eyeliner remove easy tricks: ਵਿਆਹ ‘ਚ ਜਾਣਾ ਹੋਵੇ ਜਾਂ ਕਿਸੇ ਵੀ ਫੰਕਸ਼ਨ ‘ਚ ਔਰਤਾਂ ਦੀ ਪਹਿਲੀ ਪਸੰਦ ਮੇਕਅੱਪ ਹੁੰਦੀ ਹੈ। ਉਹ ਮੇਕਅੱਪ ਤੋਂ ਬਿਨਾਂ ਕਿਸੀ ਵੀ ਜਗ੍ਹਾ ‘ਤੇ ਜਾਣ ਬਾਰੇ ਸੋਚ ਵੀ ਨਹੀਂ ਸਕਦੀ। ਮੇਕਅੱਪ ‘ਚ ਗੱਲ੍ਹਾਂ ਦੀ ਫਾਊਂਡੇਸ਼ਨ ਤੋਂ ਲੈ ਕੇ ਅੱਖਾਂ ਦੇ ਆਈਲਾਈਨਰ ਤੱਕ ਸਾਰੇ ਲੁਕਜ ਦਾ ਉਹ ਖਾਸ ਧਿਆਨ ਰੱਖਦੀਆਂ ਹਨ। ਅੱਖਾਂ ‘ਚ ਵਰਤਿਆ ਗਿਆ ਆਈਲਾਈਨਰ ਵੀ ਉਨ੍ਹਾਂ ਦੀ ਲੁੱਕ ਨੂੰ ਚਾਰ-ਚੰਨ ਲਗਾ ਦਿੰਦਾ ਹੈ। ਪਰ ਜਦੋਂ ਉਹੀ ਆਈਲਾਈਨਰ ਅੱਖਾਂ ‘ਚ ਫੈਲ ਜਾਵੇ ਤਾਂ ਸਾਰੀ ਸੁੰਦਰਤਾ ਖਰਾਬ ਹੋ ਜਾਂਦੀ ਹੈ। ਤੁਸੀਂ ਆਈਲਾਈਨਰ ਨੂੰ ਪਾਣੀ ਤੋਂ ਬਿਨਾਂ ਵੀ ਸਾਫ਼ ਕਰ ਸਕਦੇ ਹੋ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕੁਝ ਅਜਿਹੇ ਟਿਪਸ ਜਿਨ੍ਹਾਂ ਦੇ ਜ਼ਰੀਏ ਤੁਸੀਂ ਆਈਲਾਈਨਰ ਨੂੰ ਸਾਫ ਕਰ ਸਕਦੇ ਹੋ।
ਆਈਲਾਈਨਰ ਨੂੰ ਗੁਲਾਬ ਜਲ ਨਾਲ ਸਾਫ਼ ਕਰੋ: ਆਈਲਾਈਨਰ ਨੂੰ ਸਾਫ਼ ਕਰਨ ਲਈ ਤੁਸੀਂ ਗੁਲਾਬ ਜਲ ਦੀ ਵਰਤੋਂ ਕਰ ਸਕਦੇ ਹੋ। ਮੇਕਅੱਪ ਰੀਮੂਵ ਕਰਨ ਲਈ ਗੁਲਾਬ ਜਲ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਆਪਣੇ ਆਈਲਾਈਨਰ ਨੂੰ ਸਾਫ਼ ਕਰਨ ਲਈ ਪਹਿਲਾਂ ਦੋ ਕੋਟਨ ਬੋਲਜ਼ ਨੂੰ ਗੁਲਾਬ ਜਲ ‘ਚ ਭਿਓ ਦਿਓ। ਫਿਰ ਹਲਕੇ ਹੱਥਾਂ ਨਾਲ ਕੋਟਨ ਦਾ ਬਾਲਜ ਆਈਲਾਈਨਰ ‘ਤੇ ਲਗਾਕੇ 5 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਸਿਰਫ ਕਾਟਨ ਦੀ ਵਰਤੋਂ ਕਰਕੇ ਗੁਲਾਬ ਜਲ ਨੂੰ ਸਾਫ ਕਰੋ।
