herbs control sugar level: ਸ਼ੂਗਰ ਇੱਕ ਅਜਿਹੀ ਬਿਮਾਰੀ ਹੈ ਜੋ ਤੁਹਾਨੂੰ ਸਾਰੀ ਉਮਰ ਦਵਾਈਆਂ ਦਾ ਆਦੀ ਬਣਾ ਦਿੰਦੀ ਹੈ। ਇਸ ਬਿਮਾਰੀ ਤੋਂ ਪੀੜਤ ਮਰੀਜ਼ਾਂ ਦਾ ਸਾਰੀ ਉਮਰ ਦਵਾਈਆਂ ਨਾਲ ਪਾਲਾ ਪੈ ਜਾਂਦਾ ਹੈ। ਇਹ ਇਨਸੁਲਿਨ ਲੈਵਲ ਅਤੇ ਬਲੱਡ ਸ਼ੂਗਰ ਨੂੰ ਪ੍ਰਭਾਵਿਤ ਕਰਦਾ ਹੈ। ਗਲਤ ਖਾਣ-ਪੀਣ ਦੀਆਂ ਆਦਤਾਂ, ਖ਼ਰਾਬ ਲਾਈਫਸਟਾਈਲ ਇਸ ਬੀਮਾਰੀ ਦਾ ਕਾਰਨ ਬਣਿਆ ਹੋਇਆ ਹੈ। ਸ਼ੂਗਰ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਜੜੀ-ਬੂਟੀਆਂ ਨੂੰ ਆਪਣੀ ਡਾਇਟ ਦਾ ਹਿੱਸਾ ਬਣਾ ਸਕਦੇ ਹੋ। ਇਹ ਤੁਹਾਡੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰੇਗਾ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ….
ਮੇਥੀ: ਮੇਥੀ ਦਾ ਸੇਵਨ ਕਰਕੇ ਤੁਸੀਂ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਫਾਈਬਰ ਅਤੇ ਕਾਰਬੋਹਾਈਡ੍ਰੇਟਸ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਸ ਦਾ ਨਿਯਮਤ ਸੇਵਨ ਕਰਨ ਨਾਲ ਬਲੱਡ ਲੈਵਲ ਅਤੇ ਕੋਲੈਸਟ੍ਰੋਲ ਲੈਵਲ ਘੱਟ ਹੁੰਦਾ ਹੈ। ਤੁਸੀਂ ਮੇਥੀ ਦੀ ਸਬਜ਼ੀ, ਇਸ ਦੇ ਬੀਜਾਂ ਦਾ ਪਾਣੀ ਬਣਾਕੇ ਜਾਂ ਆਪਣੀ ਡਾਇਟ ‘ਚ ਮੇਥੀ ਦੇ ਪੱਤਿਆਂ ਨੂੰ ਸ਼ਾਮਲ ਕਰ ਸਕਦੇ ਹੋ।
ਐਲੋਵੇਰਾ: ਐਲੋਵੇਰਾ ਨਾ ਸਿਰਫ ਵਾਲਾਂ ਅਤੇ ਸਕਿਨ ਲਈ ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਹ ਭਾਰ ਘਟਾਉਣ ‘ਚ ਵੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਐਲੋਵੇਰਾ ਡਾਇਬਟੀਜ਼ ਨੂੰ ਕੰਟਰੋਲ ਕਰਨ ‘ਚ ਵੀ ਮਦਦ ਕਰਦਾ ਹੈ। ਇਸ ‘ਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਬੀਟਾ ਸੈੱਲਾਂ ਦੀ ਸੁਰੱਖਿਆ ਅਤੇ ਮੁਰੰਮਤ ‘ਚ ਮਦਦ ਕਰਦੇ ਹਨ। ਇਹ ਬੀਟਾ ਸੈੱਲ ਇਨਸੁਲਿਨ ਪੈਦਾ ਕਰਨ ‘ਚ ਮਦਦ ਕਰਦੇ ਹਨ। ਤੁਸੀਂ ਐਲੋਵੇਰਾ ਦਾ ਜੂਸ ਬਣਾ ਕੇ ਇਸ ਦਾ ਸੇਵਨ ਕਰ ਸਕਦੇ ਹੋ।
ਲਸਣ: ਸ਼ੂਗਰ ਦੇ ਮਰੀਜ਼ ਲਸਣ ਦੇ ਸੇਵਨ ਨਾਲ ਆਪਣੀ ਬਲੱਡ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹਨ। ਇਸ ‘ਚ ਸਲਫਰ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕੋਲੈਸਟ੍ਰੋਲ ਲੈਵਲ ਨੂੰ ਵੀ ਘੱਟ ਕਰਦੇ ਹਨ। 2014 ਦੀ ਇੱਕ ਖੋਜ ਦੇ ਅਨੁਸਾਰ, ਲਸਣ ਸ਼ੂਗਰ ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਲਈ ਬਹੁਤ ਫਾਇਦੇਮੰਦ ਹੈ। ਰੋਜ਼ਾਨਾ ਖਾਲੀ ਪੇਟ ਲਸਣ ਦੀਆਂ 2-3 ਕਲੀਆਂ ਦਾ ਸੇਵਨ ਕਰੋ।
