Foods For Kids Height: ਬੱਚਿਆਂ ਦੀਆਂ ਗਲਤ ਖਾਣ-ਪੀਣ ਦੀਆਂ ਆਦਤਾਂ ਉਨ੍ਹਾਂ ਦੀ ਸਿਹਤ ‘ਤੇ ਵੀ ਅਸਰ ਪਾਉਂਦੀਆਂ ਹਨ। ਜੇਕਰ ਉਨ੍ਹਾਂ ਨੂੰ ਬਚਪਨ ਤੋਂ ਹੀ ਚੰਗੀ ਡਾਇਟ ਨਾ ਮਿਲੇ ਤਾਂ ਉਨ੍ਹਾਂ ਦਾ ਕੱਦ ਨਹੀਂ ਵਧਦਾ। ਬੱਚਿਆਂ ਦੀ ਹਾਈਟ ਜੀਨਸ ‘ਤੇ ਨਿਰਭਰ ਕਰਦੀ ਹੈ। ਪੌਸ਼ਟਿਕ ਭੋਜਨ ਦਾ ਸੇਵਨ ਕਰਨ ਨਾਲ ਬੱਚੇ ਦਾ ਕੱਦ ਅਤੇ ਸਿਹਤ ਠੀਕ ਰਹਿੰਦੀ ਹੈ। ਬੱਚਿਆਂ ਦੀ ਚੰਗੀ ਸਿਹਤ ਅਤੇ ਕੱਦ ਲਈ ਤੁਸੀਂ ਇਨ੍ਹਾਂ ਭੋਜਨਾਂ ਨੂੰ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਬੱਚੇ ਨੂੰ ਪਿਲਾਓ ਦੁੱਧ: ਤੁਹਾਨੂੰ ਹਰ ਰੋਜ਼ ਬੱਚੇ ਨੂੰ ਇੱਕ ਗਲਾਸ ਦੁੱਧ ਦਾ ਜ਼ਰੂਰ ਦੇਣਾ ਚਾਹੀਦਾ ਹੈ। ਇਸ ‘ਚ ਕੈਲਸ਼ੀਅਮ, ਪ੍ਰੋਟੀਨ ਅਤੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਬੱਚੇ ਦੀ ਸਿਹਤ ਨੂੰ ਸਿਹਤਮੰਦ ਰੱਖਣ ‘ਚ ਮਦਦ ਕਰਦੇ ਹਨ। ਇਸ ਕਾਰਨ ਬੱਚੇ ਦੇ ਸਰੀਰ ਦਾ ਵਿਕਾਸ ਵੀ ਚੰਗਾ ਹੁੰਦਾ ਹੈ। ਜੇਕਰ ਤੁਹਾਡਾ ਬੱਚਾ ਦੁੱਧ ਨਹੀਂ ਪੀਂਦਾ ਹੈ ਤਾਂ ਤੁਸੀਂ ਉਸ ‘ਚ ਬਦਾਮ ਮਿਲਾ ਕੇ ਵੀ ਉਸ ਨੂੰ ਪਿਲਾ ਸਕਦੇ ਹੋ।
ਸੋਇਆਬੀਨ ਖਿਲਾਓ: ਤੁਸੀਂ ਆਪਣੇ ਬੱਚੇ ਨੂੰ ਸੋਇਆਬੀਨ ਦਾ ਸੇਵਨ ਵੀ ਕਰਵਾ ਸਕਦੇ ਹੋ। ਇਸ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਹ ਬੱਚੇ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਵੀ ਮਦਦ ਕਰਦਾ ਹੈ। ਅਮੀਨੋ ਐਸਿਡ ਦੇ ਨਾਲ-ਨਾਲ ਇਸ ‘ਚ ਕਈ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਬੱਚੇ ਦਾ ਕੱਦ ਵਧਾਉਣ ‘ਚ ਮਦਦ ਕਰਦੇ ਹਨ।
ਆਂਡੇ ਖੁਆਓ: ਆਂਡੇ ‘ਚ ਪ੍ਰੋਟੀਨ, ਰਿਬੋਫਲੇਵਿਨ, ਬਾਇਓਟਿਨ ਅਤੇ ਆਇਰਨ ਭਰਪੂਰ ਮਾਤਰਾ ‘ਚ ਹੁੰਦੇ ਹਨ ਜੋ ਬੱਚੇ ਦੇ ਸਰੀਰਕ ਅਤੇ ਮਾਨਸਿਕ ਵਿਕਾਸ ‘ਚ ਮਦਦ ਕਰਦੇ ਹਨ। ਬੱਚਿਆਂ ਦੇ ਕੱਦ ਲਈ ਤੁਸੀਂ ਉਨ੍ਹਾਂ ਦੀ ਡਾਈਟ ‘ਚ ਆਂਡੇ ਵੀ ਸ਼ਾਮਲ ਕਰ ਸਕਦੇ ਹੋ। ਜੇਕਰ ਬੱਚੇ ਆਂਡੇ ਖਾਣ ਤੋਂ ਝਿਜਕਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਆਮਲੇਟ ਬਣਾ ਕੇ ਖੁਆ ਸਕਦੇ ਹੋ।
ਹਰੀਆਂ ਸਬਜ਼ੀਆਂ ਖਿਲਾਓ: ਬੱਚਿਆਂ ਨੂੰ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਹਰੀਆਂ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ, ਗੋਭੀ, ਕਰੇਲਾ ਅਤੇ ਬ੍ਰੋਕਲੀ ਨੂੰ ਉਨ੍ਹਾਂ ਦੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ। ਇਨ੍ਹਾਂ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਬੱਚੇ ਦੇ ਸਰੀਰਕ ਵਿਕਾਸ ‘ਚ ਵੀ ਮਦਦ ਕਰਦੇ ਹਨ। ਇਨ੍ਹਾਂ ‘ਚ ਕੈਲਸ਼ੀਅਮ ਵੀ ਪਾਇਆ ਜਾਂਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ।
ਡ੍ਰਾਈ ਫਰੂਟਸ ਖੁਆਓ: ਬੱਚਿਆਂ ਨੂੰ ਡ੍ਰਾਈ ਫਰੂਟਸ ਵੀ ਜ਼ਰੂਰ ਖਿਲਾਓ। ਇਨ੍ਹਾਂ ‘ਚ ਓਮੇਗਾ-3 ਫੈਟੀ ਐਸਿਡ, ਵਿਟਾਮਿਨ, ਮਿਨਰਲਸ ਅਤੇ ਹੈਲਦੀ ਫੈਟ ਪਾਏ ਜਾਂਦੇ ਹਨ ਜੋ ਬੱਚੇ ਦਾ ਕੱਦ ਵਧਾਉਣ ‘ਚ ਮਦਦ ਕਰਦੇ ਹਨ। ਇਸ ਦਾ ਸੇਵਨ ਕਰਨ ਨਾਲ ਬੱਚਿਆਂ ਦੀਆਂ ਹੱਡੀਆਂ ਵੀ ਬਹੁਤ ਮਜ਼ਬੂਤ ਰਹਿੰਦੀਆਂ ਹਨ।