jaggery milk health benefits: ਮੌਸਮ ਤੇਜ਼ੀ ਨਾਲ ਬਦਲ ਰਿਹਾ ਹੈ ਠੰਡ ਦਸਤਕ ਦੇਣ ਵਾਲੀ ਹੈ। ਇਸ ਲਈ ਆਪਣੇ ਸਰੀਰ ਨੂੰ ਬਦਲਦੇ ਮੌਸਮ ਤੋਂ ਬਚਾਉਣ ਅਤੇ ਸਰੀਰ ਨੂੰ ਗਰਮ ਰੱਖਣ ਲਈ ਸਿਹਤਮੰਦ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਹੈ। ਪਤਲੇ ਲੋਕਾਂ ‘ਚ ਅਕਸਰ ਇਮਿਊਨਿਟੀ ਘੱਟ ਹੁੰਦੀ ਹੈ ਅਤੇ ਉਨ੍ਹਾਂ ਦੇ ਬੀਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਤੁਹਾਨੂੰ ਆਪਣੀ ਸਿਹਤ ਲਈ ਦੁੱਧ ਅਤੇ ਗੁੜ ਦੀ ਲੋੜ ਹੈ। ਇਹ ਦੋ ਚੀਜ਼ਾਂ ਜੋ ਤੁਹਾਨੂੰ ਆਪਣੀ ਰਸੋਈ ‘ਚ ਆਸਾਨੀ ਨਾਲ ਮਿਲ ਜਾਂਦੀਆਂ ਹਨ ਇਹ ਸਰੀਰ ਨੂੰ ਪ੍ਰੋਟੀਨ ਪ੍ਰਦਾਨ ਕਰਦੀਆਂ ਹਨ। ਇਸ ਨਾਲ ਪਤਲੇ ਲੋਕਾਂ ਨੂੰ ਵੀ ਭਾਰ ਵਧਣ ‘ਚ ਮਦਦ ਮਿਲੇਗੀ। ਤੁਹਾਨੂੰ ਬੱਸ ਰਾਤ ਨੂੰ ਗੁੜ ਦੇ ਨਾਲ ਗਰਮ ਦੁੱਧ ਦਾ ਸੇਵਨ ਕਰਨਾ ਹੈ। ਦੁੱਧ ਅਤੇ ਗੁੜ ਨੂੰ ਇਕੱਠੇ ਲੈਣ ਦੇ ਹੋਰ ਵੀ ਕਈ ਫਾਇਦੇ ਹਨ।
ਪਾਚਨ ਸਿਸਟਮ ‘ਚ ਸੁਧਾਰ: ਪਾਚਨ ਕਿਰਿਆ ਲਈ ਗੁੜ ਤੋਂ ਵਧੀਆ ਕੋਈ ਚੀਜ਼ ਨਹੀਂ ਹੈ। ਦੁੱਧ ‘ਚ ਗੁੜ ਮਿਲਾ ਕੇ ਪੀਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ। ਇਸ ਦੇ ਨਿਯਮਤ ਸੇਵਨ ਨਾਲ ਕਬਜ਼ ਦੀ ਸਮੱਸਿਆ ਵੀ ਨਹੀਂ ਹੁੰਦੀ। ਜਦੋਂ ਸਭ ਕੁਝ ਚੰਗੀ ਤਰ੍ਹਾਂ ਹਜ਼ਮ ਹੋ ਜਾਵੇਗਾ ਤਾਂ ਭਾਰ ਵਧਣਾ ਸ਼ੁਰੂ ਹੋ ਜਾਵੇਗਾ।
ਖੂਨ ਹੁੰਦਾ ਹੈ ਸਾਫ਼: ਦੁੱਧ ‘ਚ ਗੁੜ ਮਿਲਾ ਕੇ ਪੀਣ ਨਾਲ ਖੂਨ ਸ਼ੁੱਧ ਹੁੰਦਾ ਹੈ। ਇਸ ਨਾਲ ਫੋੜੇ-ਫਿਨਸੀ ਅਤੇ ਜਖ਼ਮ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।
ਥਕਾਵਟ ਹੁੰਦੀ ਹੈ ਦੂਰ: ਗੁੜ ਥਕਾਵਟ ਦੂਰ ਕਰਦਾ ਹੈ। ਜੇਕਰ ਤੁਸੀਂ ਬਹੁਤ ਥਕਾਵਟ ਮਹਿਸੂਸ ਕਰ ਰਹੇ ਹੋ ਤਾਂ ਵੀ ਗੁੜ ਦਾ ਸੇਵਨ ਲਾਭਦਾਇਕ ਹੈ। ਰਾਤ ਨੂੰ ਸੌਂਦੇ ਸਮੇਂ ਗੁੜ ਨੂੰ ਕੋਸੇ ਦੁੱਧ ਦੇ ਨਾਲ ਖਾਣ ਨਾਲ ਥਕਾਵਟ ਦੂਰ ਹੁੰਦੀ ਹੈ।
ਤਣਾਅ ਘੱਟ: ਕਦੇ ਸੋਚਿਆ ਹੈ ਕਿ ਲੋਕ ਅਕਸਰ ਰਾਤ ਨੂੰ ਦੁੱਧ ਕਿਉਂ ਪੀਂਦੇ ਹਨ ਦਰਅਸਲ, ਐਂਟੀ-ਸਟ੍ਰੈਸ ਏਜੰਟ ਹੁੰਦੇ ਹਨ, ਜੋ ਤਣਾਅ ਨੂੰ ਘੱਟ ਕਰਦੇ ਹਨ ਅਤੇ ਮਾਸਪੇਸ਼ੀਆਂ ਨੂੰ ਆਰਾਮ ਦਿੰਦੇ ਹਨ, ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।
ਤੁਸੀਂ ਚਾਹੋ ਤਾਂ ਖੰਡ ਦੀ ਥਾਂ ਗੁੜ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਖੀਰ, ਸੇਵੀਆਂ ਆਦਿ ‘ਚ ਗੁੜ ਮਿਲਾ ਸਕਦੇ ਹੋ। ਇਸ ਨਾਲ ਤੁਹਾਨੂੰ ਭਾਰ ਵਧਣ ‘ਚ ਵੀ ਮਦਦ ਮਿਲੇਗੀ ਅਤੇ ਤੁਹਾਨੂੰ ਸ਼ੂਗਰ ਤੋਂ ਵੀ ਛੁਟਕਾਰਾ ਮਿਲੇਗਾ, ਜੋ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ।