Jaundice mulathi home remedies: ਬਦਲਦਾ ਮੌਸਮ ਕਈ ਬੀਮਾਰੀਆਂ ਨੂੰ ਜਨਮ ਦਿੰਦਾ ਹੈ ਅਜਿਹੇ ‘ਚ ਸਰੀਰ ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਨ੍ਹਾਂ ‘ਚੋਂ ਇੱਕ ਸਮੱਸਿਆ ਹੈ ਪੀਲੀਆ। ਪੀਲੀਏ ‘ਚ ਜੀਭ, ਅੱਖਾਂ ਅਤੇ ਸਕਿਨ ਦਾ ਰੰਗ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਸਮੇਂ ਸਿਰ ਇਸ ਸਮੱਸਿਆ ਦਾ ਇਲਾਜ ਨਾ ਕਰਵਾਇਆ ਜਾਵੇ ਤਾਂ ਮਰੀਜ਼ ਨੂੰ ਹੋਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਦਲਦੇ ਮੌਸਮ ‘ਚ ਲਾਈਫਸਟਾਈਲ ‘ਚ ਬਦਲਾਅ, ਖਾਣ-ਪੀਣ ਦੀਆਂ ਗਲਤ ਆਦਤਾਂ ਅਤੇ ਰਹਿਣ-ਸਹਿਣ ਦੀਆਂ ਆਦਤਾਂ ਕਾਰਨ ਪੀਲੀਏ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਇਸ ਘਰੇਲੂ ਨੁਸਖੇ ਨਾਲ ਤੁਸੀਂ ਪੀਲੀਏ ਵਰਗੀ ਬੀਮਾਰੀ ਨੂੰ ਠੀਕ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਬਾਰੇ…
ਪੀਲੀਏ ਦੇ ਲੱਛਣ
- ਭੁੱਖ ਨਾ ਲੱਗਣਾ
- ਜੜ੍ਹ, ਜੀਭ, ਅੱਖਾਂ ਅਤੇ ਸਕਿਨ ਦਾ ਰੰਗ ਪੀਲਾ ਹੋਣਾ।
- ਪੇਟ ਦੇ ਉੱਪਰਲੇ ਹਿੱਸੇ ‘ਚ ਦਰਦ
- ਜ਼ਿਆਦਾਤਰ ਸਮਾਂ ਕਬਜ਼, ਬੁਖਾਰ ਅਤੇ ਉਲਟੀਆਂ ਵਰਗੇ ਲੱਛਣ ਮਹਿਸੂਸ ਹੋਣਾ।
- ਵਜ਼ਨ ਘੱਟ ਹੋਣਾ
ਮੁਲੱਠੀ ਦਾ ਸੇਵਨ ਕਰਨ ਨਾਲ ਠੀਕ ਹੋਵੇਗਾ ਪੀਲੀਆ: ਸਰਦੀ, ਖ਼ੰਘ ਵਰਗੀਆਂ ਸਮੱਸਿਆਵਾਂ ਤੋਂ ਇਲਾਵਾ ਪੀਲੀਏ ‘ਚ ਵੀ ਮੁਲੱਠੀ ਬਹੁਤ ਫਾਇਦੇਮੰਦ ਹੈ। ਤੁਸੀਂ ਪੀਲੀਆ ਨੂੰ ਠੀਕ ਕਰਨ ਲਈ ਘਰੇਲੂ ਨੁਸਖਿਆਂ ‘ਚ ਮੁਲੱਠੀ ਦੀ ਵਰਤੋਂ ਵੀ ਕਰ ਸਕਦੇ ਹੋ। ਇਸ ‘ਚ ਪ੍ਰੋਟੀਨ, ਕੈਲਸ਼ੀਅਮ, ਗਲਿਸਰਿਕ ਐਸਿਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਪੀਲੀਏ ਵਰਗੀਆਂ ਬਿਮਾਰੀਆਂ ‘ਚ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ।
ਮੁਲੱਠੀ ਦਾ ਸੇਵਨ ਕਿਵੇਂ ਕਰੀਏ ?