ਕੜੀ ਪੱਤਾ: ਤੁਸੀਂ ਕੜੀ ਪੱਤੇ ਦਾ ਸੇਵਨ ਕਰਕੇ ਵੀ ਸ਼ੂਗਰ ਤੋਂ ਰਾਹਤ ਪਾ ਸਕਦੇ ਹੋ। ਇਸ ਜੜੀ ਬੂਟੀ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਸ ‘ਚ ਕਾਰਬੋਹਾਈਡ੍ਰੇਟਸ ਵੀ ਪਾਏ ਜਾਂਦੇ ਹਨ ਜੋ ਮੈਟਾਬੋਲਿਜ਼ਮ ਲੈਵਲ ਨੂੰ ਕੰਟਰੋਲ ਕਰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਕੜੀ ਪੱਤੇ ਦਾ ਸੇਵਨ ਕਰੋ। ਇਸ ਤੋਂ ਇਲਾਵਾ ਤੁਸੀਂ ਇਸ ਦੀ ਵਰਤੋਂ ਖਾਣੇ ‘ਚ ਵੀ ਕਰ ਸਕਦੇ ਹੋ। ਇਸ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹੇਗਾ।
ਹਲਦੀ: ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਲਈ ਤੁਸੀਂ ਹਲਦੀ ਦਾ ਸੇਵਨ ਕਰ ਸਕਦੇ ਹੋ। ਇਸ ‘ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ, ਐਂਟੀਐਥੇਰੋਸਕਲੇਰੋਟਿਕ ਗੁਣ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਤੁਸੀਂ ਖਾਣੇ ‘ਚ ਹਲਦੀ ਦਾ ਸੇਵਨ ਕਰ ਸਕਦੇ ਹੋ ਇਸ ਤੋਂ ਬਣਿਆ ਪਾਣੀ ਪੀ ਸਕਦੇ ਹੋ ਜਾਂ ਦੁੱਧ ‘ਚ ਹਲਦੀ ਮਿਲਾ ਸਕਦੇ ਹੋ।
ਦਾਲਚੀਨੀ: ਦਾਲਚੀਨੀ ਇੱਕ ਅਜਿਹਾ ਮਸਾਲਾ ਹੈ ਜੋ ਕਈ ਸਬਜ਼ੀਆਂ ‘ਚ ਵਰਤਿਆ ਜਾਂਦਾ ਹੈ। 2016 ਦੀ ਖੋਜ ਦੇ ਅਨੁਸਾਰ, ਇਹ ਟਾਈਪ 2 ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ, ਪਾਚਨ ਕਿਰਿਆ ਨੂੰ ਸੁਧਾਰਨ, ਇਨਸੁਲਿਨ ਨੂੰ ਨਿਯਮਤ ਕਰਨ ‘ਚ ਮਦਦ ਕਰਦਾ ਹੈ। ਤੁਸੀਂ ਚਾਹ ‘ਚ ਦਾਲਚੀਨੀ ਮਿਲਾ ਕੇ ਪੀ ਸਕਦੇ ਹੋ।
ਅਦਰਕ: ਅਦਰਕ ‘ਚ ਐਂਟੀਡਾਇਬੀਟਿਕ, ਐਂਟੀਆਕਸੀਡੇਟਿਵ ਅਤੇ ਹਾਈਪੋਲਿਪੀਡੇਮਿਕ ਗੁਣ ਹੁੰਦੇ ਹਨ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਅਦਰਕ ਕੋਲੈਸਟ੍ਰੋਲ ਦੇ ਵਧਦੇ ਲੈਵਲ ਨੂੰ ਵੀ ਘੱਟ ਕਰਦਾ ਹੈ। ਭਾਰ ਘਟਾਉਣ ਲਈ ਤੁਸੀਂ ਅਦਰਕ ਦਾ ਸੇਵਨ ਕਰ ਸਕਦੇ ਹੋ। ਇਹ ਇੱਕ ਅਜਿਹੀ ਜੜੀ ਬੂਟੀ ਹੈ ਜਿਸਦਾ ਸੇਵਨ ਕਰਨ ਨਾਲ ਤੁਸੀਂ ਆਪਣੇ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ।