Hair Dandruff home remedies: ਸੰਘਣੇ ਵਾਲ ਹਰ ਔਰਤ ਦੀ ਪਹਿਲੀ ਇੱਛਾ ਹੁੰਦੀ ਹੈ। ਉਸ ਦੇ ਵਾਲ ਉਸ ਦੀ ਸੁੰਦਰਤਾ ‘ਚ ਵਾਧਾ ਕਰਦੇ ਹਨ। ਪਰ ਜੇਕਰ ਡੈਂਡਰਫ ਦੀ ਕਾਰਨ ਵਾਲ ਕਮਜ਼ੋਰ ਹੋਣ ਲੱਗ ਜਾਣ ਤਾਂ ਇਹ ਸਮੱਸਿਆ ਪੈਦਾ ਹੋ ਜਾਂਦੀ ਹੈ। ਵਾਲਾਂ ‘ਚ ਇਨਫੈਕਸ਼ਨ ਕਾਰਨ ਡੈਂਡਰਫ ਦੀ ਸਮੱਸਿਆ ਹੋ ਸਕਦੀ ਹੈ। ਸਕੈਲਪ ਦੇ ਡ੍ਰਾਈਨੈੱਸ ਕਾਰਨ ਵੀ ਡੈਂਡਰਫ ਹੋ ਸਕਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਕਈ ਤਰ੍ਹਾਂ ਦੇ ਸ਼ੈਂਪੂ ਜਾਂ ਕੈਮੀਕਲ ਪ੍ਰੋਡਕਟਸ ਦੀ ਵਰਤੋਂ ਵੀ ਕਰਦੀਆਂ ਹਨ। ਪਰ ਸਮੱਸਿਆ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ। ਤਾਂ ਆਓ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਨੁਸਖੇ ਦੱਸਦੇ ਹਾਂ ਜੋ ਤੁਹਾਡੇ ਵਾਲਾਂ ‘ਚ ਮੌਜੂਦ ਡੈਂਡਰਫ ਤੋਂ ਛੁਟਕਾਰਾ ਪਾਉਣ ‘ਚ ਤੁਹਾਡੀ ਮਦਦ ਕਰਨਗੇ।
ਦਹੀਂ ਲਗਾਓ: ਤੁਸੀਂ ਆਪਣੇ ਵਾਲਾਂ ‘ਤੇ ਦਹੀਂ ਲਗਾ ਸਕਦੇ ਹੋ। ਇਸ ‘ਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਸਕਿਨ ਦੇ ਇਲਾਵਾ ਤੁਹਾਡੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇੱਕ ਕੌਲੀ ‘ਚ ਦਹੀਂ ਲੈ ਕੇ ਇਸ ਨੂੰ ਡੈਂਡਰਫ ਵਾਲੀ ਥਾਂ ‘ਤੇ ਲਗਾਓ। ਹਲਕੇ ਹੱਥਾਂ ਨਾਲ ਵਾਲਾਂ ਦੀ ਮਾਲਿਸ਼ ਕਰੋ। 30 ਮਿੰਟ ਬਾਅਦ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। ਡੈਂਡਰਫ ਦੀ ਸਮੱਸਿਆ ਘੱਟ ਹੋਣ ਲੱਗੇਗੀ।
ਨਿੰਬੂ ਦਾ ਰਸ ਲਗਾਓ: ਡੈਂਡ੍ਰਫ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਨਿੰਬੂ ਦੇ ਰਸ ਦੀ ਵਰਤੋਂ ਵੀ ਕਰ ਸਕਦੇ ਹੋ। ਨਿੰਬੂ ‘ਚ ਪਾਇਆ ਜਾਣ ਵਾਲਾ ਵਿਟਾਮਿਨ-ਸੀ ਤੁਹਾਡੇ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਵਾਲਾਂ ‘ਤੇ ਸਿਰਫ ਨਿੰਬੂ ਦਾ ਰਸ ਨਾ ਲਗਾਓ। ਤੁਸੀਂ ਇਸ ‘ਚ ਥੋੜ੍ਹਾ ਜਿਹਾ ਜੈਤੂਨ ਦਾ ਤੇਲ ਜਾਂ ਨਾਰੀਅਲ ਦਾ ਤੇਲ ਮਿਲਾ ਕੇ ਡੈਂਡ੍ਰਫ ਵਾਲੀ ਥਾਂ ‘ਤੇ ਲਗਾ ਸਕਦੇ ਹੋ। ਵਾਲਾਂ ‘ਚ ਡੈਂਡ੍ਰਫ ਦੀ ਸਮੱਸਿਆ ਘੱਟ ਜਾਵੇਗੀ।
ਵੇਸਣ ਲਗਾਓ: ਵਾਲਾਂ ‘ਚ ਮੌਜੂਦ ਡੈਂਡ੍ਰਫ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਵਾਲਾਂ ‘ਚ ਵੇਸਣ ਦੀ ਵਰਤੋਂ ਵੀ ਕਰ ਸਕਦੇ ਹੋ। ਵੇਸਣ ਸਕਿਨ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੋਵੇਗਾ। ਇਕ ਚੱਮਚ ਵੇਸਣ ਲਓ ਅਤੇ ਇਸ ‘ਚ ਥੋੜ੍ਹਾ ਜਿਹਾ ਪਾਣੀ ਮਿਲਾ ਲਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਸਕੈਲਪ ‘ਤੇ ਲਗਾਓ। 30 ਮਿੰਟਾਂ ਬਾਅਦ ਆਪਣੇ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਲਓ। ਤੁਹਾਨੂੰ ਡੈਂਡ੍ਰਫ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਐਲੋਵੇਰਾ ਜੈੱਲ ਦੀ ਵਰਤੋਂ ਕਰੋ: ਐਲੋਵੇਰਾ ਸਕਿਨ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਡੈਂਡਰਫ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਵੀ ਕਰ ਸਕਦੇ ਹੋ। ਐਲੋਵੇਰਾ ਜੈੱਲ ਨੂੰ ਇੱਕ ਕੌਲੀ ‘ਚ ਕੱਢ ਲਓ। ਫਿਰ ਇਸਨੂੰ ਆਪਣੇ ਵਾਲਾਂ ‘ਚ ਲਗਾਓ। 30 ਮਿੰਟ ਬਾਅਦ ਆਪਣੇ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। ਡੈਂਡ੍ਰਫ ਦੀ ਸਮੱਸਿਆ ਘੱਟ ਹੋਣ ਲੱਗੇਗੀ।
ਨਾਰੀਅਲ ਦਾ ਤੇਲ: ਡੈਂਡ੍ਰਫ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੇ ਵਾਲਾਂ ‘ਚ ਨਾਰੀਅਲ ਤੇਲ ਦੀ ਵਰਤੋਂ ਵੀ ਕਰ ਸਕਦੇ ਹੋ। ਨਾਰੀਅਲ ਦੇ ਤੇਲ ‘ਚ ਐਂਟੀਆਕਸੀਡੈਂਟ, ਵਿਟਾਮਿਨ-ਈ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਵਾਲਾਂ ਦੀ ਡੈਂਡ੍ਰਫ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ।