Healthy Heart avoid tips: ਅੱਜ ਕੱਲ੍ਹ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਰਿਹਾ ਹੈ ਅਤੇ ਇਸ ‘ਚ ਨੌਜਵਾਨ ਵੀ ਸ਼ਾਮਲ ਹਨ। ਜਿਸ ਤਰ੍ਹਾਂ ਲੋਕ ਖਾ ਰਹੇ ਹਨ ਅਤੇ ਅਨਹੈਲਥੀ ਲਾਈਫਸਟਾਈਲ ਜੀਅ ਰਹੇ ਹਨ ਉਸ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਵਧ ਰਹੀ ਹੈ। ਜ਼ਿਆਦਾ ਆਇਲੀ-ਮਸਾਲੇਦਾਰ ਅਤੇ ਜੰਕ ਫੂਡ ਦਾ ਸੇਵਨ ਸਰੀਰ ‘ਚ ਫੈਟ, ਕੋਲੈਸਟ੍ਰੋਲ ਲੈਵਲ ਵਧਾਉਂਦਾ ਹੈ, ਜੋ ਦਿਲ ਦੀਆਂ ਧਮਨੀਆਂ ਨੂੰ ਰੋਕ ਸਕਦਾ ਹੈ। 30 ਸਾਲ ਦੇ ਲੋਕ ਵੀ ਹਾਰਟ ਅਟੈਕ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਦਿਲ ਨੂੰ ਹੈਲਥੀ ਰੱਖਣ ਲਈ ਤੁਹਾਡੀ ਡਾਇਟ ਸਿਹਤਮੰਦ ਹੋਣੀ ਚਾਹੀਦੀ ਹੈ। ਡਾਇਟ ਅਤੇ ਲਾਈਫਸਟਾਈਲ ‘ਚ ਥੋੜ੍ਹੀ ਜਿਹੀ ਲਾਪਰਵਾਹੀ ਦਿਲ ਦੀਆਂ ਬਿਮਾਰੀਆਂ ਅਤੇ ਹਾਰਟ ਅਟੈਕ ਦਾ ਖ਼ਤਰਾ ਵਧਾ ਸਕਦੀ ਹੈ। ਕੁਝ ਅਜਿਹੇ ਅਨਹੈਲਥੀ ਫ਼ੂਡ ਹਨ ਜੋ ਦਿਲ ਲਈ ਹਾਨੀਕਾਰਕ ਹੁੰਦੇ ਹਨ ਇਨ੍ਹਾਂ ਤੋਂ ਬਚ ਕੇ ਤੁਸੀਂ ਦਿਲ ਦੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ।
ਚਿਪਸ: ਬਹੁਤ ਸਾਰੇ ਲੋਕ ਚਿਪਸ ਨੂੰ ਇੰਨਾ ਪਸੰਦ ਕਰਦੇ ਹਨ ਕਿ ਉਹ ਇੱਕ ਵਾਰ ‘ਚ ਚਿਪਸ ਦੇ ਪੂਰੇ ਪੈਕੇਟ ਨੂੰ ਖਤਮ ਕਰ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਹੋ ਜਾਓ ਸਾਵਧਾਨ। ਆਲੂ ਦੇ ਚਿਪਸ ‘ਚ ਟ੍ਰਾਂਸ ਫੈਟ, ਸੋਡੀਅਮ, ਕਾਰਬੋਹਾਈਡਰੇਟ ਸਮੇਤ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹਨ ਜੋ ਸਿਹਤ ਲਈ ਚੰਗੀ ਨਹੀਂ ਹੁੰਦੀਆਂ। ਇਸ ਤੋਂ ਇਲਾਵਾ ਇਸ ‘ਚ ਸੈਚੂਰੇਟਿਡ ਫੈਟ ਹੁੰਦਾ ਹੈ ਜਿਸ ਕਾਰਨ ਪੇਟ ਦੇ ਵਧਣ ਦਾ ਖਤਰਾ ਰਹਿੰਦਾ ਹੈ। ਨਾਲ ਹੀ ਇਸ ‘ਚ ਮੌਜੂਦ ਨਮਕ ਦਾ ਸੇਵਨ ਕਰਨ ਨਾਲ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਦਾ ਖਤਰਾ ਬਣਿਆ ਰਹਿੰਦਾ ਹੈ।
