ਜੇਕਰ ਤੁਸੀਂ ਵਧਦੇ ਭਾਰ ਨੂੰ ਕੰਟਰੋਲ ਕਰਨ ਦੇ ਨਾਲ ਚਿਹਰੇ ‘ਤੇ ਗੁਲਾਬੀ ਨਿਖਾਰ ਵੀ ਬਣਾਏ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇਕ ਗਿਲਾਸ ਅਨਾਰ ਦਾ ਜੂਸ ਪੀਣਾ ਸ਼ੁਰੂ ਕਰ ਦਿਓ। ਲੋਕਾਂ ਨੂੰ ਅਕਸਰ ਇਹ ਲੱਗਦਾ ਹੈ ਕਿ ਅਨਾਰ ਦਾ ਜੂਸ ਸਿਰਫ ਸਰੀਰ ਵਿਚ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਜਦੋਂ ਕਿ ਅਨਾਰ ਵਿਚ ਮੌਜੂਦ ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰ, ਆਇਰਨ, ਵਿਟਾਮਿਨ-ਸੀ, ਪੌਟਾਸ਼ੀਅਮ, ਫਾਸਫੋਰਸ ਵਰਗੇ ਕਈ ਪਸ਼ਕ ਤੱਤ ਵਿਅਕਤੀ ਨੂੰ ਕਈ ਹੈਲਥ ਬੈਨੀਫਿਟਸ ਦਿੰਦੇ ਹਨ।
ਮਜ਼ਬੂਤ ਪਾਚਣ ਤੰਤਰ
ਰੋਜ਼ਾਨਾ ਅਨਾਰ ਦਾ ਜੂਸ ਪੀਣ ਨਾਲ ਵਿਅਕਤੀ ਦਾ ਪਾਚਣ ਤੰਤਰ ਮਜ਼ਬੂਤ ਬਣਦਾ ਹੈ। ਅਨਾਰ ਦਾ ਰਸ ਪੀਣ ਨਾਲ ਪਾਚਣ ਸਿਹਤ ਨੂੰ ਬੜ੍ਹਾਵਾ ਮਿਲਣ ਦੇ ਨਾਲ ਪਾਚਣ ਸਬੰਧੀ ਸਮੱਸਿਆਵਾਂ ਜਿਵੇਂ ਸੋਜਿਸ਼, ਕਬਜ਼, ਗੈਸ, ਬਲੋਟਿੰਗ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ। ਅਨਾਰ ਵਿਚ ਮੌਜੂਦ ਯੌਗਿਕ ਅੰਤੜੀ ਲਈ ਚੰਗੇ ਬੈਕਟੀਰੀਆ ਨੂੰ ਉਤਸ਼ਾਹਿਤ ਕਰਕੇ ਪਾਚਣ ਤੰਤਰ ਵਿਚ ਜਲਨ ਦੀ ਸਮੱਸਿਆ ਨੂੰ ਵੀ ਘੱਟ ਕਰਨ ਵਿਚ ਮਦਦ ਕਰ ਸਕਦੇ ਹਨ।
ਅਨੀਮੀਆ ਤੋਂ ਰਾਹਤ
ਅਨਾਰ ਦਾ ਜੂਸ ਰੈਗੂਲਰ ਪੀਣ ਨਾਲ ਅਨੀਮੀਆ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਅਨਾਰ ਦੇ ਜੂਸ ਵਿਚ ਮੌਜੂਦ ਆਇਰਨ ਸਰੀਰ ਵਿਚ ਹੀਮੋਗਲੋਬਿਨ ਦੀ ਮਾਤਰਾ ਵਧਾਉਣ ਵਿਚ ਮਦਦ ਕਰਦਾ ਹੈ।
ਦਿਲ ਦੀ ਸਿਹਤ ਦਾ ਰੱਖੇ ਧਿਆਨ
ਅਨਾਰ ਦੇ ਜੂਸ ਦਾ ਸੇਵਨ ਕਰਨ ਨਾਲ ਦਿਲ ਦੀ ਸਿਹਤ ਚੰਗੀ ਬਣੀ ਰਹਿੰਦੀ ਹੈ। ਇਹ ਸਟ੍ਰੋਕ ਤੇ ਦਿਲ ਦੇ ਦੌਰੇ ਵਰਗੀਆਂ ਸਿਹਤ ਸਬੰਧੀ ਬੀਮਾਰੀਆਂ ਨੂੰ ਵਧਣ ਤੋਂ ਰੋਕ ਸਕਦਾ ਹੈ। ਅਨਾਰ ਵਿਚ ਮੌਜੂਦ ਪੋਸ਼ਕ ਤੱਤ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਦਿਲ ਦੀਆਂ ਧਮਨੀਆਂ ਦੀ ਸੋਜ ਨੂੰ ਘੱਟ ਕਰ ਸਕਦੇ ਹਨ।
ਗਲੋਇੰਗ ਸਕਿਨ
ਪ੍ਰਦੂਸ਼ਣ ਤੇ ਸੂਰਜ ਦੀਆਂ ਹਾਨੀਕਾਰਕ ਯੁਵੀ ਕਿਰਣਾਂ ਨਾਲ ਸੰਪਰਕ ਵਿਚ ਆਉਣ ਨਾਲ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ ਪਰ ਅਨਾਰ ਦੇ ਜੂਸ ਦਾਸੇਵਨ ਚਮੜੀ ਨੂੰ ਯੁਵੀ ਕਿਰਨਾਂ ਤੋਂ ਬਚਾਉਣ ਵਿਚ ਮਦਦ ਕਰਕੇ ਚਮੜੀ ਦੇ ਨਿਖਾਰ ਨੂੰ ਬਣਾਏ ਰੱਖਣ ਵਿਚ ਮਦਦ ਕਰ ਸਕਦਾ ਹੈ।
ਭਾਰ ਘਟਾਉਣ ਵਿਚ ਫਾਇਦੇਮੰਦ
ਅਨਾਰ ਦੇ ਜੂਸ ਦਾ ਰੈਗੂਲਰ ਸੇਵਨ ਭਾਰ ਘਟਾਉਣ ਵਿਚ ਮਦਦ ਕਰ ਸਕਦਾ ਹੈ। ਅਨਾਰ ਵਿਚ ਮੌਜੂਦ ਪਾਲੀਫੇਨੋਲਸ ਅਤੇ ਐਂਟੀ ਆਕਸੀਡੈਂਟ ਵਰਗੇ ਪੋਸ਼ਕ ਤੱਤ ਮੇਟਾਬਾਲਿਜ਼ਮ ਬੂਸਟ ਕਰਕੇ ਫੈਟ ਬਰਨ ਕਰਨ ਵਿਚ ਮਦਦ ਕਰਦੇ ਹਨ। ਇਹ ਤੁਹਾਡੀ ਭੁੱਖ ਨੂੰ ਘੱਟ ਕਰਕੇ ਲੰਬੇ ਸਮੇਂ ਤੱਕ ਪੇਟ ਦੇ ਭਰੇ ਹੋਣ ਦਾ ਅਹਿਸਾਸ ਕਰਵਾਉਂਦੇ ਹਨ ਜਿਸ ਨਾਲ ਭਾਰ ਘੱਟ ਕਰਨ ਵਿਚ ਮਦਦ ਮਿਲਦੀ ਹੈ।
ਅਨਾਰ ਦਾ ਜੂਸ ਪੀਣ ਦਾ ਸਹੀ ਸਮੇਂ ਦਿਨ ਦਾ ਹੁੰਦਾ ਹੈ। ਇਸ ਸਮੇਂ ਅਨਾਰ ਦਾ ਜੀਸ ਪੀਣ ਨਾਲ ਸਰੀਰ ਨੂੰ ਐਨਰਜੀ ਤੇ ਤਾਜ਼ਗੀ ਮਿਲਦੀ ਹੈ ਜਦੋਂ ਕਿ ਰਾਤ ਨੂੰ ਅਨਾਰ ਦਾ ਜੂਸ ਪੀਣ ਨਾਲ ਨੀਂਦ ਖਰਾਬ ਹੋ ਸਕਦੀ ਹੈ। ਇਸ ਤੋਂ ਇਲਾਵਾ ਅਨਾਰ ਵਿਚ ਮੌਜੂਦ ਨੈਚੁਰਲ ਸ਼ੂਗਰ ਦਿਨ ਵਿਚ ਆਸਾਨੀ ਨਾਲ ਪਚ ਜਾਂਦੀ ਹੈ ਜਦੋਂ ਕਿ ਰਾਤ ਨੂੰ ਇਸ ਨੂੰ ਪਚਣ ਵਿਚ ਪ੍ਰੇਸ਼ਾਨੀ ਹੁੰਦੀ ਹੈ।
ਵੀਡੀਓ ਲਈ ਕਲਿੱਕ ਕਰੋ –