ਨਾਰੀਅਲ ਦੇ ਤੇਲ ਨਾਲ ਕਰੋ ਸਾਫ਼: ਤੁਸੀਂ ਆਈਲਾਈਨਰ ਨੂੰ ਸਾਫ਼ ਕਰਨ ਲਈ ਨਾਰੀਅਲ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਤੁਹਾਡੀਆਂ ਅੱਖਾਂ ਨੂੰ ਪੋਸ਼ਣ ਦੇਣ ਲਈ ਵੀ ਕੰਮ ਕਰੇਗਾ। ਡਾਰਕ ਸਰਕਲਜ਼ ਨੂੰ ਦੂਰ ਕਰਨ ਲਈ ਵੀ ਇਹ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਕ ਟਿਸ਼ੂ ਪੇਪਰ ਲਓ ਅਤੇ ਉਸ ‘ਤੇ ਨਾਰੀਅਲ ਦੀਆਂ 2-3 ਬੂੰਦਾਂ ਪਾ ਦਿਓ। ਫਿਰ ਉਸੇ ਟਿਸ਼ੂ ਪੇਪਰ ਨਾਲ ਤੁਸੀਂ ਆਪਣੀਆਂ ਅੱਖਾਂ ਦੇ ਆਈਲਾਈਨਰ ਨੂੰ ਸਾਫ਼ ਕਰੋ।
ਹੋਮਮੇਡ ਮੇਕਅਪ ਰੀਮੂਵਰ ਦੀ ਵਰਤੋਂ ਕਰੋ: ਤੁਸੀਂ ਘਰ ‘ਚ ਮੇਕਅੱਪ ਰਿਮੂਵਰ ਬਣਾ ਸਕਦੇ ਹੋ। ਮੇਕਅੱਪ ਰਿਮੂਵਰ ਬਣਾਉਣ ਲਈ ਤੁਸੀਂ ਕੱਚਾ ਦੁੱਧ ਅਤੇ ਬਦਾਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਦੋਹਾਂ ਚੀਜ਼ਾਂ ਨੂੰ ਮਿਲਾ ਲਓ ਅਤੇ ਫਿਰ ਇਸ ਨੂੰ ਕਾਟਨ ਦੀ ਬੋਲਜ ਦੀ ਮਦਦ ਨਾਲ ਅੱਖਾਂ ‘ਤੇ ਲਗਾਓ। ਆਈਲਾਈਨਰ ਸਾਫ਼ ਹੋ ਜਾਵੇਗਾ।
ਬੇਬੀ ਸ਼ੈਂਪੂ ਦੀ ਵਰਤੋਂ ਕਰੋ: ਅੱਖਾਂ ਤੋਂ ਆਈਲਾਈਨਰ ਹਟਾਉਣ ਲਈ ਤੁਸੀਂ ਬੇਬੀ ਸ਼ੈਂਪੂ ਦੀ ਵਰਤੋਂ ਕਰ ਸਕਦੇ ਹੋ। ਅੱਖਾਂ ‘ਚ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਕਿਸੇ ਤਰ੍ਹਾਂ ਦਾ ਦਰਦ ਨਹੀਂ ਹੋਵੇਗਾ ਅਤੇ ਲਾਈਨਰ ਵੀ ਸਾਫ ਹੋਵੇਗਾ। ਬੇਬੀ ਸ਼ੈਂਪੂ ਨਾਲ ਅੱਖਾਂ ਨੂੰ ਧੋਣ ਲਈ ਤੁਸੀਂ ਠੰਡੇ ਪਾਣੀ ਦੀ ਬਜਾਏ ਕੋਸੇ ਪਾਣੀ ਦੀ ਵਰਤੋਂ ਕਰ ਸਕਦੇ ਹੋ।
ਕੋਲਡ ਕਰੀਮ ਦੀ ਵਰਤੋਂ ਕਰੋ: ਤੁਸੀਂ ਲਾਈਨਰ ਨੂੰ ਸਾਫ਼ ਕਰਨ ਲਈ ਕੋਲਡ ਕਰੀਮ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਥੋੜ੍ਹੀ ਕੋਲਡ ਕਰੀਮ ਲਓ ਅਤੇ ਫਿਰ ਇਸ ਨੂੰ ਅੱਖਾਂ ‘ਤੇ ਲਗਾਓ। ਕੋਟਨ ਬੋਲ ਦੀ ਮਦਦ ਨਾਲ ਤੁਸੀਂ ਅੱਖਾਂ ਤੋਂ ਕਰੀਮ ਨੂੰ ਸਾਫ਼ ਕਰਦੇ ਹੋ। ਕਰੀਮ ਦੇ ਨਾਲ-ਨਾਲ ਤੁਹਾਡੀ ਆਈਲਾਈਨਰ ਵੀ ਸਾਫ਼ ਹੋ ਜਾਵੇਗੀ।