empty stomach honey benefits: ਸਿਹਤਮੰਦ ਸਰੀਰ ਲਈ ਚੰਗੀ ਡਾਇਟ ਵੀ ਬਹੁਤ ਜ਼ਰੂਰੀ ਹੈ। ਸਰੀਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਕਈ ਚੀਜ਼ਾਂ ਦਾ ਸੇਵਨ ਕਰਦੇ ਹੋ। ਸ਼ਹਿਦ ਵੀ ਇਨ੍ਹਾਂ ਚੀਜ਼ਾਂ ‘ਚੋਂ ਇੱਕ ਹੈ। ਸ਼ਹਿਦ ਦਾ ਸੇਵਨ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਵਿਟਾਮਿਨ-ਸੀ, ਵਿਟਾਮਿਨ ਬੀ6, ਕਾਰਬੋਹਾਈਡਰੇਟ, ਅਮੀਨੋ ਐਸਿਡ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਖਾਲੀ ਪੇਟ ਸ਼ਹਿਦ ਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਫਾਇਦੇਮੰਦ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਖਾਲੀ ਪੇਟ ਇਸ ਦਾ ਸੇਵਨ ਕਰਨ ਨਾਲ ਕੀ-ਕੀ ਫਾਇਦੇ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਇਸ ਬਾਰੇ…
ਖਾਲੀ ਪੇਟ ਸ਼ਹਿਦ ਖਾਣ ਦੇ ਫਾਇਦੇ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਲੀ ਪੇਟ ਸ਼ਹਿਦ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ‘ਚ ਅਤੇ ਸਰਦੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇਸ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਗੁਣ ਜ਼ੁਕਾਮ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦੇ ਹਨ ਅਤੇ ਗਲੇ ‘ਚ ਖਰਾਸ਼ ਅਤੇ ਇੰਫੈਕਸ਼ਨ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦੇ ਹਨ। ਤੁਸੀਂ ਖਾਲੀ ਪੇਟ ਕੋਸੇ ਪਾਣੀ ਦੇ ਨਾਲ ਸ਼ਹਿਦ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਕੋਸੇ ਦੁੱਧ ਦੇ ਨਾਲ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ। ਕੋਸੇ ਦੁੱਧ ਦੇ ਨਾਲ ਸ਼ਹਿਦ ਪੀਣ ਨਾਲ ਦਿਨ ਭਰ ਆਰਾਮ ਮਿਲੇਗਾ। ਤੁਸੀਂ ਆਪਣੇ ਕੰਮ ਦਾ ਵੀ ਆਨੰਦ ਮਾਣੋਗੇ।
ਗਲੇ ਦੀ ਖਰਾਸ਼ ਲਈ ਫਾਇਦੇਮੰਦ: ਮੌਸਮ ‘ਚ ਬਦਲਾਅ ਦੇ ਨਾਲ ਹੀ ਕਈ ਲੋਕਾਂ ਨੂੰ ਗਲੇ ‘ਚ ਖਰਾਸ਼ ਦੀ ਸਮੱਸਿਆ ਵੀ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਖਾਲੀ ਪੇਟ ਸ਼ਹਿਦ ਦਾ ਸੇਵਨ ਕਰ ਸਕਦੇ ਹੋ। ਤੁਸੀਂ ਇੱਕ ਚੱਮਚ ਸ਼ਹਿਦ ‘ਚ ਅਜਵਾਇਣ ਜਾਂ ਅਦਰਕ ਮਿਲਾ ਕੇ ਇਸ ਦਾ ਸੇਵਨ ਕਰ ਸਕਦੇ ਹੋ। ਤੁਹਾਨੂੰ ਗਲੇ ਦੀ ਖਰਾਸ਼ ਤੋਂ ਬਹੁਤ ਰਾਹਤ ਮਿਲੇਗੀ।
