ਜੇਕਰ ਤੁਸੀਂ ਖਾਲੀ ਪੇਟ ਲੱਸਣ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ। ਜ਼ਰੂਰੀ ਪੌਸ਼ਕ ਤੱਤਾਂ ਨਾਲ ਭਰਪੂਰ ਲੱਸਣ ਸਿਹਤ ਲਾਭਾਂ ਦਾ ਇਕ ਪਾਵਰਹਾਊਸ ਹੈ। ਦਰਅਸਲ ਸਾਡੇ ਸਰੀਰ ਲਈ ਇਕ ਕੁਦਰਤੀ ਐਂਟੀ ਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ। ਲੱਸਣ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ, ਏ ਤੇ ਬੀ ਦੇ ਨਾਲ ਮੈਗਨੀਸ਼ੀਅਮ, ਕੈਲਸ਼ੀਅਮ, ਜ਼ਿੰਕ, ਸੇਲੇਨੀਅਮ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ ਲੱਸਣ ਖਾਣ ਨਾਲ ਕੀ ਹੁੰਦਾ ਹੈ ਤੇ ਇਕ ਦਿਨ ਵਿਚ ਕਿੰਨਾ ਲੱਸਣ ਖਾਣਾ ਚਾਹੀਦਾ ਹੈ।
ਹਾਰਟ ਰਹੇਗਾ ਹੈਲਦੀ ਤੇ ਕਬਜ਼ ਤੋਂ ਮਿਲੇਗਾ ਆਰਾਮ
ਪੇਟ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਡਾਇਰੀਆ (ਦਸਤ) ਅਤੇ ਕਬਜ਼ ਦੀ ਰੋਕਥਾਮ ਨਹੀਂ ਲਸਣ ਬਹੁਤ ਲਾਭਦਾਇਕ ਹੈ। ਪਾਣੀ ਉਬਾਲਕੇ ਉਸ `ਚ ਲੱਸਣ ਪਾ ਲਓ। ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਅਤੇ ਕਬਜ ਤੋਂ ਆਰਾਮ ਮਿਲਦਾ ਹੈ। ਲੱਸਣ ਦਿਲ ਨਾਲ ਸਬੰਧ ਸਮੱਸਿਆਵਾਂ ਨੂੰ ਵੀ ਦੂਰ ਕਰਦੀ ਹੈ। ਲੱਸਣ ਖਾਣ ਨਾਲ ਖੂਨ ਦਾ ਜਮਾਓ ਨਹੀਂ ਹੁੰਦਾ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਹੁੰਦਾ ਹੈ। ਖਾਲੀ ਪੇਟ ਲਸਣ ਚਬਾਉਣ ਨਾਲ ਤੁਹਾਡੀ ਪਚਨ ਸ਼ਕਤੀ ਚੰਗੀ ਰਹਿੰਦੀ ਹੈ ਅਤੇ ਭੁੱਖ ਵੀ ਲੱਗਦੀ ਹੈ।
ਡਿਟਾਕਸੀਫਾਇਰ ਦੀ ਤਰ੍ਹਾਂ ਕਰਦਾ ਹੈ ਕੰਮ
ਲੱਸਣ ਇਕ ਕੁਦਰਤੀ ਡਿਟਾਕਿਸਫਾਇਰ ਹੈ, ਜੋ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਸ ਵਿਚ ਮੌਜੂਦ ਐਲੀਸਿਨ ਲੀਵਰ ਦੇ ਕਾਰਜ ਨੂੰ ਵਧਾਉਂਦਾ ਹੈ, ਜਿਸ ਨਾਲ ਇਹ ਖੂਨ ਦੇ ਪ੍ਰਵਾਹ ਤੋਂ ਨੁਕਸਾਨਦੇਹ ਪਦਾਰਥਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਾਹਰ ਕੱਢ ਸਕਦਾ ਹੈ। ਰੈਗੂਲਰ ਡਿਟਾਕਸੀਫਿਕੇਸ਼ਨ ਸੋਜਿਸ਼ ਨੂੰ ਘੱਟ ਕਰਦਾ ਹੈ ਤੇ ਸਕਿਨ ਨੂੰ ਸਾਫ ਕਰਨ ਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਿਚ ਯੋਗਦਾਨ ਦੇ ਸਕਦਾ ਹੈ।
ਇਮਊਨਿਟੀ ਵਧਾਓ
ਲੱਸਣ ਰੋਗ ਰੋਕੂ ਸਮਰੱਥਾ ਵਧਾਉਣ ਵਿਚ ਫਾਇਦੇਮੰਦ ਹੈ। ਇਸ ਵਿਚ ਏਲੀਸਿਨ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਕਿ ਇੱਕ ਗੰਧਕ ਮਿਸ਼ਰਣ ਹੈ। ਐਲੀਸਿਨ ਚਿੱਟੇ ਰਕਤਾਣੂਆਂ ਦੀ ਗਤੀਵਿਧੀ ਨੂੰ ਵਧਾਉਂਦਾ ਹੈ, ਜੋ ਸਰੀਰ ਨੂੰ ਸੰਕਰਮਣ ਅਤੇ ਨੁਕਸਾਨਦੇਹ ਕੀਟਾਣੂਆਂ ਤੋਂ ਬਚਾਉਣ ਲਈ ਮਹੱਤਵਪੂਰਨ ਹਨ। ਸਵੇਰੇ ਲੱਸਣ ਦਾ ਸੇਵਨ ਕਰਨ ਨਾਲ ਤੁਸੀਂ ਆਪਣੀ ਰੋਗ ਰੋਕੂ ਪ੍ਰਣਾਲੀ ਨੂੰ ਕੁਦਰਤੀ ਤੌਰ ਤੋਂ ਮਜ਼ਬੂਤ ਬਣਾਉਂਦੇ ਹੋ ਜਿਸ ਨਾਲ ਬੀਮਾਰੀਆਂ ਨਾਲ ਲੜਨ ਵਿਚ ਮਦਦ ਮਿਲਦੀ ਹੈ।
ਲੱਸਣ ਖਾਣ ਦਾ ਸਹੀ ਤਰੀਕਾ
ਸਵੇਰੇ ਉਠ ਕੇ 2-2 ਕਲੀਆਂ ਲੱਸਣ ਦੀਆਂ ਖਾ ਲਓ। ਤੁਸੀਂ ਚਾਹੋ ਤਾਂ ਇਸ ਨੂੰ ਭੁੰਨ ਕੇ ਖਾ ਸਕਦੇ ਹੋ। ਜੇਕਰ ਤੁਹਾਨੂੰ ਇਸ ਦੀ ਤਾਸੀਰ ਕੁਝ ਜ਼ਿਆਦਾ ਗਰਮ ਲੱਗ ਰਹੀ ਹੈ ਤਾਂ ਸੌਣ ਤੋਂ ਪਹਿਲਾਂ ਪਾਣੀ ਵਿਚ ਲੱਸਣ ਨੂੰ ਭਿਉਂ ਦਿਓ ਤੇ ਸਵੇਰੇ ਇਸ ਦਾ ਸੇਵਨ ਕਰ ਲਓ।
ਵੀਡੀਓ ਲਈ ਕਲਿੱਕ ਕਰੋ -: