ਅੱਜ ਦੇ ਸਮੇਂ ਪੇਟ ਵਿਚ ਗੈਸ ਹੋਣਾ ਇਕ ਆਮ ਗੱਲ ਹੋ ਗਈ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਲੋਕ ਕੀ ਕੁਝ ਨਹੀਂ ਕਰਦੇ ਹਨ। ਹਾਲਾਂਕਿ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਪੇਟ ਵਿਚ ਐਸੀਡਿਟੀ ਦੀ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਲੋਕਾਂ ਨੂੰ ਛਾਤੀ ਵਿਚ ਜਲਨ ਤੇ ਦਰਦ, ਖੱਟੀ ਡਕਾਰ, ਪੇਟ ਵਿਚ ਮਰੋੜ ਤੇ ਉਲਟੀ ਆਦਿ ਹੋਣ ਲੱਗਦਾ ਹੈ। ਜੇਕਰ ਤੁਸੀਂ ਵੀ ਬਦਹਜ਼ਮੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਜਾਣੋ ਕੁਝ ਘਰੇਲੂ ਨੁਸਖਿਆਂ ਬਾਰੇ-
ਪੇਟ ਵਿਚ ਗੈਸ ਹੋਣ ‘ਤੇ ਖਾਓ ਅਜਵਾਇਨ
ਜੇਕਰ ਕੋਈ ਪੇਟ ਵਿਚ ਬਣ ਰਹੀ ਗੈਸ ਤੋਂ ਪ੍ਰੇਸ਼ਾਨ ਹੋ ਤਾਂ ਅਜਿਹੇ ਲੋਕਾਂ ਨੂੰ ਰੋਜ਼ਾਨਾ ਇਕ ਛੋਟਾ ਚੱਮਚ ਅਜਵਾਇਨ ਵਿਚ ਥੋੜ੍ਹਾ ਕਾਲਾ ਨਮਕ ਮਿਲਾ ਕੇ ਗਰਮ ਪਾਣੀ ਨਾਲ ਲੈਣਾ ਚਾਹੀਦਾ ਹੈ।
ਪੇਟ ਵਿਚ ਗੈਸ ਹੋਣ ‘ਤੇ ਲਓ ਹਰੜ
ਪੇਟ ਵਿਚ ਗੈਸ ਤੋਂ ਛੁਟਕਾਰਾ ਚਾਹੀਦਾ ਹੈ ਤਾਂ ਹਰੜ ਦਾ ਸੇਵਨ ਕਰੋ। ਇਸ ਲਈ ਹਰੜ ਦਾ ਚੂਰਨ ਬਣਾ ਲਓ ਤੇ ਸ਼ਹਿਦ ਨਾਲ ਮਿਕਸ ਕਰਕੇ ਰੋਜ਼ਾਨਾ ਖਾਓ।
ਕਾਲਾ ਨਮਕ
ਪੇਟ ਵਿਚ ਗੈਸ ਤੋਂ ਪ੍ਰੇਸ਼ਾਨ ਲੋਕਾਂ ਨੂੰ ਅਜਵਾਇਣ, ਜੀਰਾ, ਛੋਟੀ ਹਰੜ ਤੇ ਕਾਲਾ ਨਮਕ ਬਰਾਬਰ ਮਾਤਰਾ ਵਿਚ ਪੀਸ ਕੇ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਹਮੇਸ਼ਾ ਲਈ ਐਸੀਡਿਟੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਅਦਰਕ ਦੇ ਸੇਵਨ ਤੋਂ ਰਾਹਤ
ਪੇਟ ਵਿਚ ਐਸੀਡਿਟੀ ਤੋਂ ਰਾਹਤ ਲਈ ਅਦਰਕ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ ਅਦਰਕ ਨੂੰ ਪਹਿਲਾਂ ਛੋਟੇ ਟੁਕੜਿਆਂ ਵਿਚ ਕੱਟ ਲਓ ਤੇ ਉਸ ‘ਤੇ ਨਮਕ ਛਿੜਕ ਕੇ ਦਿਨ ਵਿਚ ਕਈ ਵਾਰ ਇਸ ਦਾ ਸੇਵਨ ਕਰੋ। ਅਜਿਹਾ ਕਰਨ ਨਾਲ ਗੈਸ ਤੋਂ ਛੁਟਕਾਰਾ ਮਿਲ ਜਾਵੇਗਾ।
ਐਲੋਵੇਰਾ ਤੋਂ ਦੂਰ ਕਰੋ ਐਸੀਡਿਟੀ
ਐਲੋਵੇਰਾ ਦਾ ਇਸਤੇਮਾਲ ਉਂਝ ਤਾਂ ਲੋਕ ਚਮੜੀ ਦੀ ਸੁੰਦਰਤਾ ਨੂੰ ਵਧਾਉਣ ਲਈ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦਾਇਸਤੇਮਾਲ ਐਸੀਡਿਟੀ ਤੋਂ ਛੁਟਕਾਰਾ ਪਾਉਣ ਲਈ ਵੀ ਕੀਤਾ ਜਾਂਦਾ ਹੈ। ਜੇਕਰ ਤੁਸੀਂ ਪੇਟ ਵਿਚ ਗੈਸ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਤੋਂ ਹੀ ਐਲੋਵੇਰਾ ਖਾਣਾ ਸ਼ੁਰੂ ਕਰ ਦਿਓ ਕਿਉਂਕਿ ਇਸ ਨਾਲ ਲੈਕਸੇਟਿਵ ਗੁਣ ਹੁੰਦਾ ਹੈ ਜੋ ਪੇਟ ਵਿਚ ਗੈਸ ਬਣਨ ਤੋਂ ਰੋਕਦਾ ਹੈ।