ਭਾਰਤੀ ਰਸੋਈ ਵਿਚ ਜ਼ਿਆਦਾਤਰ ਲੋਕ ਖਾਣੇ ਨੂੰ ਸਪਾਇਸੀ ਤੇ ਟੇਸਟੀ ਬਣਾਉਣ ਲਈ ਹਰੀ ਮਿਰਚ ਦਾ ਇਸਤੇਮਾਲ ਕਰਦੇ ਹਨ। ਹਰ ਮਿਰਚ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦੀ ਹੈ ਸਗੋਂ ਸਿਹਤ ਨਾਲ ਜੁੜੇ ਕਈ ਫਾਇਦੇ ਵੀ ਦਿੰਦੀ ਹੈ। ਗੱਲ ਜੇਕਰ ਹਰੀ ਮਿਰਚ ਵਿਚ ਮੌਜੂਦ ਪੌਸ਼ਕ ਤੱਤਾਂ ਦੀ ਤਰੀਏ ਤਾਂ ਹਰੀ ਮਿਰਚ ਵਿਚ ਵਿਟਾਮਿਨ ਏ, ਬੀ6, ਸੀ, ਆਇਰਨ, ਕਾਪਰ, ਪੌਟਾਸ਼ੀਅਮ, ਪ੍ਰੋਟੀਨ ਤੇ ਕਾਰਬੋਹਾਈਡ੍ਰੇਟ, ਬੀਟਾ ਕੈਰੋਟੀਨ ਵਰਗੇ ਪੌਸ਼ਕ ਤੱਤ ਪਾਏ ਜਾਂਦੇ ਹਨ ਜੋ ਸਿਹਤ ਨੂੰ ਕਈ ਫਾਇਦੇ ਦਿੰਦੇ ਹਨ।
ਹਰੀ ਮਿਰਚ ਦਾ ਸੇਵਨ ਮੋਟਾਪਾ ਘੱਟ ਕਰਨ ਤੋਂ ਲੈ ਕੇ ਜੋੜਾਂ ਦੇ ਦਰਦ ਤੱਕ ਵਿਚ ਰਾਹਤ ਦੇ ਸਕਦਾ ਹੈ। ਤਾਂ ਅਗਲੀ ਵਾਰ ਖਾਣਾ ਖਾਧੇ ਸਮੇਂ ਜੇਕਰ ਤੁਸੀਂ ਹਰ ਮਿਰਚ ਦਾ ਸੇਵਨ ਕਰਦੇ ਹੋ ਤਾਂ ਸਿਹਤ ਨਾਲ ਜੁੜੇ ਇਨ੍ਹਾਂ ਫਾਇਦਿਆਂ ਨੂੰ ਵੀ ਯਾਦ ਕਰ ਲੈਣਾ।
ਅੱਖਾਂ ਨੂੰ ਰੱਖੇ ਸਿਹਤਮੰਦ
ਜੇਕਰ ਤੁਸੀਂ ਰੋਜ਼ਾਨਾ 1 ਹਰੀ ਮਿਰਚ ਖਾਓਗੇ ਤਾਂ ਇਹ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਜੀ ਹਾਂ, ਕਿਉਂਕਿ ਇਸ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਏ ਤੇ ਬੀਟਾ ਕੈਰੋਟੀਨ ਅੱਖਾਂ ਨੂੰ ਸਿਹਤਮੰਦ ਰੱਖਣ ਤੇ ਅੱਖਾਂ ਦੀ ਰੌਸ਼ਨੀ ਵਧਾਉਣ ਵਿਚ ਮਦਦ ਕਰਦਾ ਹੈ।
ਪਾਚਣ ਵਿਚ ਸੁਧਾਰ
ਹਰੀ ਮਿਰਚ ਵਿਚ ਮੌਜੂਦ ਡਾਇਟ੍ਰੀ ਫਾਈਬਰਸ ਪਾਚਣ ਨੂੰ ਚੰਗਾ ਬਣਾਏ ਰੱਖਣ ਵਿਚ ਮਦਦ ਕਰਦੇ ਹਨ। ਇਹ ਗੈਸਟ੍ਰਿਕ ਏਂਜਾਇਮ ਦੇ ਰਿਸਾਅ ਨੂੰ ਵਧਾ ਕੇ ਪਾਚਣ ਨੂੰ ਬੇਹਤਰ ਬਣਾਉਂਦਾ ਹੈ।
ਇਮਿਊਨ ਸਿਸਟਮ ਨੂੰ ਕਰੇ ਮਜ਼ਬੂਤ