ਇਮਿਊਨਿਟੀ ਨੂੰ ਕਰੇ ਮਜ਼ਬੂਤ: ਬਿਮਾਰੀਆਂ ਤੋਂ ਬਚਣ ਲਈ ਇਮਿਊਨਿਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਹਰ ਕੋਈ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਸੇਵਨ ਕਰਦਾ ਹੈ। ਇਸ ‘ਚ ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ ਜੋ ਕਿਸੇ ਵੀ ਤਰ੍ਹਾਂ ਦੇ ਇੰਫੈਕਸ਼ਨ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਤੁਸੀਂ ਖਾਲੀ ਪੇਟ ਤੁਲਸੀ ਦੇ ਪੱਤਿਆਂ ਦੇ ਨਾਲ ਸ਼ਹਿਦ ਦਾ ਸੇਵਨ ਕਰ ਸਕਦੇ ਹੋ। ਇਹ ਇੰਫੈਕਸ਼ਨ ਨੂੰ ਦੂਰ ਕਰਨ ‘ਚ ਮਦਦ ਕਰਦਾ ਹੈ।
ਖੰਘ ਦੂਰ ਕਰਨ ‘ਚ ਮਦਦਗਾਰ: ਪੁਰਾਣੀ ਖੰਘ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਖਾਲੀ ਪੇਟ ਸ਼ਹਿਦ ਦਾ ਸੇਵਨ ਵੀ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਗੁਣ ਬਲਗਮ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ ਅਤੇ ਤੁਹਾਡੀ ਖੰਘ ਨੂੰ ਵੀ ਘੱਟ ਕਰ ਸਕਦੇ ਹਨ। ਸਵੇਰੇ ਕੋਸੇ ਪਾਣੀ ਨਾਲ ਇਸ ਦਾ ਸੇਵਨ ਕਰੋ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਗਲੇ ਨੂੰ ਬਹੁਤ ਹੱਦ ਤੱਕ ਆਰਾਮ ਮਿਲੇਗਾ।
ਭਾਰ ਘਟਾਉਣ ‘ਚ ਫਾਇਦੇਮੰਦ: ਅੱਜ ਦੀ ਬਦਲਦੇ ਲਾਈਫਸਟਾਈਲ ‘ਚ ਹਰ ਕੋਈ ਫਿੱਟ ਰਹਿਣਾ ਪਸੰਦ ਕਰਦਾ ਹੈ। ਜਿਸ ਦੇ ਲਈ ਕਈ ਲੋਕ ਜਿਮ ਵੀ ਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਪਰ ਭਾਰ ਘਟਾਉਣ ਲਈ ਤੁਸੀਂ ਖਾਲੀ ਪੇਟ ਸ਼ਹਿਦ ਦਾ ਸੇਵਨ ਕਰ ਸਕਦੇ ਹੋ। ਕੋਸੇ ਪਾਣੀ ਨਾਲ ਸ਼ਹਿਦ ਲਓ। ਇਹ ਤੁਹਾਡੇ ਸਰੀਰ ‘ਚ ਮੌਜੂਦ ਐਕਸਟ੍ਰਾ ਫੈਟ ਨੂੰ ਘਟਾਉਣ ‘ਚ ਮਦਦ ਕਰੇਗਾ। ਤੁਸੀਂ ਇਸ ‘ਚ ਨਿੰਬੂ ਅਤੇ ਜੀਰਾ ਪਾਊਡਰ ਵੀ ਮਿਲਾ ਸਕਦੇ ਹੋ। ਇਹ ਡਰਿੰਕ ਤੁਹਾਡੇ ਸਰੀਰ ਨੂੰ ਚੰਗੀ ਤਰ੍ਹਾਂ ਡੀਟੌਕਸ ਕਰੇਗਾ।
ਕਿੱਲ-ਮੁਹਾਸਿਆਂ ‘ਚ ਲਾਭਕਾਰੀ: ਖਾਲੀ ਪੇਟ ਸ਼ਹਿਦ ਨਾ ਸਿਰਫ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਸਗੋਂ ਇਹ ਤੁਹਾਡੇ ਚਿਹਰੇ ਦੇ ਮੁਹਾਸੇ ਦੂਰ ਕਰਨ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਹਿਦ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤਾਂ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਖਾਲੀ ਪੇਟ ਸ਼ਹਿਦ ਲਓ। ਇਸ ਤੋਂ ਇਲਾਵਾ ਤੁਸੀਂ ਇਸ ਨੂੰ ਰਾਤ ਨੂੰ ਸਕਿਨ ‘ਤੇ ਲਗਾ ਕੇ ਸੌਂ ਸਕਦੇ ਹੋ। ਇਸ ਨਾਲ ਤੁਹਾਨੂੰ ਮੁਹਾਸੇ ਤੋਂ ਵੀ ਜਲਦੀ ਰਾਹਤ ਮਿਲੇਗੀ।