glowing skin fitkari tips: ਚਿਹਰੇ ਨੂੰ ਚਮਕਦਾਰ ਅਤੇ ਵਾਲਾਂ ਨੂੰ ਮਜ਼ਬੂਤ ਰੱਖਣ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਅਤੇ ਸ਼ੈਂਪੂ ਦੀ ਵਰਤੋਂ ਕਰਦੀਆਂ ਹਨ। ਪਰ ਇਹੀ ਬਿਊਟੀ ਪ੍ਰੋਡਕਟਸ ਅਤੇ ਸ਼ੈਂਪੂ ਵਾਲਾਂ ਲਈ ਨੁਕਸਾਨਦੇਹ ਹੋ ਸਕਦੇ ਹਨ। ਇਨ੍ਹਾਂ ਬਾਹਰੀ ਪ੍ਰੋਡਕਟਸ ਦੀ ਵਰਤੋਂ ਕਰਨ ਦੇ ਬਜਾਏ ਤੁਸੀਂ ਵਾਲਾਂ ਅਤੇ ਸਕਿਨ ਲਈ ਕੁਝ ਘਰੇਲੂ ਨੁਸਖ਼ੇ ਵਰਤ ਸਕਦੇ ਹੋ। ਤੁਸੀਂ ਸਕਿਨ ਅਤੇ ਵਾਲਾਂ ਲਈ ਫਿਟਕਰੀ ਅਤੇ ਨਾਰੀਅਲ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਫਿਟਕਰੀ ‘ਚ ਐਂਟੀਬਾਇਓਟਿਕ, ਐਂਟੀ-ਇਨਫਲੇਮੇਟਰੀ, ਐਂਟੀਫੰਗਲ, ਐਂਟੀਆਕਸੀਡੈਂਟ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਸਕਿਨ ਅਤੇ ਵਾਲਾਂ ‘ਤੇ ਫਿਟਕਰੀ ਅਤੇ ਨਾਰੀਅਲ ਤੇਲ ਲਗਾਉਣ ਦੇ ਕੀ-ਕੀ ਫਾਇਦੇ ਹੁੰਦੇ ਹਨ।
ਸਕਿਨ ਨੂੰ ਕਰੇ ਸਾਫ਼: ਨਾਰੀਅਲ ਤੇਲ ‘ਚ ਐਂਟੀਫੰਗਲ, ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀਵਾਇਰਲ ਗੁਣ ਹੁੰਦੇ ਹਨ। ਇਹ ਸਕਿਨ ਨੂੰ ਸਿਹਤਮੰਦ ਰੱਖਦਾ ਹੈ। ਤੁਸੀਂ ਨਾਰੀਅਲ ਦੇ ਤੇਲ ‘ਚ ਫਿਟਕਰੀ ਮਿਲਾਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਸਕਿਨ ‘ਤੇ ਲਗਾਓ। ਤੇਲ ਨਾਲ ਸਕਿਨ ‘ਤੇ ਕੁਝ ਮਿੰਟਾਂ ਲਈ ਮਾਲਿਸ਼ ਕਰੋ। ਇਸ ਨਾਲ ਡੈੱਡ ਸਕਿਨ ਅਤੇ ਡੈੱਡ ਸਕਿਨ ਸੈੱਲਸ ਤੋਂ ਰਾਹਤ ਮਿਲੇਗੀ। ਇਹ ਤੇਲ ਸਕਿਨ ਦੇ ਪੋਰਸ ਨੂੰ ਵੀ ਸਾਫ਼ ਕਰਦਾ ਹੈ ਜਿਸ ਨਾਲ ਸਕਿਨ ਦੇ ਮੁਹਾਸੇ ਦੂਰ ਹੁੰਦੇ ਹਨ। ਜੇਕਰ ਤੁਹਾਡੀ ਸਕਿਨ ਜ਼ਿਆਦਾ ਆਇਲੀ ਹੈ ਤਾਂ ਵੀ ਤੁਸੀਂ ਇਸ ਤੇਲ ਦੀ ਵਰਤੋਂ ਕਰ ਸਕਦੇ ਹੋ।
ਸਕਿਨ ਟਾਈਟ: ਇਨ੍ਹਾਂ ਦੋਵਾਂ ਚੀਜ਼ਾਂ ਤੋਂ ਤਿਆਰ ਤੇਲ ਨੂੰ ਚਿਹਰੇ ‘ਤੇ ਲਗਾਉਣ ਨਾਲ ਸਕਿਨ ‘ਤੇ ਨਿਖਾਰ ਆਉਂਦਾ ਹੈ। ਇਹ ਸਕਿਨ ਦੀਆਂ ਝੁਰੜੀਆਂ, ਫਾਈਨ ਲਾਈਨਜ਼, ਪੋਰਸ ਨੂੰ ਵੀ ਬੰਦ ਕਰਦਾ ਹੈ। ਇਹ ਤੇਲ ਸਕਿਨ ਦੀਆਂ ਹੋਰ ਸਮੱਸਿਆਵਾਂ ਜਿਵੇਂ ਐਲਰਜੀ, ਖਾਰਸ਼ ਆਦਿ ਨੂੰ ਦੂਰ ਕਰਨ ‘ਚ ਵੀ ਬਹੁਤ ਫਾਇਦੇਮੰਦ ਹੁੰਦਾ ਹੈ।
