ਸਰਦੀ ‘ਚ ਜ਼ੁਕਾਮ, ਖਾਸੀ ਤੋਂ ਲੈ ਕੇ ਬੁਖਾਰ, ਵਾਇਰਲ ਸੰਕਰਮਣ, ਕਮਰ, ਸਰੀਰ ਤੇ ਜੋੜਾਂ ਵਿਚ ਦਰਦ ਵਰਗੀਆਂ ਬੀਮਾਰੀਆਂ ਵਧਣ ਲੱਗ ਜਾਂਦੀਆਂ ਹਨ। ਸਰਦੀ ਕਾਰਨ ਮਾਸਪੇਸ਼ੀਆਂ ਵਿਚ ਖਿਚਾਅ ਕਾਰਨ ਦਰਦ ਵੱਧ ਜਾਂਦਾ ਹੈ। ਠੰਡ ਦੇ ਮੌਸਮ ਵਿਚ ਸਰੀਰ ਦਾ ਇਮਊਨਿਟੀ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ। ਇਸ ਲਈ ਸਹੀ ਖਾਣ-ਪੀਣ, ਰੈਗੂਲਰ ਕਸਰਤ ਤੇ ਪੌਸ਼ਟਿਕ ਲੱਡੂਆਂ ਦਾ ਸੇਵਨ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ।
ਸਰਦੀਆਂ ਵਿੱਚ ਸੁੰਢ ਅਤੇ ਗੁੜ ਦੇ ਲੱਡੂ ਬਹੁਤ ਪਸੰਦ ਕੀਤੇ ਜਾਂਦੇ ਹਨ। ਸੁੰਢ ਦੇ ਲੱਡੂ ਨਾ ਸਿਰਫ ਖਾਣ ‘ਚ ਬਹੁਤ ਸਵਾਦ ਹੁੰਦੇ ਹਨ ਸਗੋਂ ਇਹ ਕਮਰ ਦਰਦ, ਗਲੇ ‘ਚ ਖਰਾਸ਼, ਕਮਜ਼ੋਰ ਇਮਿਊਨਿਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਵੀ ਮਦਦ ਕਰਦੇ ਹਨ। ਇਹ ਸਰੀਰ ਨੂੰ ਨਾ ਸਿਰਫ ਗਰਮ ਰੱਖਦੇ ਹਨ ਸਗੋਂ ਇਮਊਨਿਟੀ ਸਮਰੱਥਾ ਨੂੰ ਵਧਾਉਣ ਦਾ ਕੰਮ ਵੀ ਕਰਦੇ ਹਨ। ਸੁੰਢ ਤੇ ਗੁੜ ਦੇ ਲੱਡੀ ਜੋੜਾਂ ਵਿਚ ਤਾਕਤ ਦੇਣ ਦੇ ਨਾਲ-ਨਾਲ ਇਮਊਨਿਟੀ ਬੂਸਟ ਕਰਨ ਲਈ ਵੀ ਕਾਫੀ ਫਾਇਦੇਮੰਦ ਹੁੰਦੇ ਹਨ।ਇਸ ਦਾ ਸੇਵਨ ਕਰਨ ਨਾਲ ਸਰਦੀਆਂ ਵਿਚ ਸਰੀਰ ਗਰਮ ਰਹਿੰਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਲੁੱਟ ਦੀ ਵੱਡੀ ਵਾਰ.ਦਾਤ, ਪੈਟਰੋਲ ਪੰਪ ਦੇ ਮੈਨੇਜਰ ਤੋਂ 25 ਲੱਖ ਖੋਹ ਬਾਈਕ ਸਵਾਰ ਹੋਏ ਫਰਾਰ
