Healthy liver food tips: ਸਰੀਰ ਨੂੰ ਸਿਹਤਮੰਦ ਰੱਖਣ ਲਈ ਹੈਲਥੀ ਡਾਇਟ ਵੀ ਜ਼ਰੂਰੀ ਹੈ। ਤੁਸੀਂ ਜੋ ਵੀ ਖਾਂਦੇ ਹੋ ਉਸ ਦਾ ਸਿੱਧਾ ਅਸਰ ਤੁਹਾਡੀ ਸਿਹਤ ‘ਤੇ ਪੈਂਦਾ ਹੈ। ਲੀਵਰ ਵੀ ਸਰੀਰ ਦੇ ਮਹੱਤਵਪੂਰਨ ਅੰਗਾਂ ‘ਚੋਂ ਇੱਕ ਹੈ। ਇਹ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਪਰ ਲੀਵਰ ਨੂੰ ਸਿਹਤਮੰਦ ਰੱਖਣ ਲਈ ਚੰਗੀ ਡਾਇਟ ਜ਼ਰੂਰੀ ਹੈ। ਲੀਵਰ ਸਰੀਰ ਦੇ ਕਈ ਕੰਮਾਂ ‘ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਜੇਕਰ ਤੁਹਾਡਾ ਲੀਵਰ ਹੈਲਥੀ ਹੋਵੇਗਾ ਤਾਂ ਸਰੀਰ ਤੋਂ ਬਿਮਾਰੀਆਂ ਵੀ ਦੂਰ ਹੋਣਗੀਆਂ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫ਼ੂਡ ਬਾਰੇ ਦੱਸਦੇ ਹਾਂ ਜਿਨ੍ਹਾਂ ਦਾ ਸੇਵਨ ਕਰਨ ਨਾਲ ਲੀਵਰ ਹੈਲਥੀ ਰਹੇਗਾ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਗਾਜਰ: ਲੀਵਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਗਾਜਰ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਵਿਟਾਮਿਨ-ਏ, ਵਿਟਾਮਿਨ-ਸੀ, ਮੈਗਨੀਸ਼ੀਅਮ ਅਤੇ ਆਇਰਨ ਚੰਗੀ ਮਾਤਰਾ ‘ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਗਾਜਰ ‘ਚ ਐਂਟੀਆਕਸੀਡੈਂਟਸ ਦੀ ਵੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਹ ਸਾਰੇ ਪੋਸ਼ਕ ਤੱਤ ਤੁਹਾਡੇ ਸਰੀਰ ਨੂੰ ਹੈਲਥੀ ਰੱਖਣ ‘ਚ ਮਦਦ ਕਰਦੇ ਹਨ। ਗਾਜਰ ਦਾ ਸੇਵਨ ਤੁਸੀਂ ਕਈ ਤਰੀਕਿਆਂ ਨਾਲ ਕਰ ਸਕਦੇ ਹੋ। ਤੁਸੀਂ ਇਸ ਨੂੰ ਜੂਸ, ਸੂਪ, ਸਲਾਦ, ਸਬਜ਼ੀ ਦੇ ਰੂਪ ‘ਚ ਖਾ ਸਕਦੇ ਹੋ। ਗਾਜਰ ਖਾਣ ਨਾਲ ਤੁਹਾਡੇ ਸਰੀਰ ‘ਚ ਖੂਨ ਦੀ ਮਾਤਰਾ ਵੀ ਵੱਧਦੀ ਹੈ।
ਅੰਗੂਰ: ਅੰਗੂਰ ‘ਚ ਵਿਟਾਮਿਨ-ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਵਿਟਾਮਿਨ-ਸੀ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਬਣਾਉਣ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਸਰੀਰ ‘ਚੋਂ ਸੋਜ, ਸੱਟ ਨੂੰ ਠੀਕ ਕਰਨ ‘ਚ ਵੀ ਮਦਦ ਕਰਦਾ ਹੈ। ਇਸ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਡਾ ਲੀਵਰ ਹੈਲਥੀ ਰਹਿੰਦਾ ਹੈ।
ਲਸਣ: ਲਸਣ ਸਰੀਰ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸਨੂੰ ਆਪਣੀ ਰੁਟੀਨ ‘ਚ ਸ਼ਾਮਲ ਕਰ ਸਕਦੇ ਹੋ। ਇਹ ਲੀਵਰ ਨੂੰ ਡੀਟੌਕਸਫਾਈ ਕਰਨ ‘ਚ ਵੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਵੀ ਬਾਹਰ ਨਿਕਲ ਜਾਂਦੇ ਹਨ। ਨਿਯਮਿਤ ਤੌਰ ‘ਤੇ ਲਸਣ ਖਾਣ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਖਾਲੀ ਪੇਟ ਲਸਣ ਖਾਣ ਨਾਲ ਤੁਸੀਂ ਕਈ ਬੀਮਾਰੀਆਂ ਤੋਂ ਦੂਰ ਰਹੋਗੇ।
ਅੰਜੀਰ: ਲੀਵਰ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਅੰਜੀਰ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਕੈਲਸ਼ੀਅਮ, ਆਇਰਨ, ਐਂਟੀਆਕਸੀਡੈਂਟ, ਫਾਈਬਰ ਦੀ ਵੀ ਚੰਗੀ ਮਾਤਰਾ ਹੁੰਦੀ ਹੈ। ਇਹ ਪੋਸ਼ਕ ਤੱਤ ਤੁਹਾਡੀ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦੇ ਹਨ। ਲੀਵਰ ਨੂੰ ਸਿਹਤਮੰਦ ਰੱਖਣ ਲਈ ਵੀ ਅੰਜੀਰ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।
ਤਰਬੂਜ: ਤਰਬੂਜ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਪਾਣੀ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ। ਤਰਬੂਜ ਖਾਣ ਨਾਲ ਤੁਹਾਡੇ ਸਰੀਰ ਨੂੰ ਹਾਈਡਰੇਟ ਵੀ ਰੱਖਿਆ ਜਾਂਦਾ ਹੈ ਅਤੇ ਸਰੀਰ ‘ਚੋਂ ਜ਼ਹਿਰੀਲੇ ਤੱਤ ਵੀ ਬਾਹਰ ਨਿਕਲਦੇ ਹਨ। ਇਹ ਤੁਹਾਡੇ ਲੀਵਰ ਨੂੰ ਡੀਟੌਕਸਫਾਈ ਕਰਨ ‘ਚ ਵੀ ਮਦਦ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ।
ਨੋਟ: ਇਹ ਸਾਰੇ ਪੌਸ਼ਟਿਕ ਤੱਤ ਤੁਹਾਡੇ ਸਰੀਰ ਨੂੰ ਸਿਹਤਮੰਦ ਰੱਖਦੇ ਹਨ। ਪਰ ਜੇਕਰ ਤੁਹਾਨੂੰ ਕੋਈ ਬਿਮਾਰੀ ਜਾਂ ਐਲਰਜੀ ਹੈ ਤਾਂ ਡਾਕਟਰ ਤੋਂ ਪੁੱਛ ਕੇ ਹੀ ਇਸ ਦਾ ਸੇਵਨ ਕਰੋ।