ਗਲੋਇੰਗ ਸਕਿਨ: ਨਾਰੀਅਲ ਤੇਲ ਇੱਕ ਚੰਗੇ ਮਾਇਸਚਰਾਈਜ਼ਰ ਦਾ ਕੰਮ ਕਰਦਾ ਹੈ। ਇਹ ਸਕਿਨ ‘ਚ ਨਮੀ ਨੂੰ ਬੰਦ ਕਰਕੇ ਡ੍ਰਾਈ ਸਕਿਨ ਤੋਂ ਰਾਹਤ ਦਿਵਾਉਣ ‘ਚ ਮਦਦ ਕਰਦਾ ਹੈ। ਸਕਿਨ ‘ਤੇ ਫਿਟਕਰੀ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ, ਝੁਰੜੀਆਂ ਅਤੇ ਪਿਗਮੈਂਟੇਸ਼ਨ ਅਤੇ ਟੈਨਿੰਗ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਦੋਵਾਂ ਤੇਲ ਤੋਂ ਤਿਆਰ ਮਿਸ਼ਰਣ ਨੂੰ ਲਗਾਉਣ ਨਾਲ ਸਕਿਨ ‘ਚ ਨਿਖਾਰ ਆਉਂਦਾ ਹੈ।
ਵਾਲਾਂ ਤੋਂ ਡੈਂਡਰਫ ਦੂਰ: ਵਾਲਾਂ ਦੇ ਝੜਨ ਦੀ ਸਮੱਸਿਆ ਵਿੱਚ ਵੀ ਇਹ ਤੇਲ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਵਾਲਾਂ ਦੇ ਝੜਨ ਦੀ ਸਮੱਸਿਆ ਨੂੰ ਦੂਰ ਕਰਦੇ ਹਨ। ਇਹ ਐਲਰਜੀ, ਹਾਨੀਕਾਰਕ ਬੈਕਟੀਰੀਆ ਅਤੇ ਮਰੀ ਹੋਈ ਚਮੜੀ ਤੋਂ ਖੋਪੜੀ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰਦਾ ਹੈ।
ਵਾਲਾਂ ਦੀ ਗ੍ਰੋਥ ‘ਚ ਫਾਇਦੇਮੰਦ: ਝੜਦੇ ਵਾਲਾਂ ਦੇ ਨਾਲ-ਨਾਲ ਇਹ ਤੇਲ ਨਵੇਂ ਵਾਲਾਂ ਦੇ ਵਿਕਾਸ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਇਸ ਤੇਲ ਸਕੈਲਪ ‘ਤੇ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ। ਇਸ ਦੇ ਨਾਲ ਹੀ ਇਹ ਮਿਸ਼ਰਣ ਨਵੇਂ ਵਾਲ ਉਗਾਉਣ ‘ਚ ਵੀ ਮਦਦ ਕਰਦਾ ਹੈ। ਇਸ ਨੂੰ ਵਾਲਾਂ ‘ਚ ਲਗਾਉਣ ਨਾਲ ਵਾਲ ਸ਼ਾਇਨੀ ਅਤੇ ਮਜ਼ਬੂਤ ਹੋਣਗੇ।
ਕਿਵੇਂ ਕਰੀਏ ਵਰਤੋਂ: ਨਾਰੀਅਲ ਦੇ ਤੇਲ ਨੂੰ ਗਰਮ ਕਰੋ ਅਤੇ ਇਸ ‘ਚ ਇਕ ਚੱਮਚ ਫਿਟਕਰੀ ਪਾਊਡਰ ਮਿਲਾਓ। ਇਸ ਮਿਸ਼ਰਣ ਨੂੰ ਠੰਡਾ ਹੋਣ ਦਿਓ। ਤੁਸੀਂ ਇਸ ਮਿਸ਼ਰਣ ਦੀ ਵਰਤੋਂ ਸਕਿਨ ਅਤੇ ਵਾਲਾਂ ਦੋਵਾਂ ‘ਤੇ ਕਰ ਸਕਦੇ ਹੋ। ਮਿਸ਼ਰਣ ਨਾਲ ਸਕਿਨ ਦੀ ਮਾਲਿਸ਼ ਕਰੋ ਅਤੇ 30 ਮਿੰਟ ਬਾਅਦ ਵਾਲਾਂ ਨੂੰ ਧੋ ਲਓ। ਤੁਸੀਂ ਇਸ ਮਿਸ਼ਰਣ ਦੀ ਵਰਤੋਂ ਹਫ਼ਤੇ ‘ਚ 2-3 ਵਾਰ ਕਰ ਸਕਦੇ ਹੋ। ਜੇਕਰ ਤੁਹਾਨੂੰ ਇਨ੍ਹਾਂ ਦੋਹਾਂ ਚੀਜ਼ਾਂ ਤੋਂ ਐਲਰਜੀ ਹੈ ਤਾਂ ਵਰਤੋਂ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਓ।