honey skin beauty tips: ਸਕਿਨ ‘ਤੇ ਇਕ ਦਾਗ ਸਾਰੀ ਸੁੰਦਰਤਾ ਨੂੰ ਖਰਾਬ ਕਰ ਦਿੰਦਾ ਹੈ। ਔਰਤਾਂ ਵੀ ਆਪਣੀ ਸਕਿਨ ਨੂੰ ਸੁੰਦਰ ਬਣਾਈ ਰੱਖਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਪਰ ਬਹੁਤ ਜ਼ਿਆਦਾ ਬਿਊਟੀ ਪ੍ਰੋਡਕਟਸ ਸਕਿਨ ਨੂੰ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾ ਸਕਦੇ ਹਨ। ਸਕਿਨ ‘ਤੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨ ਦੀ ਬਜਾਏ ਤੁਸੀਂ ਘਰੇਲੂ ਨੁਸਖਿਆਂ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਸਕਿਨ ‘ਤੇ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਸ਼ਹਿਦ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸਕਿਨ ‘ਤੇ ਸ਼ਹਿਦ ਦੀ ਵਰਤੋਂ ਕਿਵੇਂ ਕਰ ਸਕਦੇ ਹੋ।
ਮੂੰਹ ਧੋਣ ਤੋਂ ਬਾਅਦ: ਸ਼ਹਿਦ ‘ਚ ਐਕਸਫੋਲੀਏਟਿੰਗ ਗੁਣ ਹੁੰਦੇ ਹਨ। ਇਹ ਗੁਣ ਤੁਹਾਡੀ ਸਕਿਨ ‘ਚ ਮੌਜੂਦ ਡੈੱਡ ਸੈੱਲਜ਼ ਨੂੰ ਹਟਾਉਣ ‘ਚ ਮਦਦ ਕਰਦਾ ਹੈ। ਤੁਸੀਂ ਕਿਸੇ ਵੀ ਫੇਸ ਵਾਸ਼ ਨਾਲ ਮੂੰਹ ਧੋਣ ਤੋਂ ਬਾਅਦ ਸਕਿਨ ‘ਤੇ ਆਰਗੈਨਿਕ ਜਾਂ ਕੱਚਾ ਸ਼ਹਿਦ ਲਗਾ ਸਕਦੇ ਹੋ। ਇਹ ਸ਼ਹਿਦ ਤੁਹਾਡੀ ਸਕਿਨ ਨੂੰ ਗਲੋਇੰਗ ਬਣਾਉਣ ‘ਚ ਫਾਇਦੇਮੰਦ ਹੋ ਸਕਦਾ ਹੈ। ਤੁਸੀਂ ਸ਼ਹਿਦ ਨੂੰ ਸਿੱਧੇ ਚਿਹਰੇ ‘ਤੇ ਲਗਾ ਸਕਦੇ ਹੋ। ਜੇਕਰ ਸ਼ਹਿਦ ਜ਼ਿਆਦਾ ਗਾੜ੍ਹਾ ਹੋਵੇ ਤਾਂ ਇਸ ਨੂੰ ਪਾਣੀ ‘ਚ ਮਿਲਾ ਕੇ ਸਕਿਨ ‘ਤੇ ਲਗਾ ਸਕਦੇ ਹੋ। 10-15 ਮਿੰਟ ਲਈ ਸ਼ਹਿਦ ਲਗਾਓ। ਨਿਰਧਾਰਤ ਸਮੇਂ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।
ਦਾਲਚੀਨੀ ‘ਚ ਸ਼ਹਿਦ ਮਿਲਾਕੇ ਲਗਾਓ: ਸ਼ਹਿਦ ਅਤੇ ਦਾਲਚੀਨੀ ਦੋਵੇਂ ਹੀ ਐਂਟੀਆਕਸੀਡੈਂਟ ਅਤੇ ਐਂਟੀਮਾਈਕ੍ਰੋਬਾਇਲ ਗੁਣਾਂ ਨਾਲ ਭਰਪੂਰ ਹੁੰਦੇ ਹਨ। ਇਹ ਮੁਹਾਸੇ ਨੂੰ ਦੂਰ ਕਰਨ ਅਤੇ ਸਕਿਨ ‘ਤੇ ਚਮਕ ਲਿਆਉਣ ‘ਚ ਮਦਦ ਕਰਦਾ ਹੈ। ਇਕ ਚੱਮਚ ਸ਼ਹਿਦ ‘ਚ ਦਾਲਚੀਨੀ ਪਾਊਡਰ ਮਿਲਾ ਕੇ ਸਕਿਨ ‘ਤੇ ਲਗਾਓ। ਇਹ ਪੈਕ ਤੁਹਾਡੀ ਸਕਿਨ ਨੂੰ ਚਮਕਦਾਰ ਵੀ ਬਣਾ ਦੇਵੇਗਾ ਅਤੇ ਕਿਸੇ ਵੀ ਤਰ੍ਹਾਂ ਦੀ ਐਲਰਜੀ ਵੀ ਦੂਰ ਹੋ ਜਾਵੇਗੀ।
ਕੇਲੇ ਦੇ ਨਾਲ: ਤੁਸੀਂ ਕੇਲੇ ‘ਚ ਸ਼ਹਿਦ ਮਿਲਾ ਕੇ ਵੀ ਸਕਿਨ ‘ਤੇ ਲਗਾ ਸਕਦੇ ਹੋ। ਕੇਲੇ ‘ਚ ਪਾਏ ਜਾਣ ਵਾਲੇ ਐਂਟੀ-ਏਜਿੰਗ ਗੁਣ ਸਕਿਨ ਨੂੰ ਜਵਾਨ ਅਤੇ ਚਮਕਦਾਰ ਬਣਾਉਣ ‘ਚ ਵੀ ਮਦਦ ਕਰਦੇ ਹਨ। ਸ਼ਹਿਦ ‘ਚ ਪਾਏ ਜਾਣ ਵਾਲੇ ਐਂਟੀਬੈਕਟੀਰੀਅਲ ਗੁਣ ਸਕਿਨ ਤੋਂ ਮੁਹਾਸੇ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਇਹ ਸਕਿਨ ‘ਚ ਬਣਨ ਵਾਲੇ ਬੈਕਟੀਰੀਆ ਨੂੰ ਖਤਮ ਕਰਨ ‘ਚ ਵੀ ਮਦਦ ਕਰਦਾ ਹੈ।
ਕਿਵੇਂ ਕਰੀਏ ਵਰਤੋਂ ?
- ਸਭ ਤੋਂ ਪਹਿਲਾਂ ਇੱਕ ਕੌਲੀ ‘ਚ ਕੇਲੇ ਨੂੰ ਮੈਸ਼ ਕਰਕੇ ਪਾਓ।
- ਫਿਰ ਇਸ ‘ਚ ਸ਼ਹਿਦ ਮਿਲਾਓ।
- ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਲਓ।
- ਇਸ ਤੋਂ ਬਾਅਦ ਪੈਕ ਨੂੰ ਸਕਿਨ ‘ਤੇ ਲਗਾਓ।
- ਪੈਕ ਸੁੱਕਣ ਤੋਂ ਬਾਅਦ ਸਕਿਨ ਨੂੰ ਸਾਦੇ ਪਾਣੀ ਨਾਲ ਧੋ ਲਓ।