ਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਅਜਿਹੇ ਵਿਚ ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਨਹੀ ਤਾਂ ਸਿਹਤ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਸਰਦੀਆਂ ਦੀ ਡਾਇਟ ਨੂੰ ਛੱਡ ਕੇ ਹੁਣ ਅਜਿਹੇ ਫੂਡ ਖਾਣ ‘ਤੇ ਫੋਕਸ ਕਰਨਾ ਚਾਹੀਦਾ ਹੈ ਜੋ ਸਰੀਰ ਦੇ ਪੇਟ ਨੂੰ ਠੰਡਕ ਪਹੁੰਚਾਏ ਤੇ ਬਾਡੀ ਹੀਟ ਨੂੰ ਘੱਟ ਕਰੇ। ਇਸ ਵਿਚ ਮਦਦ ਕਰਨ ਦੇ ਇਹ ਦੋ ਅਨਾਜ। ਆਮ ਤੌਰ ‘ਤੇ ਸਰਦੀਆਂ ਵਿਚ ਹੈਲਦੀ ਤੇ ਫਿਟ ਰਹਿਣ ਲਈ ਬਾਜਰਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਜੋ ਸਰੀਰ ਨੂੰ ਗਰਮ ਰੱਖਣ ਵਿਚ ਮਦਦ ਕਰਦੇ ਹਨ ਪਰ ਗਰਮੀ ਵਿਚ ਜੌਂ ਤੇ ਜਵਾਰ ਅਜਿਹੇ ਦੋ ਅਨਾਜ ਹਨ ਜੋ ਸਰੀਰ ਨੰ ਠੰਡਕ ਪਹੁੰਚਾਉਂਦੇ ਹਨ।
ਮੋਟੇ ਅਨਾਜ ਵਿਚ ਜੌਂ ਗਰਮੀਆਂ ਲਈ ਫਾਇਦੇਮੰਦ ਅਨਾਜ ਹੈ। ਜੌਂ ਦਾ ਸੱਤੂ ਤੇ ਜੌਂ ਦੀ ਰੋਟੀ ਵਜੋਂ ਇਸ ਨੂੰ ਡਾਇਟ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਜੌ ਖਾਣ ਦੇ ਬਹੁਤ ਸਾਰੇ ਫਾਇਦੇ ਹਨ।
- ਜੌਂ ਗਲੂਟਨ ਫ੍ਰੀ ਹੁੰਦਾ ਹੈ। ਇਸ ਲਈ ਡਾਇਬਟੀਜ਼ ਦੇ ਮਰੀਜ਼ ਇਸ ਨੂੰ ਆਰਾਮ ਨਾਲ ਡਾਇਟ ਵਿਚ ਸ਼ਾਮਲ ਕਰ ਸਕਦੇ ਹਨ। ਜੌਂ ਦਾ ਸੱਤੂ ਪੇਟ ਨੂੰ ਠੰਡਕ ਦੇਣ ਦੇ ਨਾਲ ਹੀ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿਚ ਵੀ ਮਦਦ ਕਰਦਾ ਹੈ।
- ਜੌਂ ਦੇ ਆਟੇ ਵਿਚ ਫਾਈਬਰ ਦੀ ਮਾਤਰਾ ਵੀ ਕਾਫੀ ਹੁੰਦੀ ਹੈ। ਨਾਲ ਹੀ ਵਿਟਾਮਿਨ ਬੀ, ਮੈਗਨੀਸ਼ੀਅਨ ਤੇ ਜ਼ਰੂਰੀ ਪੋਸ਼ਕ ਤੱਤ ਵੀ ਆਸਾਨੀ ਨਾਲ ਮਿਲ ਜਾਂਦੇ ਹਨ।
