Ice cream stomach problems: ਗਰਮੀਆਂ ‘ਚ ਠੰਡੀ-ਠੰਡੀ ਆਈਸਕ੍ਰੀਮ ਖਾਣ ਤੋਂ ਵਧੀਆ ਕੀ ਹੋ ਸਕਦਾ ਹੈ? ਅਸੀਂ ਸਾਰੇ ਆਈਸਕ੍ਰੀਮ ਖਾਣਾ ਪਸੰਦ ਕਰਦੇ ਹਾਂ। ਇਹ ਖਾਣ ‘ਚ ਬਹੁਤ ਟੇਸਟੀ ਹੁੰਦੀ ਹੈ ਅਤੇ ਸਰੀਰ ਨੂੰ ਤੁਰੰਤ ਠੰਡਕ ਪ੍ਰਦਾਨ ਕਰਦੀ ਹੈ। ਨਾਲ ਹੀ ਇਸ ਨਾਲ ਸ਼ੂਗਰ ਕਰੇਵਿੰਗ ਨੂੰ ਸ਼ਾਂਤ ਕਰਨ ‘ਚ ਵੀ ਮਦਦ ਮਿਲਦੀ ਹੈ। ਬਹੁਤ ਸਾਰੇ ਲੋਕ ਤਣਾਅ ਅਤੇ ਚਿੰਤਾ ਵਰਗੀਆਂ ਸਥਿਤੀਆਂ ‘ਚ ਉਦਾਸ ਹੋਣ ‘ਤੇ ਵੀ ਆਈਸਕ੍ਰੀਮ ਦਾ ਸੇਵਨ ਕਰਦੇ ਹਨ ਕਿਉਂਕਿ ਇਹ ਤੁਹਾਨੂੰ ਕੁਝ ਸਮੇਂ ਲਈ ਚੰਗਾ ਮਹਿਸੂਸ ਕਰਵਾਉਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ, ਆਈਸਕ੍ਰੀਮ ਖਾਣਾ ਵੀ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਸਾਬਤ ਹੋ ਸਕਦਾ ਹੈ? ਜੀ ਹਾਂ, ਤੁਸੀਂ ਇਹ ਸਹੀ ਪੜ੍ਹਿਆ ਹੈ! ਆਈਸਕ੍ਰੀਮ ਖਾਣਾ ਤੁਹਾਡੇ ਪੇਟ ਲਈ ਬਹੁਤ ਹਾਨੀਕਾਰਕ ਹੈ। ਜੇਕਰ ਤੁਹਾਡਾ ਪੇਟ ਹੈਲਥੀ ਨਹੀਂ ਹੈ ਤਾਂ ਇਹ ਤੁਹਾਡੀ ਸਮੁੱਚੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਕਿ ਕਿਵੇਂ ਆਈਸਕ੍ਰੀਮ ਖਾਣਾ ਪੇਟ ਲਈ ਹਾਨੀਕਾਰਕ ਹੈ
ਪੇਟ ਲਈ ਕਿਵੇਂ ਨੁਕਸਾਨਦੇਹ ਹੈ ਆਈਸਕ੍ਰੀਮ ਦਾ ਸੇਵਨ: ਇੱਕ ਰਿਸਰਚ ਅਨੁਸਾਰ ਇਹ ਸੱਚ ਹੈ ਕਿ ਆਈਸਕ੍ਰੀਮ ਖਾਣ ਨਾਲ ਪੇਟ ਨੂੰ ਨੁਕਸਾਨ ਹੁੰਦਾ ਹੈ। ਇੱਥੋਂ ਤੱਕ ਕਿ ਇਹ ਚਾਹ ਅਤੇ ਕੌਫੀ ਨਾਲੋਂ ਵੀ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ। ਇਹ ਅੱਗ ‘ਤੇ ਪਾਣੀ ਪਾਉਣ ਵਾਂਗ ਹੈ। ਆਈਸਕ੍ਰੀਮ ਖਾਣ ਨਾਲ ਸਾਡੀ ਪਾਚਨ ਕਿਰਿਆ ‘ਤੇ ਅਸਰ ਪੈਂਦਾ ਹੈ। ਬਹੁਤ ਸਾਰੇ ਲੋਕ ਆਈਸਕ੍ਰੀਮ ਖਾਣ ਤੋਂ ਬਾਅਦ ਭਾਰੀ, ਬਹੁਤ ਜ਼ਿਆਦਾ ਨੀਂਦ ਅਤੇ ਸੁਸਤੀ ਮਹਿਸੂਸ ਕਰਦੇ ਹਨ। ਇਹ ਇਸ ਲਈ ਹੈ ਕਿਉਂਕਿ ਜਦੋਂ ਤੁਸੀਂ ਆਈਸਕ੍ਰੀਮ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ਦੀ ਗਰਮੀ ਅਤੇ ਪਾਚਨ ਕਿਰਿਆ ਨੂੰ ਠੰਡਾ ਕਰਦਾ ਹੈ ਅਤੇ ਸੋਜ ਨੂੰ ਟ੍ਰਿਗਰ ਕਰਦੀ ਹੈ ਜਿਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਪਾਚਨ ਹੁੰਦਾ ਹੈ ਖਰਾਬ: ਭੋਜਨ ਨੂੰ ਸਹੀ ਢੰਗ ਨਾਲ ਹਜ਼ਮ ਕਰਨ ਲਈ ਪਾਚਨ ਕਿਰਿਆ ਦਾ ਤੇਜ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਡੇ ਪਾਚਨ ਤੰਤਰ ਨੂੰ ਭੋਜਨ ਨੂੰ ਹਜ਼ਮ ਕਰਨ ਲਈ ਲੋੜੀਂਦੀ ਗਰਮੀ ਦੀ ਲੋੜ ਹੁੰਦੀ ਹੈ। ਜਦੋਂ ਤੁਸੀਂ ਆਈਸਕ੍ਰੀਮ ਖਾਂਦੇ ਹੋ ਤਾਂ ਇਸ ਨਾਲ ਪਾਚਨ ਕਿਰਿਆ ਹੋਲੀ ਹੋ ਜਾਂਦੀ ਹੈ ਅਤੇ ਭੋਜਨ ਠੀਕ ਤਰ੍ਹਾਂ ਪਚ ਨਹੀਂ ਪਾਉਂਦਾ।
ਬਲੋਟਿੰਗ ਦੀ ਸਮੱਸਿਆ: ਆਈਸ ਕਰੀਮ ਨੂੰ ਪਚਣ ‘ਚ ਲੰਬਾ ਸਮਾਂ ਲੱਗਦਾ ਹੈ ਕਿਉਂਕਿ ਇਸ ‘ਚ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਆਈਸਕ੍ਰੀਮ ਖਾਣ ਨਾਲ ਸੋਜ ਵਧਦੀ ਹੈ ਅਤੇ ਤੁਹਾਨੂੰ ਫੁੱਲਿਆ ਹੋਇਆ ਮਹਿਸੂਸ ਹੁੰਦਾ ਹੈ। ਕੁਝ ਮਾਮਲਿਆਂ ‘ਚ ਆਈਸਕ੍ਰੀਮ ਖਾਣ ਤੋਂ ਬਾਅਦ ਮਤਲੀ ਦੀ ਸਮੱਸਿਆ ਵੀ ਹੋ ਸਕਦੀ ਹੈ।
ਪੇਟ ‘ਚ ਗੈਸ ਅਤੇ ਕਬਜ਼: ਜਦੋਂ ਖਾਣਾ ਠੀਕ ਤਰ੍ਹਾਂ ਨਹੀਂ ਪਚਦਾ ਹੈ ਤਾਂ ਇਸ ਨਾਲ ਪੇਟ ‘ਚ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਅੰਤੜੀਆਂ ਦੀ ਸੋਜ ਹੁੰਦੀ ਹੈ ਅਤੇ ਕਬਜ਼ ਹੁੰਦੀ ਹੈ। ਕੁਝ ਮਾਮਲਿਆਂ ‘ਚ ਇਹ ਦਸਤ ਦਾ ਕਾਰਨ ਵੀ ਬਣ ਸਕਦੀ ਹੈ।
ਕੀ ਆਈਸਕ੍ਰੀਮ ਖਾਣਾ ਬੰਦ ਕਰ ਦੇਣਾ ਚਾਹੀਦਾ: ਤੁਸੀਂ ਕਦੇ-ਕਦਾਈਂ ਆਈਸਕ੍ਰੀਮ ਲੈ ਸਕਦੇ ਹੋ ਪਰ ਕੋਸ਼ਿਸ਼ ਕਰੋ ਕਿ ਭੋਜਨ ਤੋਂ ਪਹਿਲਾਂ ਜਾਂ ਬਾਅਦ ‘ਚ ਆਈਸਕ੍ਰੀਮ ਦਾ ਸੇਵਨ ਨਾ ਕਰੋ। ਬਹੁਤ ਜ਼ਿਆਦਾ ਆਈਸਕ੍ਰੀਮ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਭਾਰ ਵਧ ਸਕਦਾ ਹੈ ਅਤੇ ਬਲੱਡ ਸ਼ੂਗਰ ਲੈਵਲ ‘ਚ ਵਾਧਾ ਹੋ ਸਕਦਾ ਹੈ।