FSSAI Immunity boost foods: ਕੋਰੋਨਾ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਅਜਿਹੇ ‘ਚ ਇਸ ਦੀ ਚਪੇਟ ‘ਚ ਆਉਣ ਤੋਂ ਬਚਣ ਲਈ ਹਰੇਕ ਨੂੰ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ‘ਤੇ FSSAI (ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ) ਦੇ ਦੁਆਰਾ ਭੋਜਨ ਵਿਚ ਵਿਟਾਮਿਨ ਸੀ ਵਾਲੀਆਂ ਚੀਜ਼ਾਂ ਦੇ ਸੇਵਨ ਨੂੰ ਕਿਹਾ ਜਾ ਰਿਹਾ ਹੈ। ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਸਰੀਰ ਦੀ ਇਮਿਊਨਿਟੀ ਵਧਣ ਦੇ ਨਾਲ ਕੋਰੋਨਾ ਅਤੇ ਹੋਰ ਬਿਮਾਰੀਆਂ ਹੋਣ ਦੇ ਖ਼ਤਰੇ ਤੋਂ ਬਚਾਅ ਰਹੇਗਾ। ਤਾਂ ਆਓ ਜਾਣਦੇ ਹਾਂ ਕੁਝ ਵਿਟਾਮਿਨ-ਸੀ ਭਰਪੂਰ ਫੂਡਜ਼ ਜਿਸ ਦੇ ਸੇਵਨ ਨਾਲ ਤੁਹਾਨੂੰ ਇਮਿਊਨਿਟੀ ਵਧਾਉਣ ਵਿੱਚ ਮਦਦ ਮਿਲੇਗੀ…
ਨਿੰਬੂ, ਗਾਜਰ ਅਤੇ ਅਦਰਕ: ਆਪਣੀ ਰੋਜ਼ ਦੀ ਖੁਰਾਕ ਵਿਚ ਨਿੰਬੂ ਨੂੰ ਸ਼ਾਮਲ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ ਕਿਉਂਕਿ ਇਸ ਵਿਚ ਵਿਟਾਮਿਨ-ਸੀ ਅਤੇ ਹੋਰ ਜ਼ਰੂਰੀ ਤੱਤ ਹੁੰਦੇ ਹਨ। ਇਸ ਵਿਚ ਮੌਜੂਦ ਸਿਟਰਿਕ ਐਸਿਡ ਕਿਡਨੀ ਸਟੋਨ ਦੇ ਇਲਾਜ ਲਈ ਲਾਭਕਾਰੀ ਹੁੰਦੀ ਹੈ। ਇਹ ਸਰੀਰ ਵਿੱਚ ਯੂਰੀਨ ਵਾਲਿਉਮ ਅਤੇ ਪੀਐਚ ਲੈਵਲ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ। ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਅ ਕਰਦਿਆਂ ਇਮਿਊਨ ਸਿਸਟਮ ਨੂੰ ਸੁਧਾਰਨ ਵਿਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਗਾਜਰ ਅਤੇ ਅਦਰਕ ਵਿਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ। ਹਰ ਰੋਜ਼ ਇਸ ਤੋਂ ਤਿਆਰ 1 ਗਲਾਸ ਜੂਸ ਦਾ ਸੇਵਨ ਕਰਨ ਨਾਲ ਸਰੀਰ ਦੀ ਇਮਿਊਨਿਟੀ ਵਧਣ ਦੇ ਨਾਲ-ਨਾਲ ਸਾਰੇ ਜ਼ਰੂਰੀ ਤੱਤਾਂ ਦੀ ਕਮੀ ਨੂੰ ਪੂਰੀ ਹੋਣ ‘ਚ ਮਦਦ ਮਿਲਦੀ ਹੈ। ਸਰੀਰ ਵਿਚ ਚੁਸਤੀ ਅਤੇ ਫੁਰਤੀ ਆਉਂਦੀ ਹੈ।