ਸ਼ਹਿਦ ਦੇ ਨਾਲ ਖਾਓ ਮੁਲੱਠੀ: ਮੁਲੱਠੀ ਖਾਣ ‘ਚ ਥੋੜੀ ਜਿਹੀ ਮਿੱਠੀ ਅਤੇ ਕੌੜੀ ਹੁੰਦੀ ਹੈ ਜਿਸ ਕਾਰਨ ਬਹੁਤ ਸਾਰੇ ਲੋਕ ਇਸ ਦਾ ਸੇਵਨ ਕਰਨਾ ਪਸੰਦ ਨਹੀਂ ਕਰਦੇ। ਪਰ ਜੇਕਰ ਤੁਸੀਂ ਪੀਲੀਏ ਦੇ ਮਰੀਜ਼ ਹੋ ਤਾਂ ਤੁਸੀਂ ਸ਼ਹਿਦ ਦੇ ਨਾਲ ਮੁਲੱਠੀ ਦਾ ਸੇਵਨ ਕਰ ਸਕਦੇ ਹੋ। ਸਭ ਤੋਂ ਪਹਿਲਾਂ ਥੋੜੀ ਜਿਹੀ ਮੁਲੱਠੀ ਲੈ ਕੇ ਇਸ ਦਾ ਪਾਊਡਰ ਬਣਾ ਲਓ। ਇਕ ਚੱਮਚ ਮੁਲੱਠੀ ਪਾਊਡਰ ਲੈ ਕੇ ਇਸ ‘ਚ ਇਕ ਚੱਮਚ ਸ਼ਹਿਦ ਮਿਲਾ ਕੇ ਖਾਓ।
ਗਰਮ ਪਾਣੀ ਨਾਲ ਖਾਓ ਮੁਲੱਠੀ: ਤੁਸੀਂ ਗਰਮ ਪਾਣੀ ਦੇ ਨਾਲ ਵੀ ਮੁਲੱਠੀ ਖਾ ਸਕਦੇ ਹੋ। ਅੱਧਾ ਕੱਪ ਪਾਣੀ ‘ਚ ਇਕ ਚੱਮਚ ਮੁਲੱਠੀ ਪਾਊਡਰ ਮਿਲਾਓ। ਫਿਰ ਇਸ ਮਿਸ਼ਰਣ ਨੂੰ ਗਰਮ ਕਰੋ। ਇਸ ਨੂੰ ਛਾਣਨੀ ਨਾਲ ਫਿਲਟਰ ਕਰੋ ਅਤੇ ਮਿਸ਼ਰਣ ‘ਚ ਇਕ ਚਮਚ ਸ਼ਹਿਦ ਮਿਲਾਓ। ਤੁਸੀਂ ਹਲਕਾ ਗਰਮ ਮੁਲੱਠੀ ਦਾ ਪਾਣੀ ਪੀਓ। ਪਰ ਧਿਆਨ ਰਹੇ ਕਿ ਪਾਣੀ ਠੰਡਾ ਨਾ ਹੋ ਜਾਵੇ ਇਹ ਤੁਹਾਡੇ ਲਈ ਫਾਇਦੇਮੰਦ ਨਹੀਂ ਹੋਵੇਗਾ।
ਇਨ੍ਹਾਂ ਲੋਕਾਂ ਨੂੰ ਨਹੀਂ ਖਾਣੀ ਚਾਹੀਦੀ ਮੁਲੱਠੀ: ਮੁਲੱਠੀ ਦੇ ਬਹੁਤ ਸਾਰੇ ਸਿਹਤ ਫ਼ਾਇਦੇ ਹਨ ਪਰ ਇਹ ਕੁਝ ਲੋਕਾਂ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਐਕਸਪਰਟ ਅਨੁਸਾਰ ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕਿਡਨੀ ਅਤੇ ਔਰਤਾਂ ਨੂੰ ਪੀਰੀਅਡਜ ‘ਚ ਕਿਸੀ ਕਿਸਮ ਦੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਮੁਲੱਠੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਨ੍ਹਾਂ ਮਰੀਜ਼ਾਂ ਲਈ ਮੁਲੱਠੀ ਹਾਨੀਕਾਰਕ ਹੋ ਸਕਦੀ ਹੈ। ਸਰਦੀ, ਖ਼ੰਘ, ਬੁਖਾਰ ਅਤੇ ਪੀਲੀਏ ਵਰਗੀਆਂ ਸਮੱਸਿਆਵਾਂ ਲਈ ਮੁਲੱਠੀ ਬਹੁਤ ਫਾਇਦੇਮੰਦ ਹੁੰਦੀ ਹੈ ਪਰ ਇਸ ਦੇ ਜ਼ਿਆਦਾ ਸੇਵਨ ਨਾਲ ਮਾਸਪੇਸ਼ੀਆਂ, ਸਿਰ ਦਰਦ, ਸੋਜ, ਏਡਿਮਾ, ਸਾਹ ਦੀ ਤਕਲੀਫ, ਲੱਤਾਂ ‘ਚ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਪੀਲੀਏ ਵਰਗੀ ਬੀਮਾਰੀ ਤੋਂ ਪੀੜਤ ਹੋ ਤਾਂ ਤੁਹਾਨੂੰ ਮੁਲੱਠੀ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਮੂਲੀ ਦਾ ਰਸ ਵੀ ਫਾਇਦੇਮੰਦ: ਜੇਕਰ ਤੁਸੀਂ ਪੀਲੀਏ ਤੋਂ ਪੀੜਤ ਹੋ ਤਾਂ ਤੁਸੀਂ ਮੂਲੀ ਦਾ ਜੂਸ ਵੀ ਪੀ ਸਕਦੇ ਹੋ। ਤੁਸੀਂ 3-4 ਮੂਲੀ ਅਤੇ ਇਸ ਦੀਆਂ ਪੱਤੀਆਂ ਦਾ ਰਸ ਕੱਢ ਲਓ। ਫਿਰ ਇਸ ਜੂਸ ‘ਚ ਆਪਣੇ ਸਵਾਦ ਅਨੁਸਾਰ ਨਮਕ ਮਿਲਾ ਕੇ ਪੀਓ। ਮੂਲੀ ਦਾ ਜੂਸ ਪੀਣ ਨਾਲ ਪੀਲੀਏ ਤੋਂ ਵੀ ਬਹੁਤ ਰਾਹਤ ਮਿਲੇਗੀ ਅਤੇ ਤੁਹਾਡਾ ਪਾਚਨ ਤੰਤਰ ਵੀ ਠੀਕ ਰਹੇਗਾ।