ਹਰੀ ਮਿਰਚ ਵਿਚ ਮੌਜੂਦ ਵਿਟਾਮਿਨ ਸੀ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰ ਸਕਦਾ ਹੈ। ਇਸ ਤੋਂ ਇਲਾਵਾ ਹਰੀ ਮਿਰਚ ਵਿਚ ਮੌਜੂਦਾ ਕੈਪਸਾਇਸਿਨ ਨਾਂ ਦਾ ਤੱਤ, ਨੱਕ ਦੇ ਰਸਤੇ ਨੂੰ ਸਾਫ ਕਰਨ ਤੇ ਬਲਗਮ ਨੂੰ ਪਤਲਾ ਕਰਨ ਵਿਚ ਮਦਦ ਕਰਦਾ ਹੈ ਜਿਸ ਨਾਲ ਸਰਦੀ ਜ਼ੁਕਾਮ ਦੇ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ।
ਭਾਰ ਘੱਟ ਹੋਣਾ
ਹਰੀ ਮਿਰਚ ਵਿਚ ਮੌਜੂਦ ਐਂਟੀ ਆਕਸੀਡੈਂਟਸ ਗੁਣ ਭਰਪੂਰ ਮਾਤਰਾ ਵਿਚ ਮੌਜੂਦ ਹੋਣ ਕਾਰਨ ਕੈਲੋਰੀ ਨਹੀਂ ਹੁੰਦੀ ਹੈ ਜੋ ਭਾਰ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ। ਮਿਰਚ ਵਿਚ ਕਈ ਤਰ੍ਹਾਂ ਦੇ ਐਕਟਿਵ ਕੰਪਾਊਂਡ ਮੌਜੂਦ ਹੁੰਦੇ ਹਨ ਜੋ ਪੇਟ ਦੀ ਚਰਬੀ ਘੱਟ ਕਰਨ ਵਿਚ ਮਦਦ ਕਰਦੇ ਹਨ।
ਦਰਦ ਤੋਂ ਰਾਹਤ
ਹਰੀ ਮਿਰਚ ਵਿਚ ਕੈਪਸਾਇਸਿਨ ਨਾਂ ਦਾ ਇਕ ਯੌਗਿਕ ਹੁੰਦਾ ਹੈ ਜੋ ਦਰਦ ਤੇ ਸੋਜਿਸ਼ ਨੂੰ ਘੱਟ ਕਰਨ ਵਿਚ ਮਦਦ ਕਰ ਸਕਦਾ ਹੈ। ਇਹ ਦਰਦ ਨਿਵਾਰਕ ਤੇ ਸੋਜਿਸ਼ ਨੂੰ ਠੀਕ ਕਰਨ ਵਜੋਂ ਕੰਮ ਕਰਦਾ ਹੈ ਜੋ ਜੋੜਾਂ ਦੇ ਦਰਦ ਤੇ ਮਾਸਪੇਸ਼ੀਆਂ ਦੀ ਸੋਜਿਸ਼ ਵਿਚ ਰਾਹਤ ਦਿਵਾ ਸਕਦਾ ਹੈ।
ਦਿਲ ਦੇ ਰੋਗਾਂ ਲਈ ਫਾਇਦੇਮੰਦ
ਹਰੀ ਮਿਰਚ ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਤੇ ਖੂਨ ਦੇ ਸੰਚਾਰ ਨੂੰ ਬੇਹਤਰ ਬਣਾਉਣ ਵਿਚ ਮਦਦ ਕਰ ਸਕਦੀ ਹੈ। ਹਰੀ ਮਿਰਚ ਵਿਚ ਮੌਜੂਦ ਕੈਪਸਾਇਸਿਨ ਨਾਂ ਦਾ ਇਕ ਯੌਗਿਕ ਖੂਨ ਕੋਸ਼ਿਕਾਵਾਂ ਨੂੰ ਫੈਲਾਉਂਦਾ ਹੈ ਜਿਸ ਨਾਲ ਖੂਨ ਦੇ ਪ੍ਰਵਾਹ ਵਿਚ ਸੁਧਾਰ ਹੁੰਦਾ ਹੈ। ਇਹ ਖਰਾਬ ਕੋਲੈਸਟ੍ਰਾਲ ਨੂੰ ਘਟ ਕਰਨ ਵਿਚ ਵੀ ਮਦਦ ਕਰ ਸਕਦਾ ਹੈ ਜਿਸ ਨਾਲ ਦਿਲ ਦੇ ਰੋਗ ਦਾ ਖਤਰਾ ਘੱਟ ਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