ਬਦਾਮ ਅਤੇ ਆਂਵਲਾ: ਇਸ ਵਿਚ ਵਿਟਾਮਿਨ, ਪ੍ਰੋਟੀਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਆ ਗੁਣ ਹੁੰਦੇ ਹਨ। ਅਜਿਹੇ ‘ਚ ਰੋਜ਼ ਭਿੱਜੇ ਹੋਏ 1 ਮੁੱਠੀ ਬਦਾਮ ਖਾਣ ਨਾਲ ਇਮਿਊਨਿਟੀ ਵਧਾਉਣ ਵਿੱਚ ਸਹਾਇਤਾ ਮਿਲਦੀ ਹੈ। ਨਾਲ ਹੀ ਸਰੀਰ ਨੂੰ ਸਹੀ ਮਾਤਰਾ ਵਿਚ ਸਾਰੇ ਤੱਤ ਮਿਲਦੇ ਹਨ। ਇਸ ਦੇ ਨਾਲ ਹੀ ਖੋਜ ਅਨੁਸਾਰ ਆਂਵਲਾ ਦਾ ਸੇਵਨ ਸਰੀਰ ਦੀ ਇਮਿਊਨਿਟੀ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ। ਇਹ ਖੂਨ ਦੀ ਤਰਲਤਾ ਨੂੰ ਸੁਧਾਰਨ ਦੇ ਨਾਲ-ਨਾਲ ਆਕਸੀਡੇਟਿਵ ਤਣਾਅ ਦੇ ਬਾਇਓਮਾਰਕਰ ਨੂੰ ਘਟਾਉਣ ਵਿਚ ਲਾਭਕਾਰੀ ਹੁੰਦਾ ਹੈ। ਇਸ ਦਾ ਰੋਜ਼ਾਨਾ ਸੇਵਨ ਸਰੀਰ ਅਤੇ ਸਕਿਨ ਦੋਵਾਂ ਲਈ ਲਾਭਕਾਰੀ ਹੁੰਦਾ ਹੈ। ਤੁਸੀਂ ਇਸਨੂੰ ਕੱਚਾ, ਅਚਾਰ ਜਾਂ ਜੈਮ ਦੇ ਰੂਪ ਵਿੱਚ ਖਾ ਸਕਦੇ ਹੋ।
ਅਮਰੂਦ ਅਤੇ ਐਵੋਕਾਡੋ: ਵਿਟਾਮਿਨ-ਸੀ, ਫਾਈਬਰ, ਪੋਟਾਸ਼ੀਅਮ, ਆਇਰਨ ਆਦਿ ਨਾਲ ਭਰਪੂਰ ਅਮਰੂਦ ਦਾ ਸੇਵਨ ਕਰਨ ਨਾਲ ਇਮਿਊਨ ਸਿਸਟਮ ਵਿਚ ਸੁਧਾਰ ਹੁੰਦਾ ਹੈ। ਇਹ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਦਿਲ ਨੂੰ ਸਿਹਤਮੰਦ ਰੱਖਣ ਵਿਚ ਲਾਭਕਾਰੀ ਹੈ। ਅਜਿਹੇ ‘ਚ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਕਈ ਵਾਰ ਘੱਟ ਜਾਂਦਾ ਹੈ। ਐਵੋਕਾਡੋ ‘ਚ ਵਿਟਾਮਿਨ, ਕੈਲਸ਼ੀਅਮ, ਐਂਟੀ-ਆਕਸੀਡੈਂਟ ਤੱਤ ਹੋਣ ਨਾਲ ਸਰੀਰ ਦੇ ਵਿਕਾਸ ਵਿਚ ਸਹਾਇਤਾ ਕਰਦੇ ਹਨ। ਰੋਜ਼ਾਨਾ ਨਾਸ਼ਤੇ ਵਿੱਚ ਸੈਂਡਵਿਚ ਦੇ ਨਾਲ ਐਵੋਕਾਡੋ ਖਾਣਾ ਇਮਿਊਨਿਟੀ ਨੂੰ ਵਧੀਆ ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਤਰ੍ਹਾਂ ਵਾਇਰਸ ਦੀ ਚਪੇਟ ‘ਚ ਆਉਣ ਦਾ ਖ਼ਤਰਾ ਕਈ ਗੁਣਾ ਘੱਟ ਹੁੰਦਾ ਹੈ।
