ਬਾਦਾਮ ਪੋਸ਼ਕ ਤੱਤਾਂ ਦਾ ਭੰਡਾਰ ਮੰਨਿਆ ਜਾਂਦਾ ਹੈ। ਇਸ ਵਿਚ ਕੈਲਸ਼ੀਅਮ, ਵਿਟਾਮਿਨ-ਈ, ਆਇਰਨ ਤੇ ਓਮੈਗਾ-3 ਫੈਟੀ ਐਸਿਡ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਹ ਸਾਰੇ ਪੋਸ਼ਕ ਤੱਤ ਸੰਪੂਰਨ ਸਿਹਤ ਲਈ ਜ਼ਰੂਰੀ ਮੰਨੇ ਜਾਂਦੇ ਹਨ। ਕਈ ਸਿਹਤ ਸਮੱਸਿਆਵਾਂ ਵਿਚ ਇਸ ਦਾ ਸੇਵਨ ਰਾਮਬਾਣ ਮੰਨਿਆ ਜਾਂਦਾ ਹੈ। ਬਾਦਾਮ ਨਾਲ ਜੁੜੀਆਂ ਕਈ ਗੱਲਾਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਜਿਵੇਂ ਕਿ ਬਾਦਾਮ ਦਾ ਸੇਵਨ ਘੱਟ ਮਾਤਰਾ ਵਿਚ ਕਰਨਾ ਚਾਹੀਦਾ ਹੈ ਜਾਂ ਇਸ ਨੂੰ ਠੰਡੀਆਂ ਚੀਜ਼ਾਂ ਨਾਲ ਹੀ ਖਾਣਾ ਚਾਹੀਦ ਹੈ। ਇਸ ਤਰ੍ਹਾਂ ਬਾਦਾਮ ਖਾਣ ਦੇ ਸਹੀ ਤਰੀਕੇ ਨੂੰ ਲੈ ਕੇ ਵੀ ਲੋਕਾਂ ਨੂੰ ਹਮੇਸ਼ਾ ਸਵਾਲ ਕਰਦੇ ਰਹਿੰਦੇ ਹਨ।
ਮਾਹਿਰਾਂ ਮੁਤਾਬਕ ਬਾਦਾਮ ਨੂੰ ਛਿਲਕਾ ਉਤਾਰ ਕੇ ਹੀ ਖਾਣਾ ਚਾਹੀਦਾ ਹੈ। ਬਾਦਾਮ ਰਾਤ ਭਰ ਪਾਣੀ ਵਿਚ ਭਿਉਂ ਕੇ ਸਵੇਰੇ ਛਿਲਕਾ ਉਤਾਰ ਕੇ ਖਾਣਾ ਹੀ ਬਾਦਾਮ ਖਾਣ ਦਾ ਸਹੀ ਤਰੀਕਾ ਹੈ। ਬਾਦਾਮ ਦੇ ਜ਼ਿਆਦਾ ਲਾਭ ਪਾਉਣ ਲਈ ਇਸ ਦਾ ਸਿੱਧਾ ਸੇਵਨ ਕਰਨਾ ਫਾਇਦੇਮੰਦ ਹੈ।
ਬਾਦਾਮ ਦੇ ਛਿਲਕੇ ਵਿਚ ਫਾਇਟਿਕ ਐਸਿਡ ਹੁੰਦਾ ਹੈ ਜਿਸ ਵਿਚ ਐਂਟੀ ਨਿਊਟ੍ਰੀਐਂਟਸ ਗੁਣ ਪਾਏ ਜਾਂਦੇ ਹਨ। ਯਾਨੀ ਜੇਕਰ ਤੁਸੀਂ ਬਾਦਾਮ ਦਾ ਸੇਵਨ ਛਿਲਕੇ ਸਣੇ ਕਰਦੇ ਹਨ ਤਾਂ ਇਹ ਸਰੀਰ ਨੂੰ ਮਿਲਣ ਵਾਲੇ ਹੋਰ ਪੋਸ਼ਕ ਤੱਤਾਂ ਦਾ ਸੇਵਨ ਰੋਕ ਦਿੰਦਾ ਹੈ। ਇਸ ਦੇ ਨਾਲ ਹੀ ਇਸ ਵਿਚ ਫਾਈਬਰ ਦੀ ਜ਼ਿਆਦਾ ਮਾਤਰਾ ਵੀ ਪਾਈ ਜਾਂਦੀ ਹੈ, ਜੋ ਸਰੀਰ ਨੂੰ ਹੋਰ ਪੋਸ਼ਕ ਤੱਤ ਸੋਕਣ ਤੋਂ ਰੋਕਦਾ ਹੈ। ਲੋੜ ਤੋਂ ਜ਼ਿਆਦਾ ਫਾਈਬਰ ਲੈਣ ਨਾਲ ਪਾਚਣ ਨੂੰ ਨੁਕਸਾਨ ਵੀ ਹੁੰਦਾ ਹੈ। ਇਸ ਲਈ ਬਾਦਾਮ ਦਾ ਸੇਵਨ ਛਿਲਕਾ ਉਤਾਰਨ ਦੇ ਬਾਅਦ ਹੀ ਕਰਨਾ ਚਾਹੀਦਾ ਹੈ।
ਛਿਲਕੇ ਸਣੇ ਬਾਦਾਮ ਖਾਣ ਦੇ ਨੁਕਸਾਨ ਹਨ ਜਿਵੇਂ ਬਾਦਾਮ ਦੀ ਤਾਸੀਰ ਗਰਮ ਹੁੰਦੀ ਹੈ ਜਿਸ ਨਾਲ ਇਸ ਦਾ ਜ਼ਿਆਦਾ ਸੇਵਨ ਪੇਟ ਵਿਚ ਗਰਮੀ ਪੈਦਾ ਕਰ ਸਕਦਾ ਹੈ। ਇਸ ਕਾਰਨ ਪਾਚਣ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਪੇਟ ਖਰਾਬ ਹੋਣਾ, ਪੇਟ ਦਰਦ ਆਦਿ ਹੋ ਸਕਦਾ ਹੈ। ਇਸ ਕਾਰਨ ਗਰਮੀ ਵਿਚ ਬਾਦਾਮ ਦਾ ਸੇਵਨ ਠੰਡੀਆਂ ਚੀਜ਼ਾਂ ਦੇ ਨਾਲ ਕਰਨਾ ਬੇਹਤਰ ਮੰਨਿਆ ਜਾਂਦਾ ਹੈ ਜਿਸ ਨਾਲ ਪੇਟ ਦੀਆਂ ਸਮੱਸਿਆਵਾਂ ਦਾ ਕਾਰਨ ਨਾ ਬਣ ਸਕੇ।
ਇਹ ਵੀ ਪੜ੍ਹੋ : ‘ਅਸੀਂ ਕਿਸਾਨ ਅਤੇ ਕਿਰਸਾਨੀ ਨੂੰ ਪੈਰਾਂ ‘ਤੇ ਖੜ੍ਹਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ’ : CM ਮਾਨ
ਬਾਦਾਮ ਨੂੰ ਛਿਲਕੇ ਸਣੇ ਖਾਣਾ ਪਿਤ ਦੇ ਅਸੰਤੁਲਿਤ ਹੋਣ ਦਾ ਕਾਰਨ ਵੀ ਬਣ ਸਕਦਾ ਹੈ। ਇਸ ਵਿਚ ਮੌਜੂਦ ਟੈਨਿਨ ਕੰਪਾਊਂਡ ਸਿਹਤ ਸਮੱਸਿਆਵਾਂ ਦਾ ਜੋਖਮ ਵਧਾ ਸਕਦਾ ਹੈ। ਇਸ ਲਈ ਇਸ ਨੂੰ ਛਿਲਕਾ ਉਤਾਰ ਕੇ ਖਾਣਾ ਜ਼ਿਆਦਾ ਬੇਹਤਰ ਹੈ। ਇਸ ਲਈ ਬਾਦਾਮ ਦਾ ਛਿਲਕੇ ਸਣੇ ਸੇਵਨ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਜੇਕਰ ਤੁਸੀਂ ਗਰਮੀਆਂ ਵਿਚ ਬਾਦਾਮ ਦਾ ਸੇਵਨ ਕਰ ਰਹੇ ਹੋ ਤਾਂ ਇਸ ਦਾ ਸੇਵਨ ਛਿਲਕਾ ਉਤਾਰ ਕੇ ਹੀ ਕਰੋ।
ਵੀਡੀਓ ਲਈ ਕਲਿੱਕ ਕਰੋ -: