ, ਫਾਈਬਰ, ਪੋਟਾਸ਼ੀਅਮ, ਕਾਪਰ, ਵਿਟਾਮਿਨ-ਬੀ6, ਕੈਲਸ਼ੀਅਮ, ਫਾਈਟੋਕੈਮੀਕਲ, ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ, ਵਿਟਾਮਿਨ-ਈ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਕਿਨ ਵੀ ਸਾਫ਼ ਰਹਿੰਦੀ ਹੈ ਅਤੇ ਚਿਹਰੇ ਦੇ ਦਾਗ-ਧੱਬੇ ਵੀ ਦੂਰ ਹੁੰਦੇ ਹਨ। ਤੁਸੀਂ ਰੋਜ਼ਾਨਾ 3-4 ਸੌਗੀ ਦਾ ਸੇਵਨ ਕਰ ਸਕਦੇ ਹੋ।
ਬਦਾਮ ਖਾਓ: ਬਾਦਾਮ ‘ਚ ਪ੍ਰੋਟੀਨ, ਫਾਈਬਰ, ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਸੋਡੀਅਮ, ਜ਼ਿੰਕ, ਵਿਟਾਮਿਨ-ਬੀ6, ਵਿਟਾਮਿਨ-ਈ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ‘ਚ ਪਾਇਆ ਜਾਣ ਵਾਲਾ ਵਿਟਾਮਿਨ-ਈ ਦਿਮਾਗ ਨੂੰ ਤੇਜ਼ ਰੱਖਣ ਅਤੇ ਯਾਦਾਸ਼ਤ ਚੰਗੀ ਰੱਖਣ ‘ਚ ਵੀ ਮਦਦ ਕਰਦਾ ਹੈ। ਤੁਸੀਂ ਰੋਜ਼ਾਨਾ 3 ਬਦਾਮ ਖਾ ਸਕਦੇ ਹੋ।
ਪਿਸਤਾ ਖਾਓ: ਪਿਸਤਾ ‘ਚ ਐਂਟੀਆਕਸੀਡੈਂਟ ਗੁਣ ਹੁੰਦੇ ਹਨ। ਇਸ ਤੋਂ ਇਲਾਵਾ ਇਸ ‘ਚ ਵਿਟਾਮਿਨ-ਬੀ6, ਪ੍ਰੋਟੀਨ, ਮਿਨਰਲਸ, ਕਾਪਰ ਅਤੇ ਫਾਸਫੋਰਸ ਵਰਗੇ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਇਸ ‘ਚ ਵਿਟਾਮਿਨ ਏ ਵੀ ਕਾਫੀ ਮਾਤਰਾ ‘ਚ ਪਾਇਆ ਜਾਂਦਾ ਹੈ। ਅੱਖਾਂ ‘ਚ ਹੋਣ ਵਾਲੀਆਂ ਸਮੱਸਿਆਵਾਂ ਲਈ ਪਿਸਤਾ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਤੁਸੀਂ ਆਪਣੀ ਰੋਜ਼ਾਨਾ ਦੀ ਰੁਟੀਨ ‘ਚ ਘੱਟੋ-ਘੱਟ 2 ਪਿਸਤਾ ਖਾ ਸਕਦੇ ਹੋ।
ਨਾਰੀਅਲ ਖਾਓ: ਤੁਸੀਂ ਰੁਟੀਨ ‘ਚ ਨਾਰੀਅਲ ਦਾ ਸੇਵਨ ਵੀ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਕਾਪਰ, ਸੇਲੇਨਿਅਮ, ਆਇਰਨ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਫੋਲੇਟ, ਵਿਟਾਮਿਨ-ਸੀ ਅਤੇ ਥਿਆਮੀਨ ਤੁਹਾਨੂੰ ਕਈ ਫਾਇਦੇ ਦਿੰਦੇ ਹਨ। ਪੀਸਿਆ ਹੋਇਆ ਨਾਰੀਅਲ ਖਾਣ ਨਾਲ ਤੁਹਾਡੇ ਟਿਸ਼ੂ ਮਜ਼ਬੂਤ ਹੁੰਦੇ ਹਨ ਅਤੇ ਤੁਹਾਡੀ ਯਾਦ ਸ਼ਕਤੀ ਵੀ ਮਜ਼ਬੂਤ ਹੁੰਦੀ ਹੈ। ਇਸ ਤੋਂ ਇਲਾਵਾ ਪੀਸਿਆ ਹੋਇਆ ਨਾਰੀਅਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਵਾਇਰਸ ਤੋਂ ਬਚਾਉਣ ‘ਚ ਵੀ ਮਦਦ ਕਰਦਾ ਹੈ।
ਮੇਵਾ ਖਾਓ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਮੇਵੇ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਓਮੇਗਾ-3, ਪ੍ਰੋਟੀਨ, ਵਿਟਾਮਿਨ-ਈ, ਜ਼ਿੰਕ, ਖਣਿਜ ਤੁਹਾਨੂੰ ਤਣਾਅ ਤੋਂ ਦੂਰ ਰੱਖਣ ਅਤੇ ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।