ਰਸੋਈ ਵਿਚ ਮਸਾਲਿਆਂ ਨਾਲ ਹਲਦੀ ਨਾ ਹੋਵੇ ਤਾਂ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਤੁਹਾਨੂੰ ਸਾਰਿਆਂ ਦੀ ਰਸੋਈ ਵਿਚ ਹਲਦੀ ਤਾਂ ਮਿਲ ਹੀ ਜਾਵੇਗੀ। ਹਲਦੀ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੀ ਹੈ। ਹਲਦੀ ਨੂੰ ਐਂਟੀਬੈਕਟੀਰੀਅਲ ਵੀ ਕਿਹਾ ਗਿਆ ਹੈ। ਭੋਜਨ ਦਾ ਰੰਗ ਤੇ ਸੁਆਦ ਵਧਾਉਣ ਲਈ ਹਲਦੀ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਹਲਦੀ ਆਯੁਰਵੇਦ ਤੋਂ ਲੈ ਕੇ ਮਾਡਰਨ ਸਾਇੰਸ ਤੱਕ ਵਿਚ ਪ੍ਰਸਿੱਧ ਹੈ। ਦਰਅਸਲ ਹਲਦੀ ਵਿਚ ਕਈ ਅਜਿਹੇ ਗੁਣ ਹੁੰਦੇ ਹਨ ਜੋ ਵਿਅਕਤੀ ਦੀ ਇਮਊਨਿਟੀ ਨੂੰ ਬੇਹਤਰ ਬਣਾਉਂਦੇ ਹਨ। ਸਰਦੀਆਂ ਵਿਚ ਜ਼ਿਆਦਾਤਰ ਲੋਕ ਦੁੱਧ ਨਾਲ ਹਲਦੀ ਦਾ ਸੇਵਨ ਕਰਦੇ ਹਨ। ਆਯੁਰਵੇਦ ਮੁਤਾਬਕ ਕਿਸੇ ਵੀ ਸੱਟ ਦਾ ਜ਼ਖਮ ਭਰਨ ਲਈ ਹਲਦੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਪਰ ਤੁਹਾਡੀ ਰਸੋਈ ਵਿਚ ਅਸਲੀ ਹਲਦੀ ਦਾ ਇਸਤੇਮਾਲ ਹੋ ਰਿਹਾ ਹੈ, ਇਸ ਦਾ ਪਤਾ ਕਿਵੇਂ ਲੱਗੇ, ਕਿਉਂਕਿ ਅੱਜਕਲ ਮਿਲਾਵਟੀ ਚੀਜ਼ਾਂ ਦੀ ਬਾਜ਼ਾਰ ਵਿਚ ਭਰਮਾਰ ਹੈ। ਹਲਦੀ ਵੀ ਇਨ੍ਹਾਂ ਵਿਚੋਂ ਇਕ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਮਿਲਾਵਟੀ ਹਲਦੀ ਦੀ ਪਛਾਣ ਤੁਸੀਂ ਘਰ ‘ਤੇ ਕਿਸ ਤਰ੍ਹਾਂ ਕਰ ਸਕਦੇ ਹੋ ਤੇ ਨਕਲੀ ਹਲਦੀ ਦੇ ਸੇਵਨ ਤੋਂ ਬਚ ਸਕਦੇ ਹੋ।
