Kids fruit vegetable benefits: ਬੱਚੇ ਖਾਣ-ਪੀਣ ਦੇ ਮਾਮਲੇ ‘ਚ ਥੋੜੇ ਜਿਹੇ ਢਿੱਲੇ ਹੁੰਦੇ ਹਨ ਉਹ ਆਸਾਨੀ ਨਾਲ ਕੁਝ ਨਹੀਂ ਖਾਂਦੇ। ਬੱਚੇ ਭੋਜਨ ‘ਚ ਸਵਾਦ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ। ਇਸ ