Garudasana health benefits: ਬਿਜ਼ੀ ਲਾਈਫਸਟਾਈਲ ਕਾਰਨ ਤਣਾਅ ਹੋਣਾ ਸੁਭਾਵਿਕ ਹੋ ਗਿਆ ਹੈ। ਤਣਾਅ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਯੋਗਾ, ਮੈਡੀਟੇਸ਼ਨ, ਐਕਸਰਸਾਈਜ਼, ਕਸਰਤ ਆਦਿ ਨੂੰ ਆਪਣੀ ਡੇਲੀ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਯੋਗਾ ਨਾ ਸਿਰਫ਼ ਤੁਹਾਡੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ ਸਗੋਂ ਤੁਹਾਨੂੰ ਤਣਾਅ ਤੋਂ ਵੀ ਦੂਰ ਰੱਖਦਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਇਕ ਆਸਣ ਬਾਰੇ ਦੱਸਾਂਗੇ ਜੋ ਨਾ ਸਿਰਫ਼ ਤਣਾਅ ਨੂੰ ਦੂਰ ਕਰੇਗਾ ਬਲਕਿ ਹੋਰ ਵੀ ਕਈ ਸਮੱਸਿਆਵਾਂ ਨੂੰ ਦੂਰ ਕਰੇਗਾ। ਗਰੁਡਾਸਨ ਸ਼ਬਦ ਦੋ ਸ਼ਬਦਾਂ ਤੋਂ ਬਣਿਆ ਹੈ। ਗਰੁੜ ਜਿਸਦਾ ਅਰਥ ਹੈ ‘ਈਗਲ’, ਆਸਣ ਦਾ ਅਰਥ ਹੈ ‘ਪੋਜ਼।’ ਗਰੁਡਾਸਨ ਦਾ ਅਰਥ ਹੈ ਬਾਜ਼ ਦੀ ਮੁਦਰਾ ‘ਚ ਆਸਣ। ਇਸ ਆਸਣ ਨੂੰ ਕਰਦੇ ਸਮੇਂ ਵਿਅਕਤੀ ਬਾਜ਼ ਦੀ ਮੁਦਰਾ ‘ਚ ਆਉਂਦਾ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਗਰੁਡਾਸਨ ਕਰਨ ਦੇ ਫਾਇਦੇ…
ਗਰੁਡਾਸਨ ਦੇ ਫ਼ਾਇਦੇ: ਇਹ ਆਸਣ ਲੱਤਾਂ ਦੇ ਹਿੱਸਿਆਂ, ਮੋਢਿਆਂ, ਗੁੱਟ ਅਤੇ ਬਾਹਾਂ ‘ਤੇ ਅਸਰ ਪਾਉਂਦਾ ਹੈ। ਇਹ ਕਮਰ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤਣਾਅ ਨੂੰ ਦੂਰ ਕਰਨ ਲਈ ਗਰੁਡਾਸਨ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਇਕਾਗਰਤਾ ਸ਼ਕਤੀ ਨੂੰ ਵੀ ਸੁਧਾਰਦਾ ਹੈ। ਜੇਕਰ ਤੁਸੀਂ ਆਪਣਾ ਸਰੀਰਕ ਸੰਤੁਲਨ ਸੁਧਾਰਨਾ ਚਾਹੁੰਦੇ ਹੋ ਤਾਂ ਇਹ ਆਸਣ ਇੱਕ ਬੈਸਟ ਆਪਸ਼ਨ ਹੈ। ਇਹ ਆਸਣ ਬਾਂਹ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਗਰੁਡਾਸਨ ਦੇ ਕੁਝ ਫਾਇਦੇ ਇਸ ਪ੍ਰਕਾਰ ਹਨ।
ਮਾਸਪੇਸ਼ੀਆਂ ਨੂੰ ਬਣਾਏ ਮਜ਼ਬੂਤ: ਜੇਕਰ ਤੁਹਾਡੀਆਂ ਮਾਸਪੇਸ਼ੀਆਂ ਕਮਜ਼ੋਰ ਹਨ ਜਾਂ ਕਿਸੇ ਤਰ੍ਹਾਂ ਦੀ ਸਮੱਸਿਆ ਹੈ ਤਾਂ ਇਹ ਆਸਣ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਹ ਇੱਕ ਕਿਸਮ ਦੀ ਸਟ੍ਰੈਚਿੰਗ ਐਕਸਰਸਾਈਜ਼ ਹੁੰਦੀ ਹੈ ਜੋ ਤੁਹਾਡੇ ਸਰੀਰ ਨੂੰ ਸਟ੍ਰੈੱਚ ਕਰਨ ‘ਚ ਮਦਦ ਕਰਦੀ ਹੈ।
ਤਣਾਅ ਕਰੇ ਦੂਰ: ਗਰੁਡਾਸਨ ਤਣਾਅ ਨੂੰ ਦੂਰ ਕਰਨ ‘ਚ ਵੀ ਮਦਦ ਕਰਦਾ ਹੈ। ਅਜਿਹਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਤੁਹਾਡਾ ਸਟ੍ਰੈੱਸ ਲੈਵਲ ਵੀ ਬਹੁਤ ਘੱਟ ਜਾਂਦਾ ਹੈ।
ਪਿੱਠ ਨੂੰ ਬਣਾਏ ਲਚੀਲਾ: ਸਟਰੈਚਿੰਗ ਤੁਹਾਡੇ ਸਰੀਰ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲਦੀ ਹੈ। ਇਹ ਆਸਣ ਤੁਹਾਡੇ ਸਰੀਰ ਦੇ ਹਰ ਹਿੱਸੇ ਨੂੰ ਸਟ੍ਰੈੱਚ ਕਰਨ ‘ਚ ਮਦਦ ਕਰਦਾ ਹੈ। ਇਸ ਆਸਣ ਨੂੰ ਕਰਨ ਨਾਲ ਪਿੱਠ ਵੀ ਲਚੀਲੀ ਬਣਦੀ ਹੈ।
ਸਰੀਰ ਨੂੰ ਬਣਾਏ ਸੰਤੁਲਿਤ: ਗਰੁਡਾਸਨ ਕਰਦੇ ਸਮੇਂ ਤੁਹਾਨੂੰ ਆਪਣੇ ਸਰੀਰ ਨੂੰ ਕੰਟਰੋਲ ਕਰਨਾ ਹੋਵੇਗਾ। ਜਿਸ ਦੀ ਮਦਦ ਨਾਲ ਇਹ ਤੁਹਾਡੇ ਸਰੀਰ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦਾ ਹੈ। ਇਸ ਆਸਣ ਨੂੰ ਸ਼ੁਰੂ ‘ਚ ਕਰਦੇ ਸਮੇਂ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਪਰ ਇਸਦੀ ਆਦਤ ਪੈਣ ਤੋਂ ਬਾਅਦ ਤੁਹਾਡਾ ਸਰੀਰ ਬਹੁਤ ਚੁਸਤ-ਦਰੁਸਤ ਹੋ ਜਾਵੇਗਾ।