ਤੇਜਪੱਤਾ ਇਕ ਅਜਿਹੀ ਜੜ੍ਹੀ-ਬੂਟੀ ਹੈ ਜੋ ਸਾਡੀ ਰਸੋਈ ਵਿਚ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ। ਇਸ ਦੇ ਬਹੁਤ ਸਾਰੇ ਫਾਇਦੇ ਹਨ ਜੋ ਸਾਡੀ ਹੈਲਥ ਲਈ ਵੀ ਲਾਭਦਾਇਕ ਹਨ। ਸਵੇਰੇ-ਸਵੇਰੇ ਉਬਾਲੇ ਗਏ ਤੇਜਪੱਤੇ ਦਾ ਪਾਣੀ ਪੀਣ ਨਾਲ ਤੁਹਾਨੂੰ ਕਈ ਫਾਇਦੇ ਮਿਲ ਸਕਦੇ ਹਨ। ਇਹ ਸਿਰਫ ਇਕ ਰਵਾਇਤੀ ਨੁਸਖਾ ਨਹੀਂ ਸਗੋਂ ਵਿਗਿਆਨਕ ਸੋਧਾਂ ਵੱਲੋਂ ਵੀ ਸਮਰਥਿਤ ਇਕ ਸਿਹਤਮੰਦ ਪ੍ਰਕਿਰਿਆ ਹੈ।
ਤੇਜਪੱਤੇ ਨੂੰ ਪਾਣੀ ਵਿਚ ਉਬਾਲ ਕੇ ਪੀਣ ਨਾਲ ਭਾਰ ਘਟਾਉਣ ਵਿਚ ਮਦਦ ਮਿਲਦੀ ਹੈ।ਇਸ ਵਿਚ ਮੌਜੂਦ ਐਂਟੀ ਆਕਸੀਡੈਂਟ ਤੱਤ ਸਰੀਰ ਦੀ ਰੋਕ ਰੋਕੂ ਸਮਰੱਥਾ ਨੂੰ ਵਧਾਉਂਦੇ ਹਨ। ਸਵੇਰੇ-ਸਵੇਰੇ ਤੇਜਪੱਤੇ ਦਾ ਪਾਣੀ ਪੀਣ ਨਾਲ ਪਾਚਣ ਤੰਤਰ ਤੰਦਰੁਸਤ ਰਹਿੰਦਾ ਹੈ। ਇਹ ਸਾਡੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਵਿਚ ਵੀ ਸਹਾਇਕ ਹੈ।
ਤੇਜਪੱਤੇ ਦਾ ਪਾਣੀ ਇੰਝ ਬਣਾਓ
ਸਭ ਤੋਂ ਪਹਿਲਾਂ ਤਾਜ਼ੇ ਤੇਜਪੱਤੇ ਦੀਆਂ ਕੁਝ ਪੱਤੀਆਂ ਲਓ। ਇਨ੍ਹਾਂ ਪੱਤੀਆਂ ਨੂੰ ਚੰਗੀ ਤਰ੍ਹਾਂ ਧੋ ਲਓ।ਇਕ ਗਿਲਾਸ ਪਾਣੀ ਲੈ ਕੇ ਉਬਾਲ ਲਿਆਓ। ਜਦੋਂ ਪਾਣੀ ਉਪਲ ਜਾਵੇ ਤਾਂ ਇਸ ਵਿਚ ਤੇਜਪੱਤੇ ਦੀਆਂ ਕੁਝ ਪੱਤੀਆਂ ਪਾ ਦਿਓ। 5 ਤੋਂ 10 ਮਿੰਟ ਤੱਕ ਇਨ੍ਹਾਂ ਨੂੰ ਪਾਣੀ ਵਿਚ ਉਬਾਲੋ। ਇਸ ਦੇ ਬਾਅਦ ਗੈਸ ਬੰਦ ਕਰਕੇ ਪਾਣੀ ਨੂੰ ਥੋੜ੍ਹਾ ਠੰਡਾ ਹੋਣ ਦਿਓ। ਹੁਣਇਸ ਪਾਣੀ ਨੂੰ ਛਾਣ ਕੇ ਇਕ ਕੱਪ ਵਿਚ ਕੱਢ ਲਓ ਤੇ ਗਰਮਾ-ਗਰਮ ਪੀ ਜਾਓ।
- ਜਾਣੋ ਇਸ ਦੇ ਫਾਇਦੇ
- ਤੇਜਪੱਤੇ ਦਾ ਪਾਣੀ ਭਾਰ ਘੱਟ ਕਰਨ ਦੀ ਪ੍ਰਕਿਰਿਆ ਵਿਚ ਮਦਦ ਕਰਦਾ ਹੈ।ਇਹ ਸਾਡੀ ਭੁੱਖ ਨੂੰ ਘੱਟ ਕਰਦਾ ਹੈ ਤੇ ਸਰੀਰ ਨੂੰ ਡਿਟਾਕਸ ਕਰਨ ਵਿਚ ਮਦਦ ਕਰਦਾ ਹੈ।
- ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਰੋਗ ਰੋਕੂ ਸਮਰੱਥਾ ਵਧਾਉਂਦੇ ਹਨ। ਐਂਟੀਆਕਸੀਡੈਂਟ, ਫ੍ਰੀ ਰੈਡੀਕਾਲਸ ਨਾਂ ਦੇ ਹਾਨੀਕਾਰਕ ਤੱਤਾਂ ਨਾਲ ਲੜਦੇ ਹਨ ਜੋ ਕਈ ਬੀਮਾਰੀਆਂ ਦੇ ਕਾਰਨ ਬਣਦੇ ਹਨ।
- ਤੇਜਪੱਤੇ ਦੇ ਪਾਣੀ ਵਿਚ ਮੌਜੂਦ ਐਂਟੀਆਕਸੀਡੈਂਟ ਸਾਡੀਆਂ ਕੋਸ਼ਿਕਾਵਾਂ ਨੂੰ ਨੁਕਸਾਨ ਤੋਂ ਬਚਾਉਂਦੇ ਹਨ।
- ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
- ਸਰੀਰ ਵਿਚ ਊਰਜਾ ਲਿਆਉਂਦਾ ਹੈ ਤੇ ਥਕਾਵਟ ਦੂਰ ਕਰਦਾ ਹੈ।
- ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
- ਤੇਜਪੱਤੇ ਵਿਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਵਿਟਾਮਿਨ ਸੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦਾ ਹੈ। ਇਹ ਫੇਫੜਿਆਂ ਤੇ ਦਿਲ ਦੇ ਰੋਗਾਂ ਨਾਲ ਲੜਨ ਵਿਚ ਵੀ ਮਦਦਗਾਰ ਹੈ।