ਸੋਡਾ: ਬਹੁਤ ਸਾਰੇ ਲੋਕ ਭੋਜਨ ਤੋਂ ਬਾਅਦ ਜਾਂ ਸ਼ਰਾਬ ਦੇ ਨਾਲ ਸੋਡਾ ਦਾ ਸੇਵਨ ਕਰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਹੋ ਜਾਓ ਸਾਵਧਾਨ। ਸੋਡਾ ਪੀਣ ਨਾਲ ਬਲੱਡ ਸ਼ੂਗਰ ਲੈਵਲ ਵਧਣ ਦੇ ਨਾਲ-ਨਾਲ ਜਲਣ ਵੀ ਹੋ ਸਕਦੀ ਹੈ। ਇਸ ਦੇ ਨਾਲ ਇਹ ਧਮਨੀਆਂ ਦੀਆਂ ਕੰਧਾਂ ‘ਤੇ ਤਣਾਅ ਪੈਦਾ ਕਰਦਾ ਹੈ ਜੋ ਖੂਨ ਨੂੰ ਦਿਲ ਤੋਂ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਇਸ ਕਾਰਨ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।
ਚਾਈਨੀਜ਼ ਫੂਡ: ਚਾਈਨੀਜ਼ ਫੂਡ ਦਾ ਸੇਵਨ ਵੀ ਤੁਹਾਡੇ ਦਿਲ ਲਈ ਚੰਗਾ ਨਹੀਂ ਹੁੰਦਾ। ਚਾਈਨੀਜ਼ ਫੂਡ ਕੈਲੋਰੀ, ਫੈਟ, ਸੋਡੀਅਮ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦਾ ਹੈ। ਇਹ ਲੰਬੇ ਸਮੇਂ ਤੱਕ ਸਰੀਰ ‘ਚ ਬਲੱਡ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ।
ਬਲੈਂਡਡ ਕੌਫੀ: ਬਲੈਂਡਡ ਕੌਫੀ ‘ਚ ਬਹੁਤ ਸਾਰੀਆਂ ਕੈਲੋਰੀ ਅਤੇ ਫੈਟ ਪਾਇਆ ਜਾਂਦਾ ਹੈ। ਇਸ ‘ਚ ਸ਼ੂਗਰ ਵੀ ਭਰਪੂਰ ਹੁੰਦੀ ਹੈ ਜੋ ਬਲੱਡ ਸ਼ੂਗਰ ਲੈਵਲ ਨੂੰ ਵਧਾਉਣ ਲਈ ਬਹੁਤ ਹੁੰਦੀ ਹੈ। ਇੰਨਾ ਹੀ ਨਹੀਂ ਇਸ ਤਰ੍ਹਾਂ ਦੀ ਕੌਫੀ ‘ਚ ਮੌਜੂਦ ਕੈਫੀਨ ਬਲੱਡ ਸ਼ੂਗਰ ਲੈਵਲ ਨੂੰ ਵੀ ਵਧਾਉਂਦੀ ਹੈ ਅਤੇ ਇਸ ਦਾ ਸੇਵਨ ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਖਾਸ ਤੌਰ ‘ਤੇ ਨੁਕਸਾਨਦੇਹ ਹੈ।
ਪੀਜ਼ਾ: ਪੀਜ਼ਾ ਨੂੰ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ ਪਰ ਇੱਥੇ ਤੁਹਾਨੂੰ ਆਪਣੇ ਦਿਲ ਦੀ ਸਿਹਤ ਨੂੰ ਧਿਆਨ ‘ਚ ਰੱਖਣਾ ਚਾਹੀਦਾ ਹੈ। ਪੀਜ਼ਾ ‘ਚ ਫੈਟ, ਸੋਡੀਅਮ ਅਤੇ ਕੈਲੋਰੀ ਦੀ ਮਾਤਰਾ ਵਧੇਰੇ ਹੁੰਦੀ ਹੈ ਇਹ ਸਭ ਹਾਰਟ ਅਟੈਕ ਦੇ ਖ਼ਤਰੇ ਨੂੰ ਵਧਾਉਂਦੇ ਹਨ। ਜੰਕ ਫੂਡ ਤੋਂ ਥੋੜ੍ਹੀ ਦੂਰੀ ਬਣਾ ਕੇ ਤੁਸੀਂ ਆਪਣੇ ਦਿਲ ਦੀ ਦੇਖਭਾਲ ਕਰ ਸਕਦੇ ਹੋ ਅਤੇ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜੀ ਸਕਦੇ ਹੋ।
ਰੈੱਡ ਮੀਟ: ਰੈੱਡ ਮੀਟ ‘ਚ ਸੈਚੂਰੇਟਿਡ ਫੈਟ, ਕੋਲੈਸਟ੍ਰੋਲ ਅਤੇ ਨਮਕ ਬਹੁਤ ਜ਼ਿਆਦਾ ਹੁੰਦਾ ਹੈ। ਅਜਿਹੇ ‘ਚ ਮਹੀਨੇ ‘ਚ ਇਕ ਵਾਰ ਰੈੱਡ ਮੀਟ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।