ਲੰਚ ਨੂੰ ਸਪੈਸ਼ਲ ਬਣਾਉਣਾ ਹੋਵੇ ਜਾਂ ਪਾਰਟੀ ਫੂਡ ਮੈਨਿਊ ਕਰਨਾ ਹੋਵੇ ਪਲਾਨ, ਪਨੀਰ ਨਾਲ ਬਣੀਆਂ ਡਿਸ਼ੇਜ ਸਾਰਿਆਂ ਦੀ ਫੇਵਰੇਟ ਹੁੰਦੀ ਹੈ। ਪਨੀਰ ਦਾ ਸੁਆਦ ਹਰ ਉਮਰ ਦੇ ਲੋਕਾਂ ਨੂੰ ਪਸੰਦ ਹੁੰਦਾ ਹੈ। ਪਨੀਰ ਵਿਚ ਵਿਟਾਮਿਨ ਬੀ ਕੰਪਲੈਕਸ, ਹੈਲਦੀ ਫੈਟਸ, ਪ੍ਰੋਟੀਨ,ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਜਿੰਕ, ਮੈਗਨੀਸ਼ੀਅਮ, ਸੇਲੇਨਿਯਮ ਆਦਿ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਜੀਐੱਲਪੀ-1, ਪੀਵਾਈਵਾਈ ਤੇ ਸੀਸੀਕੇ ਹਾਰਮੋਨ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ। ਇਹ ਹਾਰਮੋਨ ਸਰੀਰ ਲਈ ਬੇਹੱਦ ਜ਼ਰੂਰੀ ਹੁੰਦੇ ਹਨ ਤੇ ਲੰਬੇ ਸਮੇਂ ਤੱਕ ਪੇਟ ਨੂੰ ਭਰਿਆ ਰੱਖਣ ਵਿਚ ਮਦਦ ਕਰਦੇ ਹਨ।
ਸਿਹਤ ਲਈ ਪਨੀਰ ਨੂੰ ਪਕਾ ਕੇ ਖਾਣ ਦੇ ਫਾਇਦੇ ਤਾਂ ਜ਼ਿਆਦਾਤਰ ਸਾਰੇ ਲੋਕ ਜਾਣਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਕੱਚੇ ਪਨੀਰ ਦਾ ਸੇਵਨ ਵੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦੇ
ਵਧੀਆ ਪਾਚਣ
ਪੇਟ ਦੀ ਸਿਹਤ ਤੇ ਬੇਹਤਰ ਪਾਚਣ ਲਈ ਕੱਚਾ ਪਨੀਰ ਦਾ ਸੇਵਨ ਚੰਗਾ ਮੰਨਿਆ ਜਾਂਦਾ ਹੈ। ਕੱਚਾ ਪਨੀਰ ਕਬਜ਼ ਤੇ ਪੇਟ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਦੇ ਹੋਏ ਪਾਚਣ ਤੰਤਰ ਨੂੰ ਮਜ਼ਬੂਤ ਰੱਖਣ ਵਿਚ ਮਦਦ ਕਰਦਾ ਹੈ।
ਬਲੱਡ ਪ੍ਰੈਸ਼ਰ ਕੰਟਰੋਲ
ਪਨੀਰ ਵਿਚ ਪੋਟਾਸ਼ੀਅਮ, ਕੈਲਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਚੰਗੀ ਮਾਤਰਾ ਵਿਚ ਪਾਏ ਜਾਂਦੇ ਹਨ ਜਿਨ੍ਹਾਂ ਦਾ ਸੇਵਨ ਕਰਨ ‘ਤੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਕੰਟਰੋਲ ਰਹਿੰਦੀ ਹੈ। ਬੀਪੀ ਰੋਗੀਆਂ ਨੂੰ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਲਈ ਰੋਜ਼ਾਨਾ ਆਪਣੀ ਡਾਇਟ ਵਿਚ ਕੱਚਾ ਪਨੀਰ ਸ਼ਾਮਲ ਕਰੋ।
ਚਮੜੀ ਲਈ ਫਾਇਦੇਮੰਦ
ਪਨੀਰ ਵਿਚ ਮੌਜੂਦ ਵਿਟਾਮਿਨ ਏ, ਵਿਟਾਮਿਨ ਈ ਤੇ ਐਂਟੀ ਆਕਸੀਡੈਂਟਸ ਗੁਣ ਸਿਹਤ ਦੇ ਨਾਲ ਚਮੜੀ ਲਈ ਵੀ ਚੰਗੇ ਮੰਨੇ ਜਾਂਦੇ ਹਨ। ਇਸ ਦਾ ਸੇਵਨ ਕਰਨ ਨਾਲ ਸਕਿਨ ਸਬੰਧੀ ਸਮੱਸਿਆਵਾਂ ਨੂੰ ਦੂਰ ਰੱਖਣ ਵਿਚ ਮਦਦ ਮਿਲਦੀ ਹੈ।
ਹੱਡੀਆਂ ਨੂੰ ਬਣਾਏ ਮਜ਼ਬੂਤ
ਪਨੀਰ ਵਿਚ ਕੈਲਸ਼ੀਅਮ ਤੇ ਫਾਸਫੋਰਸ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਏ ਰੱਖਣ ਦੇ ਨਾਲ ਜੋੜਾਂ ਦਾ ਦਰਦ ਵੀ ਦੂਰ ਰੱਖਦਾ ਹੈ।
ਐਨਰਜੀ
ਪਨੀਰ ਵਿਚ ਲੋੜੀਂਦੀ ਮਾਤਰਾ ਵਿਚ ਮੌਜੂਦ ਪ੍ਰੋਟੀਨ ਮਸਲਸ ਗੇਨ ਲਈ ਚੰਗਾ ਉਪਾਅ ਹੈ। ਇਹ ਸਰੀਰ ਨੂੰ ਐਨਰਜੀ ਦੇਣ ਦੇ ਨਾਲ ਦਿਨ ਭਰ ਦੀ ਥਕਾਵਟ ਤੇ ਕਮਜ਼ੋਰੀ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: