ਸੁਆਦ ਤੇ ਸਿਹਤ ਨਾਲ ਭਰਪੂਰ ਮਖਾਣੇ ਨੂੰ ਸਨੈਕਸ ਵਿਚ ਖਾਧਾ ਜਾ ਸਕਦਾ ਹੈ। ਜੋ ਲੋਕ ਭਾਰ ਘੱਟ ਕਰਨਾ ਚਾਹੁੰਦੇ ਹਨ ਉਹ ਵੀ ਮਖਾਣਿਆਂ ਨੂੰ ਖਾ ਸਕਦੇ ਹਨ। ਇਸ ਵਿਚ ਆਇਰਨ, ਪ੍ਰੋਟੀਨ, ਕਾਰਬੋਹਾਈਡ੍ਰੇਟ, ਫੈਟ, ਮਿਨਰਲਸ, ਫਾਸਫੋਰਸ, ਸੋਡੀਅਮ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਰੋਜ਼ਾਨਾ ਦੇ ਸਨੈਕਿੰਗ ਟਾਈਮ ‘ਤੇ ਤੁਸੀਂ ਸੀਮਤ ਮਾਤਰਾ ਵਿਚ ਮਖਾਣੇ ਖਾ ਸਕਦੇ ਹੋ। ਹਾਲਾਂਕਿ ਮਖਾਣਿਆਂ ਨੂੰ ਰੋਸਟ ਕਰਨ ਦੇ ਬਾਅਦ ਹੀ ਉਨ੍ਹਾਂ ਦਾ ਸੁਆਦ ਚੰਗਾ ਲੱਗਦਾ ਹੈ। ਜੇਕਰ ਇਨ੍ਹਾਂ ਨੂੰ ਰੋਸਟ ਨਾ ਕੀਤਾ ਜਾਵੇ ਤਾਂ ਇਹ ਖਾਣ ਵਿਚ ਬੇਕਾਰ ਲੱਗ ਸਕਦੇ ਹਨ। ਤੁਸੀਂ ਚਾਹੋ ਤਾਂ ਕੁਝ ਟ੍ਰਿਕਸ ਨੂੰ ਅਪਣਾ ਕੇ ਮਖਾਣੇ ਰੋਸਟ ਕਰ ਸਕਦੇ ਹੋ।
ਜੇਕਰ ਤੁਸੀਂ ਡਾਇਟ ਦਾ ਖਿਆਲ ਰੱਖਦੇ ਹੋ ਤੇ ਮਖਾਣਿਆਂ ਨੂੰ ਬਿਨਾਂ ਘਿਓ ਜਾਂ ਤੇਲ ਦੇ ਰੋਸਟ ਕਰਨਾ ਹੈ ਤਾਂ ਇਸ ਲਈ ਇਕ ਕੜ੍ਹਾਹੀ ਲਓ ਤੇ ਗਰਮ ਹੋਣ ਲਈ ਰੱਖ ਦਿਓ। ਇਸ ਲਈ ਭਾਰੀ ਤਲੇ ਵਾਲੀ ਕੜ੍ਹਾਹੀ ਲਓ ਫਿਰ ਉਸ ਵਿਚ ਮਖਾਣੇ ਤੇ ਥੋੜ੍ਹਾ ਨਮਕ ਪਾਓ। ਹੁਣ ਮਖਾਣਿਆਂ ਨੂੰ ਹਲਕੇ ਸੇਕ ‘ਤੇ ਚਲਾਉਂਦੇ ਹੋਏ ਭੁੰਨੋ। ਕੁਝ ਦੇਰ ਵਿਚ ਮਖਣੇ ਭੁੰਨ ਜਾਣਗੇ ਉਦੋਂ ਤੁਸੀਂ ਇਸ ਵਿਚ ਨਮਕ ਮਿਲਾ ਸਕਦੇ ਹੋ।
ਇਹ ਵੀ ਪੜ੍ਹੋ : ਵਿਨੋਦ ਖੰਨਾ ਦੀ ਪਤਨੀ ਨੇ ਗੁਰਦਾਸਪੁਰ ਤੋਂ ਚੋਣਾਂ ਲੜਨ ਦਾ ਕੀਤਾ ਐਲਾਨ, ਕਿਹਾ-‘ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹਾਂ’
ਬਾਜ਼ਾਰ ਵਰਗੇ ਰੋਸਟੇਡ ਮਖਾਣੇ ਖਾਮੇ ਹਨ ਤਾਂ ਇਸ ਲਈ ਕੜ੍ਹਾਹੀ ਵਿਚ ਘਿਓ ਗਰਮ ਕਰੋ ਜਦੋਂ ਇਹ ਗਰਮ ਹੋ ਜਾਣ ਤਾਂ ਇਸ ਵਿਚ ਮਖਾਣੇ ਪਾਓ। ਹੁਣ ਮੀਡੀਅਮ ਸੇਕ ‘ਤੇ ਰੱਖਦੇ ਹੋਏ ਮਖਾਣਿਆਂ ਨੂੰ ਰੋਸਟ ਕਰੋ ਤੇ ਫਿਰ ਇਸ ਵਿਚ ਥੋੜ੍ਹਾ ਜਿਹਾ ਨਮਕ, ਕਾਲੀ ਮਿਰਚ ਪਾਊਡਰ ਤੇ ਚਾਟ ਮਸਾਲ ਮਿਲਾਓ। ਚੰਗੀ ਤਰ੍ਹਾਂ ਮਿਕਸ ਕਰੋ ਤੇ ਫਿਰ ਇਸ ਨੂੰ ਇਕ ਪਲੇਟ ਵਿਚ ਕੱਢ ਲਓ, ਜਦੋਂ ਮਖਾਣੇ ਠੰਡੇ ਹੋ ਜਾਣ ਉਦੋਂ ਏਅਰਟਾਈਟ ਕੰਟੇਨਰ ਵਿਚ ਪਾ ਕੇ ਸਟੋਰ ਕਰੋ।
ਵੀਡੀਓ ਲਈ ਕਲਿੱਕ ਕਰੋ -: