Jaman health benefits: ਜਾਮਣ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਹ ਖਾਣ ‘ਚ ਵੀ ਸੁਆਦੀ ਹੈ ਅਤੇ ਗੁਣਾਂ ਨਾਲ ਵੀ ਭਰਪੂਰ ਹੈ। ਇਸ ‘ਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ। ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਫਾਸਫੋਰਸ, ਸੋਡੀਅਮ, ਵਿਟਾਮਿਨ-ਸੀ, ਬੀ, ਥਿਆਮੀਨ, ਰਿਬੋਫਲੇਵਿਨ, ਫੋਲਿਕ ਐਸਿਡ, ਨਿਆਸੀਨ, ਵਿਟਾਮਿਨ-ਬੀ6 ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਸਰੀਰ ਨੂੰ ਲੋੜੀਂਦਾ ਪੋਸ਼ਣ ਵੀ ਪ੍ਰਦਾਨ ਕਰਦੇ ਹਨ ਅਤੇ ਕਈ ਗੰਭੀਰ ਬਿਮਾਰੀਆਂ ਨਾਲ ਲੜਨ ‘ਚ ਵੀ ਮਦਦ ਕਰਦੇ ਹਨ। ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕਈ ਲੋਕ ਸਵੇਰੇ ਖਾਲੀ ਪੇਟ ਜਾਮਣ ਦਾ ਸੇਵਨ ਕਰਦੇ ਹਨ ਪਰ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਮਾਹਿਰਾਂ ਅਨੁਸਾਰ ਖਾਲੀ ਪੇਟ ਜਾਮਣ ਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਤਾਂ ਆਓ ਜਾਣਦੇ ਹਾਂ ਕਿ ਕਿਵੇਂ ਖਾਲੀ ਪੇਟ ਜਾਮਣ ਖਾਣਾ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ।
ਪੇਟ ਖ਼ਰਾਬ: ਜੇਕਰ ਤੁਸੀਂ ਖਾਲੀ ਪੇਟ ਜਾਮਣ ਖਾਂਦੇ ਹੋ ਤਾਂ ਤੁਹਾਡਾ ਪਾਚਨ ਤੰਤਰ ਖਰਾਬ ਹੋ ਸਕਦਾ ਹੈ। ਪਾਚਨ ਕਿਰਿਆ ਖਰਾਬ ਹੋਣ ਕਾਰਨ ਪੇਟ ‘ਚ ਗੈਸ, ਪੇਟ ਫੁੱਲਣਾ, ਬਦਹਜ਼ਮੀ, ਕਬਜ਼ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਪਹਿਲਾਂ ਹੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਖਾਲੀ ਪੇਟ ਜਾਮਣ ਖਾਣ ਨਾਲ ਤੁਹਾਡੀਆਂ ਸਮੱਸਿਆਵਾਂ ਹੋਰ ਵੀ ਵੱਧ ਸਕਦੀਆਂ ਹਨ।
ਸਰੀਰ ‘ਚ ਦਰਦ ਅਤੇ ਬੁਖਾਰ: ਜੇਕਰ ਤੁਸੀਂ ਸਵੇਰੇ ਖਾਲੀ ਪੇਟ ਜਾਮਣ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਸਰੀਰ ‘ਚ ਦਰਦ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਤੁਹਾਨੂੰ ਬੁਖਾਰ ਅਤੇ ਐਲਰਜੀ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਛਾਤੀ ਅਤੇ ਗਲੇ ‘ਚ ਜਲਣ: ਜਾਮਣ ਨੂੰ ਖਾਲੀ ਪੇਟ ਖਾਣ ਨਾਲ ਛਾਤੀ ਅਤੇ ਗਲੇ ‘ਚ ਜਲਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਸਵੇਰੇ ਖਾਲੀ ਪੇਟ ਜਾਮਣ ਖਾਂਦੇ ਹੋ ਤਾਂ ਤੁਹਾਡੇ ਫੇਫੜਿਆਂ ‘ਚ ਬਲਗਮ ਜਮ੍ਹਾ ਹੋਣ ਲੱਗਦੀ ਹੈ ਇਸ ਨਾਲ ਤੁਹਾਨੂੰ ਖੰਘ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਹਾਨੂੰ ਗਲੇ ‘ਚ ਜਲਣ ਵੀ ਹੋ ਸਕਦੀ ਹੈ।
ਬਲੱਡ ਸ਼ੂਗਰ ਹੋਵੇਗਾ ਘੱਟ: ਵੈਸੇ ਤਾਂ ਹਾਈ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਜਾਮਣ ਦਾ ਸੇਵਨ ਲਾਭਦਾਇਕ ਹੈ ਕਿਉਂਕਿ ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ। ਪਰ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਦੇ ਹੋ ਤਾਂ ਇਹ ਸਰੀਰ ‘ਚ ਨਾਰਮਲ ਬਲੱਡ ਸ਼ੂਗਰ ਲੈਵਲ ਨੂੰ ਘਟਾ ਸਕਦਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਘੱਟ ਬਲੱਡ ਸ਼ੂਗਰ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਜਿਹੀ ਸਥਿਤੀ ‘ਚ ਤੁਹਾਡੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ।
ਬ੍ਰੈਸਟਫੀਡਿੰਗ ਔਰਤਾਂ ਲਈ ਨੁਕਸਾਨਦੇਹ: ਮਾਹਿਰਾਂ ਦੇ ਅਨੁਸਾਰ ਬ੍ਰੈਸਟਫੀਡਿੰਗ ਔਰਤਾਂ ਨੂੰ ਸਵੇਰੇ ਖਾਲੀ ਪੇਟ ਜਾਮਣ ਦਾ ਸੇਵਨ ਕਰਨ ਤੋਂ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਬੁਖਾਰ, ਸਰੀਰ ਦਰਦ, ਐਲਰਜੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਸਿਹਤਮੰਦ ਨਹੀਂ ਹੋ ਤਾਂ ਇਹ ਦੁੱਧ ਦੀ ਗੁਣਵੱਤਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਬੱਚੇ ਦੀ ਸਿਹਤ ਵੀ ਖਰਾਬ ਹੋ ਸਕਦੀ ਹੈ। ਇਸ ਲਈ ਬ੍ਰੈਸਟਫੀਡਿੰਗ ਔਰਤਾਂ ਨੂੰ ਜਾਮਣ ਦਾ ਸੇਵਨ ਨਹੀਂ ਕਰਨਾ ਚਾਹੀਦਾ।