ਫਰੂਟ ਸਲਾਦ ਤੋਂ ਲੈ ਕੇ ਕਸਟਰਡ ਤੱਕ ਦਾ ਸੁਆਦ ਵਧਣ ਵਾਲਾ ਕੇਲਾ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਂਦਾ ਹੈ। ਜੇਕਰ ਤੁਸੀਂ ਆਪਣੇ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਜਾਂ ਫਿਰ ਬੀਪੀ ਦੀ ਸਮੱਸਿਆ ਅਕਸਰ ਤੁਹਾਡੇ ਲਈ ਟੈਨਸ਼ਨ ਦੀ ਵਜ੍ਹਾ ਬਣੀ ਰਹਿੰਦੀ ਹੈ ਤਾਂ ਪਕੇ ਹੋਏ ਕੇਲੇ ਦੀ ਜਗ੍ਹਾ ਕੱਚੇ ਕੇਲੇ ਨੂੰ ਆਪਣੀ ਡਾਇਟ ਵਿਚ ਜਗ੍ਹਾ ਦੇਣੀ ਸ਼ੁਰੂ ਕਰੋ। ਕੱਚੇ ਕੇਲੇ ਵਿਚ ਫਾਈਬਰ, ਵਿਟਾਮਿਨ-ਸੀ, ਵਿਟਾਮਿਨ-ਬੀ6, ਪ੍ਰੋਵਿਟਾਮਿਨ-ਏ, ਪੌਟਾਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ, ਜ਼ਿੰਕ ਤੇ ਫੇਨੋਲਿਕ ਯੌਗਿਕ ਵਰਗੇ ਕਈ ਗੁਣ ਪਾਏ ਜਾਂਦੇ ਹਨ ਜੋ ਸਰੀਰ ਨੂੰ ਕਈ ਰੋਗਾਂ ਤੋਂ ਬਚਾਏ ਰੱਖਣ ਵਿਚ ਮਦਦ ਕਰ ਸਕਦੇ ਹਨ। ਕੱਚੇ ਕੇਲੇ ਵਿਚ ਮੌਜੂਦ ਪੌਟਾਸ਼ੀਅਮ ਬਲੱਡ ਪ੍ਰੈਸ਼ਰ ਕੰਟਰੋਲ ਕਰਦੇ ਹਨ। ਜਦੋਂ ਕਿ ਇਸ ਵਿਚ ਮੌਜੂਦ ਐਂਟੀ ਡਾਇਬਟਿਕ ਗੁਣ ਡਾਇਬਟੀਜ਼ ਦੀ ਸਮੱਸਿਆ ਨੂੰ ਵੀ ਕੰਟਰੋਲ ਕਰਨ ਵਿਚ ਮਦਦ ਕਰਦੇ ਹਨ।
ਪਾਚਣ ਸਬੰਧੀ ਸਮੱਸਿਆ
ਕੱਚੇ ਕੇਲੇ ਵਿਚ ਮੌਜੂਦ ਫਾਈਬਰ ਤੇ ਰੋਕ ਰੋਗੂ ਸਟਾਰਚ ਦੀ ਮਾਤਾਰ ਪਾਚਣ ਤੰਤਰ ਨੂੰ ਬੇਹਤਰ ਬਣਾਏ ਰੱਖਣ ਵਿਚ ਮਦਦ ਕਰਦੀ ਹੈ ਜਿਸ ਨਾਲ ਨਾ ਸਿਰਫ ਭੋਜਨ ਜਲਦੀ ਪਚਦਾ ਹੈ ਸਗੋਂ ਪਾਚਣ ਸਬੰਧੀ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ।
ਡਾਇਬਟੀਜ਼
ਸ਼ੂਗਰ ਦੇ ਰੋਗੀਆਂ ਲਈ ਵੀ ਕੱਚੇ ਕੇਲੇ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਕੱਚੇ ਕੇਲੇ ਵਿਚ ਪਾਇਆ ਜਾਣ ਵਾਲਾ ਐਂਟੀ ਬਾਇਓਟਿਕ ਗੁਣ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਕੱਚੇ ਕੇਲੇ ਵਿਚ ਗਲਾਈਸੇਮਿਕ ਇੰਡੈਕਸ ਘੱਟ ਹੋਣ ਦੀ ਵਜ੍ਹਾ ਨਾਲ ਇਸ ਨੂੰ ਖਾਣ ਦੇ ਬਾਅਦ ਇੰਸੁਲਿਨ ਹਾਰਮੋਨ ਹੌਲੀ ਰਿਲੀਜ਼ ਹੁੰਦਾ ਹੈ। ਕੱਚੇ ਕੇਲੇ ਨੂੰ ਡਾਇਟ ਵਿਚ ਸ਼ਾਮਲ ਕਰਕੇ ਬਲੱਡ ਸ਼ੂਗਰ ਲੈਵਲ ਨੂੰ ਆਸਾਨੀ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।
ਮੋਟਾਪਾ
ਮੋਟਾਪੇ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੀ ਡਾਇਟ ਵਿਚ ਕੱਚੇ ਕੇਲੇ ਨੂੰ ਸ਼ਾਮਲ ਕਰ ਸਕਦੇ ਹਨ। ਕੱਚੇ ਕੇਲੇ ਵਿਚ ਡਾਇਟਰੀ ਫਾਈਬਰ ਭਰਪੂਰ ਹੁੰਦਾ ਹੈ। ਫਾਈਬਰ ਸਰੀਰ ਵਿਚ ਪਹੁੰਚ ਕੇ ਜਲਦੀ ਪਚਦਾ ਨਹੀਂ ਹੈ ਜਿਸ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਤੇ ਵਿਅਕਤੀ ਜ਼ਿਆਦਾ ਖਾਣੇ ਤੋਂ ਬਚ ਜਾਂਦਾ ਹੈ ਜਿਸ ਨਾਲ ਉਸ ਦਾ ਭਾਰ ਕੰਟੋਰਲ ਵਿਚ ਰਹਿ ਸਕਦਾ ਹੈ।
ਚਮੜੀ
ਕੱਚੇ ਕੇਲੇ ਦਾ ਸੇਵਨ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੱਚ ਕੇਲੇ ਵਿਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਐਂਟੀ ਆਕਸੀਡੈਂਟ ਭਰਪੂਰ ਹੁੰਦੇ ਹਨ ਜੋ ਚਿਹਰੇ ‘ਤੇ ਪੈਣ ਵਾਲੀਆਂ ਝੁਰੜੀਆਂ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰ ਸਕਦੇ ਹਨ।
ਬੀਪੀ ਦੀ ਸਮੱਸਿਆ
ਕੱਚੇ ਕੇਲੇ ਵਿਚ ਪੌਟਾਸ਼ੀਅਮ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਕਰਨ ਵਿਚ ਮਦਦ ਕਰ ਸਕਦਾ ਹੈ। ਕੱਚੇ ਤੇਲੇ ਵਿਚ ਫਾਈਬਰ ਦੀ ਮਾਤਰਾ ਪਾਈ ਜਾਂਦੀ ਹੈ ਜੋ ਵਧਦੇ ਹੋਏ ਕੋਲੈਸਟ੍ਰਾਲ ਨੂੰ ਕੰਟਰੋਲ ਕਰ ਸਕਦਾ ਹੈ ਜਿਸ ਨਾਲ ਹਾਰਟ ਨੂੰ ਹੈਲਦੀ ਰੱਖਣ ਵਿਚ ਮਦਦ ਮਿਲ ਸਕਦੀ ਹੈ। ਕੱਚੇਕੇਲੇ ਦਾ ਸੇਵਨ ਹਾਰਟ ਅਟੈਕ,ਸਟ੍ਰੋਕ ਦੇ ਖਤਰੇ ਨੂੰ ਘੱਟ ਕਰਕੇ ਹਾਰਟ ਹੈਲਥ ਨੂੰ ਬੂਸਟ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: