ਇਕ ਔਰਤ ਦਾ ਸਰੀਰ ਪ੍ਰੈਗਨੈਂਸੀ ਦੌਰਾਨ ਬਹੁਤ ਹੀ ਸੈਂਸੇਟਿਵ ਹੋ ਜਾਂਦਾ ਹੈ। ਇਸ ਲਈ ਹੈਲਥ ਐਕਸਪਰਟ ਖਾਣ-ਪੀਣ ‘ਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੰਦੇ ਹਨ ਕਿਉਂਕਿ ਪ੍ਰੈਗਨੈਂਸੀ ਦੇ ਸਮੇਂ ਖਾਣ ਵਾਲਾ ਭੋਜਨ ਹੀ ਗਰਭ ਵਿਚ ਪਲ ਰਹੇ ਬੱਚੇ ਦੀ ਸਿਹਤ ‘ਤੇ ਪ੍ਰਭਾਵ ਪਾਉਂਦਾ ਹੈ।
ਅਜਿਹੇ ਵਿਚ ਅਨਹੈਲਦੀ ਫੂਡਸ ਦੇ ਨਾਲ ਕੁਝ ਪੋਸ਼ਕ ਤੱਤਾਂ ਨਾਲ ਭਰੇ ਫਲ ਵੀ ਹਨ ਜਿਸ ਨੂੰ ਗਰਭਵਤੀ ਮਹਿਲਾ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਵਰਨਾ ਇਸ ਨਾਲ ਪ੍ਰੈਗਨੈਂਸੀ ਵਿਚ ਜੋਖਮ ਵਧ ਜਾਂਦਾ ਹੈ। ਕਈ ਵਾਰ ਸਥਿਤੀ ਇੰਨੀ ਵਿਗੜ ਜਾਂਦੀ ਹੈ ਕਿ ਮਿਸਕੈਰੇਜ ਵੀ ਹੋ ਸਕਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਪ੍ਰੈਗਨੈਂਟ ਹੋ ਤਾਂ ਇਹ ਫਲ ਖਾਣ ਤੋਂ ਜ਼ਰੂਰ ਬਚੋ।
ਪਪੀਤਾ
ਪਪੀਤਾ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਪਪੀਤਾ ਖਾਣ ਦੀ ਸਲਾਹ ਨਹੀਂ ਦਿੱਤੀ ਜਾਂਦੀ ਹੈ। ਹਾਲਾਂਕਿ ਕੱਚੇ ਜਾਂ ਅੱਧ ਪਕੇ ਹੋਏ ਪਪੀਤੇ ਵਿਚ ਲੇਟੇਕਸ ਹੁੰਦਾ ਹੈ ਜੋ ਗਰਭ ਵਿਚ ਪਲ ਰਹੇ ਬੱਚੇ ਲਈ ਖਤਰਨਾਕ ਹੁੰਦਾ ਹੈ ਪਰ ਪੂਰੀ ਤਰ੍ਹਾਂ ਤੋਂ ਪਕਿਆ ਪਪੀਤਾ ਖਾਧਾ ਜਾ ਸਕਦਾ ਹੈ ਪਰ ਜ਼ਿਆਦਾ ਮਾਤਰਾ ਵਿਚ ਇਸ ਨੂੰ ਵੀ ਖਾਣ ਤੋਂ ਬਚਣਾ ਚਾਹੀਦਾ ਹੈ।
ਅਨਾਨਾਸ
ਇਕ ਗਰਭਵਤੀ ਮਹਿਲਾ ਨੂੰ ਅਨਾਨਾਸ ਨਹੀਂ ਖਾਣਾ ਚਾਹੀਦਾ। ਇਨ੍ਹਾਂ ਵਿਚ ਕੁਝ ਏਂਜਾਇਸ ਹੁੰਦੇ ਹਨ ਜੋ ਸਰਵਾਈਕਲ ਦੀ ਬਨਾਵਟ ਨੂੰ ਬਦਲ ਦਿੰਦੇ ਹਨ ਜੋ ਸਮੇਂ ਤੋਂ ਪਹਿਲਾਂ ਕਾਂਟ੍ਰੈਕਸ਼ਨ ਨੂੰ ਪ੍ਰਮੋਟ ਕਰ ਸਕਦੇ ਹਨ ਜਿਸ ਕਾਰਨ ਮਿਸਕੈਰੇਜ ਹੋਣ ਦਾ ਖਤਰਾ ਵੀ ਹੁੰਦਾ ਹੈ।ਇਸ ਤੋਂ ਇਲਾਵਾ ਇਹ ਫਲ ਪ੍ਰੈਗਨੈਂਸੀ ਦੌਰਾਨ ਡਾਇਰੀਆ ਦੀ ਵੀ ਵਜ੍ਹਾ ਬਣ ਸਕਦਾ ਹੈ ਜੋ ਕਿ ਬਹੁਤ ਹੀ ਅਸਿਹਜ ਕਰਨ ਵਾਲਾ ਹੁੰਦਾ ਹੈ।
ਅੰਗੂਰ
ਪ੍ਰੈਗਨੈਂਸੀ ਵਿਚ ਅੰਤਿਮ ਤਿਮਾਹੀ ਦੌਰਾਨ ਅੰਗੂਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਅੰਗੂਰ ਸਰੀਰ ਵਿਚ ਗਰਮੀ ਪੈਦਾ ਕਰਨ ਲਈ ਜਾਣੇ ਜਾਂਦੇ ਹਨ ਜੋ ਮਾਂ ਤੇ ਬੱਚੇ ਦੋਵਾਂ ਲਈ ਚੰਗਾ ਨਹੀਂ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਗਰਭਅਵਸਥਾ ਦੌਰਾਨ ਕਿਸੇ ਵੀ ਜਟਿਲਤਾ ਤੋਂ ਬਚਣ ਲਈ ਅੰਗੂਰ ਦਾ ਬਿਲਕੁਲ ਸੇਵਨ ਨਾ ਕਰਨ ਜਾਂ ਫਿਰ ਬਹੁਤ ਹੀ ਘੱਟ ਮਾਤਰਾ ਵਿਚ ਖਾਣ।