jaggery milk health benefits: ਸਰਦੀ ਦੀ ਰੁੱਤ ਨੇ ਦਸਤਕ ਦੇ ਦਿੱਤੀ ਹੈ। ਇਸ ਮੌਸਮ ‘ਚ ਕਈ ਤਰ੍ਹਾਂ ਨਾਲ ਇਮਿਊਨਿਟੀ ਕਮਜ਼ੋਰ ਹੋਣ ਕਾਰਨ ਸਰੀਰ ਨੂੰ ਕਈ ਬੀਮਾਰੀਆਂ ਨੇ ਘੇਰ ਲਿਆ ਹੈ। ਅਜਿਹੇ ‘ਚ ਮਾਹਿਰ ਸਿਰਫ ਉਹੀ ਚੀਜ਼ਾਂ ਖਾਣ ਦੀ ਸਲਾਹ ਦਿੰਦੇ ਹਨ ਜਿਨ੍ਹਾਂ ਦਾ ਅਸਰ ਗਰਮ ਹੁੰਦਾ ਹੈ। ਗੁੜ ਵੀ ਗਰਮ ਤਾਸੀਰ ‘ਚੋਂ ਇੱਕ ਹੈ। ਕਈ ਲੋਕ ਦੁੱਧ ‘ਚ ਗੁੜ ਮਿਲਾ ਕੇ ਪੀਂਦੇ ਹਨ ਪਰ ਕੀ ਇਸ ਦੁੱਧ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ ਅਤੇ ਕਿਹੜੇ-ਕਿਹੜੇ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ…
ਭਾਰ ਘੱਟ ਕਰਨ ‘ਚ ਮਦਦ ਕਰੇ: ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਦੁੱਧ ਦੇ ਨਾਲ ਗੁੜ ਲੈ ਸਕਦੇ ਹੋ। ਇਹ ਦੁੱਧ ਤੁਹਾਡੇ ਲਈ ਬਹੁਤ ਫਾਇਦੇਮੰਦ ਹੋਵੇਗਾ। ਦੁੱਧ ਦੇ ਅੰਦਰ ਕੈਲਸ਼ੀਅਮ ਪਾਇਆ ਜਾਂਦਾ ਹੈ ਜਦਕਿ ਦੂਜੇ ਪਾਸੇ ਪੋਟਾਸ਼ੀਅਮ ਮੌਜੂਦ ਹੁੰਦਾ ਹੈ। ਇਹ ਦੋਵੇਂ ਚੀਜ਼ਾਂ ਤੁਹਾਡੇ ਭਾਰ ਨੂੰ ਘੱਟ ਕਰਨ ‘ਚ ਮਦਦ ਕਰਦੀਆਂ ਹਨ।
ਦੂਰ ਹੋਵੇਗੀ ਆਇਰਨ ਦੀ ਕਮੀ: ਤੁਹਾਡੇ ਸਰੀਰ ‘ਚ ਆਇਰਨ ਦੀ ਕਮੀ ਵੀ ਗੁੜ ਅਤੇ ਦੁੱਧ ਦੇ ਸੇਵਨ ਨਾਲ ਪੂਰੀ ਹੁੰਦੀ ਹੈ। ਗੁੜ ‘ਚ ਆਇਰਨ ਚੰਗੀ ਮਾਤਰਾ ‘ਚ ਪਾਇਆ ਜਾਂਦਾ ਹੈ ਅਜਿਹੇ ‘ਚ ਤੁਸੀਂ ਇਸ ਦੁੱਧ ਦਾ ਸੇਵਨ ਕਰਕੇ ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
ਮਜ਼ਬੂਤ ਇਮਿਊਨ ਸਿਸਟਮ: ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਲਈ ਤੁਸੀਂ ਗੁੜ ਅਤੇ ਦੁੱਧ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ‘ਚ ਕੋਈ ਇੰਫੈਕਸ਼ਨ ਨਹੀਂ ਹੋਵੇਗੀ ਅਤੇ ਤੁਹਾਡੀ ਇਮਿਊਨ ਸਿਸਟਮ ਵੀ ਮਜ਼ਬੂਤ ਹੋਵੇਗੀ।
ਕਬਜ਼ ਤੋਂ ਮਿਲੇਗੀ ਰਾਹਤ: ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਗੁੜ ਅਤੇ ਦੁੱਧ ਦਾ ਸੇਵਨ ਕਰ ਸਕਦੇ ਹੋ। ਇਸ ਮਿਸ਼ਰਣ ਨਾਲ ਤੁਹਾਨੂੰ ਬਦਹਜ਼ਮੀ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ।
ਪੇਟ ਦੀ ਏਂਠਨ ਘੱਟ: ਔਰਤਾਂ ਨੂੰ ਪੀਰੀਅਡਜ਼ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਗੁੜ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡੇ ਪੇਟ ‘ਚ ਏਂਠਨ ਸਮੱਸਿਆ ਵੀ ਦੂਰ ਹੋਵੇਗੀ।
ਅੰਤੜੀਆਂ ਦੇ ਕੀੜੇ ਠੀਕ: ਜੇਕਰ ਤੁਹਾਡੀਆਂ ਅੰਤੜੀਆਂ ‘ਚ ਕੀੜੇ ਹਨ ਤਾਂ ਤੁਸੀਂ ਗੁੜ ਦੇ ਦੁੱਧ ਦਾ ਸੇਵਨ ਕਰ ਸਕਦੇ ਹੋ। ਇਸ ਨਾਲ ਤੁਹਾਡਾ ਪਾਚਨ ਤੰਤਰ ਵੀ ਠੀਕ ਰਹੇਗਾ ਅਤੇ ਅੰਤੜੀਆਂ ਦਾ ਕੰਮਕਾਜ ਵੀ ਸੁਧਰੇਗਾ।
ਰਹੋਗੇ ਜਵਾਨ: ਗੁੜ ਅਤੇ ਦੁੱਧ ਦਾ ਸੇਵਨ ਕਰੋ, ਤੁਹਾਡੀ ਸਕਿਨ ਤੰਦਰੁਸਤ ਰਹੇਗੀ। ਦੁੱਧ ਦਾ ਇਹ ਮਿਸ਼ਰਣ ਤੁਹਾਨੂੰ ਜਵਾਨ ਰੱਖੇਗਾ। ਵੱਧਦੀ ਉਮਰ ਦੇ ਲੱਛਣਾਂ ਨੂੰ ਘੱਟ ਕਰਨ ਲਈ ਤੁਸੀਂ ਗੁੜ ਵਾਲੇ ਦੁੱਧ ਦਾ ਸੇਵਨ ਕਰ ਸਕਦੇ ਹੋ।
ਇਨ੍ਹਾਂ ਲੋਕਾਂ ਨੂੰ ਨਹੀਂ ਪੀਣਾ ਚਾਹੀਦਾ ਦੁੱਧ
ਸ਼ੂਗਰ ਦੇ ਮਰੀਜ਼ਾਂ ਲਈ: ਜੇਕਰ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਗੁੜ ਦਾ ਸੇਵਨ ਨਾ ਕਰੋ। ਗੁੜ ਦਾ ਸੇਵਨ ਤੁਹਾਡੇ ਸਰੀਰ ‘ਚ ਸ਼ੂਗਰ ਲੈਵਲ ਵੱਧ ਸਕਦਾ ਹੈ ਜਿਸ ਕਾਰਨ ਤੁਹਾਡੀ ਸਮੱਸਿਆ ਵੀ ਵੱਧ ਸਕਦੀ ਹੈ।
ਨੱਕ ਚੋਂ ਆ ਸਕਦਾ ਹੈ ਖੂਨ: ਗੁੜ ਦੀ ਤਾਸੀਰ ਗਰਮ ਹੁੰਦੀ ਹੈ ਅਜਿਹੇ ‘ਚ ਦੁੱਧ ਦਾ ਜ਼ਿਆਦਾ ਸੇਵਨ ਨਾ ਕਰੋ। ਜ਼ਿਆਦਾ ਦੁੱਧ ਦਾ ਸੇਵਨ ਕਰਨ ਨਾਲ ਵੀ ਨੱਕ ‘ਚ ਖੂਨ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਵੱਧ ਸਕਦਾ ਹੈ ਮੋਟਾਪਾ: ਜ਼ਿਆਦਾ ਗੁੜ ਖਾਣ ਨਾਲ ਵੀ ਤੁਹਾਡਾ ਭਾਰ ਵਧ ਸਕਦਾ ਹੈ। ਕਿਉਂਕਿ ਦੁੱਧ ਦੇ ਅੰਦਰ ਕੈਲਸ਼ੀਅਮ ਮੌਜੂਦ ਹੁੰਦਾ ਹੈ ਜੋ ਮੋਟਾਪਾ ਵਧਾ ਸਕਦਾ ਹੈ। ਅਜਿਹੇ ‘ਚ ਇਸ ਦੁੱਧ ਦਾ ਸੇਵਨ ਨਾ ਕਰੋ।