ਹਿਚਕੀ ਇਕ ਤਰ੍ਹਾਂ ਦੀ ਸਮੱਸਿਆ ਹੈ । ਕਈ ਵਾਰ ਹਿਚਕੀ 2-4 ਵਾਰ ਆਉਣ ਦੇ ਬਾਅਦ ਬੰਦ ਹੋ ਜਾਂਦੀ ਹੈ ਪਰ ਕਈ ਵਾਰ ਬੰਦ ਹੋਣ ਦੀ ਬਜਾਏ ਵਾਰ-ਵਾਰ ਆਉਂਦੀ ਚਲੀ ਜਾਂਦੀ ਹੈ। ਇਸ ਦੇ ਆਉਣ ਦੇ ਬਹੁਤ ਸਾਰੇ ਕਾਰਨ ਦੇਖਣ ਨੂੰ ਮਿਲ ਸਕਦੇ ਹਨ। ਇਸ ਨੂੰ ਰੋਕਣ ਲਈ ਕੁਝ ਘਰੇਲੂ ਉਪਾਅ ਤੁਹਾਡੇ ਲਈ ਕਾਰਗਰ ਸਾਬਤ ਹੋ ਸਕਦੇ ਹਨ।
ਮਾਹਿਰਾਂ ਮੁਤਾਬਕ ਜੇਕਰ ਤੁਹਾਨੂੰ ਹਿਚਕੀ ਲੱਗ ਜਾਂਦੀ ਹੈ ਤੇ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ ਤਾਂ ਇਕ ਗਿਲਾਸ ਕੋਸੇ ਪਾਣੀ ਵਿਚ 4-6 ਪੁਦਾਨੇ ਦੇ ਪੱਤਿਆਂ ਦਾ ਰਸ ਮਿਲਾ ਕੇ ਪੀ ਲੈਣਾ ਚਾਹੀਦਾ ਹੈ।
ਨਿੰਬੂ ਵੀ ਤੁਹਾਡੀ ਇਸ ਵਿਚ ਕਾਫੀ ਮਦਦ ਕਰ ਸਕਦੇ ਹਨ। ਹਿਚਕੀ ਦੀ ਸਮੱਸਿਆ ਤੋਂ ਜਲਦ ਰਾਹਤ ਪਾਉਣ ਲਈ ਤੁਹਾਨੂੰ 1 ਗਿਲਾਸ ਕੋਸੇ ਪਾਣੀ ਵਿਚ ਨਿੰਬੂ ਨੂੰ ਪਾ ਕੇ ਪੀ ਲੈਣਾ ਚਾਹੀਦਾ ਹੈ। ਇਸ ਨੂੰ ਪੀਣ ਦੇ ਬਾਅਦ ਕੁਝ ਹੀ ਦੇਰ ਵਿਚ ਤੁਹਾਨੂੰ ਅਸਰ ਦੇਖਣ ਨੂੰ ਮਿਲ ਸਕਦਾ ਹੈ। ਤੁਹਾਡੇ ਸਰੀਰ ਨੂੰ ਫਿਟ ਰੱਖਣ ਵਿਚ ਤੁਹਾਡੀ ਮਦਦ ਕਰਦਾ ਹੈ। ਪਾਚਣ ਸਬੰਧੀ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਵੀ ਇਹ ਕਾਫੀ ਫਾਇਦੇਮੰਦ ਹੁੰਦਾ ਹੈ।
ਸੁੰਢ ਤੇ ਹਰੜ ਹਿਚਕੀ ਦਾ ਕਾਫੀ ਅਸਰਦਾਰ ਉਪਾਅ ਹੈ। ਤੁਹਾਨੂੰ ਜਦੋਂ ਵੀ ਹਿਚਕੀ ਵਾਰ-ਵਾਰ ਆਉਂਦੀ ਹੈ। ਚੱਮਚ ਸੁੰਢ ਤੇ ਹਰੜ ਦਾ ਚੂਰਨ ਪਾਣੀ ਨਾਲ ਮਿਲਾ ਕੇ ਪੀ ਲੈਣਾ ਚਾਹੀਦਾ ਹੈ। ਇਸ ਦੇ ਪੀਣ ਨਾਲ ਕਾਫੀ ਆਰਾਮ ਮਿਲ ਜਾਂਦੀ ਹੈ। ਤੁਹਾਡੀ ਹਿਚਕੀ ਦੀ ਸਮੱਸਿਆ ਕਾਫੀ ਜਲਦੀ ਠੀਕ ਕਰਨ ਵਿਚ ਇਹ ਤੁਹਾਡੀ ਮਦਦ ਕਰਦਾ ਹੈ। ਤੁਹਾਡੇ ਪੇਟ ਨੂੰ ਸਾਫ ਕਰਨ ਵਿਚ ਵੀ ਮਦਦਗਾਰ ਸਾਬਤ ਹੁੰਦਾ ਹੈ।
ਸ਼ਹਿਦ ਦਾ ਘੋਲ ਬਣਾ ਕੇ ਇਸ ਨੂੰ ਪਾਣੀ ਦੇ ਨਾਲ ਪੀਣ ਨਾਲ ਹਿਚਕੀ ਆਉਣ ਦੀ ਵਾਰ-ਵਾਰ ਸਮੱਸਿਆ ਕਾਫੀ ਹੱਦ ਤੱਕ ਦੂਰ ਹੋ ਜਾਵੇਗੀ। ਸਮੱਸਿਆ ਨੂੰ ਜਲਦ ਕਰਕੇ ਰਾਹਤ ਦੇਣ ਦਾ ਕੰਮ ਕਰਦਾ ਹੈ। ਸ਼ਹਿਦ ਕਈ ਬੀਮਾਰੀਆਂ ਨੂੰ ਦੂਰ ਰੱਖਣ ਵਿਚ ਵੀ ਤੁਹਾਡੀ ਕਾਫੀ ਮਦਦ ਕਰਦਾ ਹੈ।
ਇਹ ਵੀ ਪੜ੍ਹੋ : ਪਟਿਆਲਾ ‘ਚ ਕੇਕ ਨਾਲ ਕੁੜੀ ਦੀ ਮੌ/ਤ ਦਾ ਮਾਮਲਾ ਪਹੁੰਚਿਆ ਹਾਈਕੋਰਟ, ਦਾਇਰ ਕੀਤੀ ਗਈ ਜਨਹਿਤ ਪਟੀਸ਼ਨ
ਅਦਰਕ ਵਾਲੀ ਚਾਹ ਪੀਣ ਨਾਲ ਵੀ ਹਿਚਕੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਚਾਹ ਦਾ ਸੁਆਦ ਵਧਾਉਣ ਵਾਲਾ ਅਦਰਕ ਕਈ ਰੋਗਾਂ ਤੋਂ ਬਚਾਉਣ ਵਿਚ ਤੁਹਾਡੀ ਮਦਦ ਕਰਦਾ ਹੈ। 1-2 ਟੁਕੜੇ ਅਦਰਕ ਦੇ ਮੂੰਹ ਵਿਚ ਰੱਖ ਕੇ ਚੂਸਣ ਨਾਲ ਕਈ ਬੀਮਾਰੀਆਂ ਵੀ ਦੂਰ ਹੋ ਜਾਣਗੀਆਂ।