ਸੁੰਢ ਦੇ ਲੱਡੂ ਬਣਾਉਣ ਲਈ ਇਕ ਕੜ੍ਹਾਈ ਵਿਚ ਦੇਸੀ ਘਿਓ ਗਰਮ ਕਰਨਾ ਚਾਹੀਦਾ ਹੈ। ਹੁਣ ਇਸ ਵਿਚ ਗੋਂਦ ਪਾ ਕੇ ਚੰਗੀ ਤੜ੍ਹਾਂ ਤੋਂ ਭੁੰਨੋ। ਜਦੋਂ ਗੋਂਦ ਫੁੱਲ ਜਾਵੇ ਤਾਂ ਉਸ ਨੂੰਕਿਸੇ ਹੋਰ ਪਲੇਟ ਵਿਚ ਕੱਢ ਲੈਣਾ ਚਾਹੀਦਾ ਹੈ। ਹੁਣ ਬਾਕੀ ਬਚੇ ਘਿਓ ਵਿਚ ਆਟਾ ਪਾ ਕੇ ਉਦੋਂ ਤੱਕ ਭੁੰਨੋ ਜਦੋਂ ਤੱਕ ਇਹ ਗੋਲਡਨ ਬਰਾਊਨ ਨਾ ਹੋ ਜਾਵੇ। ਹੁਣ ਫਿਰ ਤੋਂ ਕੜਾਈ ਵਿਚ ਘਿਓ ਪਾਓ ਤੇ ਗਰਮ ਹੋ ਜਾਣ ‘ਤੇ ਇਸ ਵਿਚ ਸੁੰਢ ਪਾਊਡਰ ਪਾ ਕੇ 1-2 ਮਿੰਟ ਲਈ ਭੁੰਨਣਾ ਚਾਹੀਦਾ ਹੈ। ਇਸ ਦੇ ਬਾਅਦ ਗੋਂਦ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲੈਣਾ ਚਾਹੀਦਾ ਹੈ। ਹੁਣ ਕੜਾਈ ਹੌਲੀ ਸੇਕ ‘ਤੇ ਰੱਖ ਕੇ ਇਸ ਵਿਚ ਗੁੜ ਪਾਉਣਾ ਚਾਹੀਦਾ ਹੈ। ਹੁਣ ਗੁੜ ਚੰਗੀ ਤਰ੍ਹਾਂ ਪਿਘਲ ਜਾਵੇ ਤਾਂ ਸੇਕ ਬੰਦ ਕਰ ਦੇਣਾ ਚਾਹੀਦਾ ਹੈ। ਹੁਣ ਇਸ ਪਿਘਲੇ ਹੋਏ ਗੁੜ ਵਿਚ ਆਟਾ, ਸੁੰਢ, ਗੋਂਦ, ਬਾਦਾਮ ਦਾ ਪਾਊਡਰ, ਨਾਰੀਅਲ ਤੇ ਕੱਟੇ ਹੋਏ ਪਿਸਤੇ ਪਾ ਕੇ ਚੰਗੀ ਤਰ੍ਹਾਂ ਮਿਲਾ ਲੈਣਾ ਹੈ। ਜਦੋਂ ਇਹ ਮਿਸ਼ਰਣ ਠੰਡਾ ਹੋ ਜਾਵੇ ਉਦੋਂ ਉਸ ਦੇ ਲੱਡੂ ਬਣਾ ਲਵੋ। ਇਸ ਤਰ੍ਹਾਂ ਸੁੰਢ ਤੇ ਗੁੜ ਦੇ ਲੱਡੂ ਤਿਆਰ ਹੋ ਜਾਣਗੇ ਹੋ ਜੋ ਨਾ ਸਿਰਫ ਖਾਣੇ ਵਿਚ ਸੁਆਦੀ ਹੁੰਦੇ ਹਨ ਸਗੋਂ ਸਰਦੀਆਂ ਵਿਚ ਜੋੜਾਂ ਦੇ ਦਰਦ ਤੋਂ ਕਾਫੀ ਰਾਹਤ ਮਿਲਦੀ ਹੈ।
ਵੀਡੀਓ ਲਈ ਕਲਿੱਕ ਕਰੋ : –