ਤੁਸੀਂ ਜਿਸ ਹਲਦੀ ਦਾ ਸੇਵਨ ਕਰ ਰਹੇ ਹੋ, ਹੋ ਸਕਦਾ ਹੈ ਉਹ ਨਕਲੀ ਹੋਵੇ ਤੇ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਨਕਲੀ ਹਲਦੀ ਦੀ ਪਛਾਣ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਇਕ ਗਲਾਸ ਵਿਚ ਨਾਰਮਲ ਪਾਣੀ ਲੈਣਾ ਹੋਵੇਗਾ। ਫਿਰ ਉਸ ਵਿਚ ਇਕ ਚੱਮਚ ਹਲਦੀ ਪਾਊਡਰ ਪਾਓ । ਹੁਣ ਇਸ ਨੂੰ ਚੰਗੀ ਤਰ੍ਹਾਂ ਘੋਲ ਲਓ। ਮਿਕਸ ਕਰਨ ਦੇ ਬਾਅਦ ਤੁਹਾਨੂੰ ਇਹ ਦੇਖਣਾ ਹੈ ਕਿ ਹਲਦੀ ਦੇ ਕਣ ਹੇਠਾਂ ਗਿਲਾਸ ਵਿਚ ਜੰਮ ਰਹੇ ਹਨ ਜਾਂ ਨਹੀਂ। ਜੇਕਰ ਹਲਦੀ ਹੇਠਾਂ ਜੰਮ ਜਾਂਦੀ ਹੈ ਤਾਂ ਇਹ ਨਕਲੀ ਹਲਦੀ ਹੋਵੇਗੀ। ਜੇਕਰ ਅਸਲੀ ਹਲਦੀ ਹੋਵੇਗੀ ਤਾਂ ਉਹ ਘੁਲਣਸ਼ੀਲ ਨਹੀਂ ਹੋਵੇਗੀ ਤੇ ਪਾਣੀ ਵਿਚ ਘੁੰਮਦੀ ਰਹੇਗੀ।
ਨਕਲੀ ਜਾਂ ਮਿਲਾਵਟੀ ਹਲਦੀ ਨੂੰ ਪਾਣੀ ਵਿਚ ਘੁਲਣ ਦੇ ਬਾਅਦ ਉਸ ਦਾ ਰੰਗ ਹੋਰ ਗਾੜ੍ਹਾ ਹੋ ਜਾਂਦਾ ਹੈ। ਦੂਜੇ ਪਾਸੇ ਅਸਲੀ ਹਲਦੀ ਨੂੰ ਪਾਣੀ ਵਿਚ ਮਿਲਾਉਣ ਨਾਲ ਸਿਰਫ ਪਾਣੀ ਦਾ ਰੰਗ ਹਲਕਾ ਪੀਲਾ ਹੁੰਦਾ ਹੈ। ਨਕਲੀ ਹਲਦੀ ਸਿਹਤ ਲਈ ਬਹੁਤ ਹੀ ਹਾਨੀਕਾਰਕ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੋ : ਵਿਸ਼ਵ ਕੱਪ ਦੇ ਫਾਈਨਲ ‘ਚ ਟੁੱਟਿਆ ਰਿਕਾਰਡ, OTT ‘ਤੇ ਲਾਈਵ ਦਰਸ਼ਕਾਂ ਦੀ ਗਿਣਤੀ 5.5 ਕਰੋੜ ਦੇ ਪਾਰ
ਦੂਜਾ ਤਰੀਕਾ ਜੋ ਹਲਦੀ ਨੂੰ ਟੈਸਟ ਕਰਨ ਦਾ ਹੈ ਉਹ ਹੈ, ਤੁਸੀਂ ਆਪਣੇ ਹੱਥ ‘ਤੇ ਇਕ ਚੁਟਕੀ ਹਲਦੀ ਪਾਊਡਰ ਰੱਖੋ ਤੇ ਇਸ ਨੂੰ ਅੰਗੂਠੇ ਨਾਲ ਮਸਲ ਕੇ ਦੇਖੋ। ਜੇਕਰ ਹਲਦੀ ਸ਼ੁੱਧ ਹੈ ਤਾਂ ਇਹ ਤੁਹਾਡੇ ਹੱਥ ‘ਤੇ ਪੀਲਾ ਦਾਗ ਛੱਡੇਗੀ। ਨਕਲੀ ਹਲਦੀ ਨਾਲ ਬਣੀਆਂ ਚੀਜ਼ਾਂ ਦੇ ਸੇਵਨ ਨਲਾ ਵਿਅਕਤੀ ਨੂੰ ਪੇਟ ਸਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਵੀਡੀਓ ਲਈ ਕਲਿੱਕ ਕਰੋ : –