- ਜੌਂ ਦੇ ਆਟੇ ਨੂੰ ਭਾਰ ਕੰਟਰੋਲ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਫਾਈਬਰ ਦੀ ਮਾਤਰਾ ਭੁੱਖ ਨੂੰ ਕੰਟਰੋਲ ਕਰਨ ਵਿਚ ਮਦਦ ਕਰਦੀ ਹੈ।
- ਜੌਂ ਦੇ ਆਟੇ ਦਾ ਸੱਤੂ ਜਾਂ ਜੌੰ ਦਾ ਪਾਣੀ ਪੀਣ ਨਾਲ ਡਾਇਜੈਸ਼ਨ ਮਜ਼ਬੂਤ ਹੁੰਦਾ ਹੈ। ਜੌਂ ਦੇ ਆਟੇ ਵਿਚ ਪ੍ਰੋ ਬਾਇਓਟਿਕ ਗੁਣ ਹੁੰਦੇ ਹਨ ਜੋ ਪਾਚਣ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ।
- ਗਰਮੀਆਂ ਵਿਚ ਜੌਂ ਦੇ ਆਟੇ ਦਾ ਇਸਤੇਮਾਲ ਹੈਲਦੀ ਸਕਿਨ ਨੂੰ ਵੀ ਮੇਂਟੈਨ ਕਰਨ ਵਿਚ ਮਦਦ ਕਰਦਾ ਹੈ। ਜੌਂ ਵਿਚ ਮੌਜੂਦ ਵਿਟਾਮਿਨ ਈ ਤੇ ਦੂਜੇ ਐਂਟੀ ਆਕਸੀਡੈਂਟਸ ਸਿਕਨ ਨੂੰ ਸ਼ਾਇਨੀ ਤੇ ਸਾਫਟ ਬਣਾਉਂਦੇ ਹਨ ਜਿਸ ਨਾਲ ਗਰਮੀਆਂ ਵਿਚ ਹੋਣ ਵਾਲੇ ਸਕਿਨ ਰੈਸ਼ੇਜ ਤੋਂ ਬਚਣ ਵਿਚ ਮਦਦ ਮਿਲਦੀ ਹੈ।
- ਜਵਾਰ ਦਾ ਆਟਾ
ਜਵਾਰ ਦੇ ਆਟੇ ਦੀ ਤਾਸੀਰ ਠੰਡੀ ਹੁੰਦੀ ਹੈ, ਜੋ ਗਰਮੀਆਂ ਵਿਚ ਖਾਣ ਲਈ ਚੰਗਾ ਹੈ।ਜਵਾਰ ਦੇ ਆਟੇ ਵਿਚ ਗਲੂਟਨ ਨਹੀਂ ਹੁੰਦੀ। ਇਸ ਲਈ ਇਹ ਡਾਇਬਟੀਜ਼ ਰੋਗੀਆਂ ਲਈ ਫਾਇਦੇਮੰਦ ਹੈ।
ਆਯੁਰਵੇਦ ਵਿਚ ਜਵਾਰ ਦੇ ਬਹੁਤ ਸਾਰੇ ਫਾਇਦੇ ਹਨ। ਜਵਾਰ ਦੇ ਆਟੇ ਨੂੰ ਖਾਣ ਨਾਲ ਗਰਮੀਆਂ ਵਿਚ ਲੱਗਣ ਵਾਲੀ ਪਿਆਸ ਤੋਂ ਰਾਹਤ ਮਿਲਦੀ ਹੈ। ਜਵਾਰ ਪੇਟ ਦੀ ਗਰਮੀ ਨੂੰ ਸ਼ਾਂਤ ਕਰਦਾ ਹੈ ਤੇ ਸਰੀਰ ਨੂੰ ਐਨਰਜੀ ਵੀ ਦਿੰਦਾ ਹੈ। ਜੌਂ ਦਾ ਆਟਾ ਪਚਣ ਵਿਚ ਆਸਾਨ ਹੁੰਦਾ ਹੈ ਤੇ ਡਾਇਜੈਸ਼ਨ ਲਈ ਚੰਗਾ ਹੁੰਦਾ ਹੈ। ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਨਾਲ ਇਹ ਹਾਈ ਬਲੱਡ ਪ੍ਰੈਸ਼ਰ ਤੇ ਹਾਰਟ ਦੀ ਰੱਖਿਆ ਕਰਨ ਵਿਚ ਵੀ ਮਦਦ ਕਰਦਾ ਹੈ।