ਨਾਰੀਅਲ ਤੇਲ ਅਤੇ ਟਮਾਟਰ ਦਾ ਜੂਸ: ਨਾਰੀਅਲ ਵਿਚ ਮੌਜੂਦ ਪੋਸ਼ਕ ਤੱਤਾਂ ਕਾਰਨ ਇਸ ਨੂੰ ਆਪਣੀ ਖੁਰਾਕ ਵਿਚ ਸ਼ਾਮਲ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਨਾਲ ਤਿਆਰ ਭੋਜਨ ਖਾਣ ਨਾਲ ਇਮਿਊਨ ਸਿਸਟਮ ਨੂੰ ਵਧਾਉਣ ਵਿਚ ਮਦਦ ਕਰਦਾ ਹੈ। ਇਸ ਲਈ ਘਰ ਵਿਚ ਭੋਜਨ ਬਣਾਉਣ ਲਈ ਸਰ੍ਹੋਂ ਜਾਂ ਰਿਫਾਇੰਡ ਤੇਲ ਦੇ ਬਜਾਏ ਨਾਰੀਅਲ ਤੇਲ ਦੀ ਵਰਤੋਂ ਕਰਨੀ ਚਾਹੀਦੀ ਹੈ। ਟਮਾਟਰ ਵਿਚ ਫੋਲੇਟ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਸ ਦਾ ਰਸ ਪੀਣ ਨਾਲ ਇਮਿਊਨ ਸਿਸਟਮ ਵੱਧਦਾ ਹੈ। ਅਜਿਹੇ ‘ਚ ਇਹ ਸੰਕ੍ਰਮਣ ਦੇ ਵੱਧਣ ਦੇ ਖ਼ਤਰੇ ਨੂੰ ਰੋਕਣ ਵਿੱਚ ਸਹਾਇਤਾ ਕਰਦਾ ਹੈ। ਨਾਲ ਹੀ ਸਰੀਰ ਨੂੰ ਅੰਦਰੋਂ ਤਾਕਤ ਮਿਲਦੀ ਹੈ।
ਦਹੀਂ ਅਤੇ ਪਪੀਤਾ: ਦਹੀਂ ਚੰਗੇ ਬੈਕਟੀਰੀਆ ਦਾ ਇਕ ਚੰਗਾ ਸਰੋਤ ਹੈ। ਰੋਜ਼ 1 ਕੌਲੀ ਦਹੀਂ ਦਾ ਸੇਵਨ ਕਰਨ ਨਾਲ ਮਾਸਪੇਸ਼ੀਆਂ ਦੇ ਖਿਚਾਅ ਤੋਂ ਰਾਹਤ ਮਿਲਦੀ ਹੈ। ਸਰੀਰ ਵਿਚ ਐਨਰਜ਼ੀ ਦਾ ਸੰਚਾਰ ਹੁੰਦਾ ਹੈ। ਡਾਕਟਰਾਂ ਦੇ ਅਨੁਸਾਰ ਇਸਦਾ ਸੇਵਨ ਕਰਨ ਨਾਲ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ਵਿੱਚ ਵੀ ਮਦਦ ਮਿਲਦੀ ਹੈ। ਨਾਲ ਹੀ ਇਸ ਨੂੰ ਰੋਜ਼ਾਨਾ ਵਰਕਆਊਟ ਤੋਂ ਬਾਅਦ ਖਾਣਾ ਲਾਭਕਾਰੀ ਹੁੰਦਾ ਹੈ। ਇਸ ਦੇ ਨਾਲ ਪਪੀਤੇ ‘ਚ ਵੀ ਵਿਟਾਮਿਨ, ਫਾਈਬਰ, ਕੈਲਸ਼ੀਅਮ, ਆਇਰਨ ਆਦਿ ਤੱਤ ਹੋਣ ਕਾਰਨ ਇਸ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਨੂੰ ਡੀਟੋਕਸ ਕਰਨ ਦੇ ਨਾਲ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਸਹਾਇਤਾ ਕਰਦਾ ਹੈ। ਅਜਿਹੇ ‘ਚ ਇਮਿਊਨਿਟੀ ਮਜ਼ਬੂਤ ਹੋਣ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਕਈ ਗੁਣਾ ਘਟ ਜਾਂਦਾ ਹੈ।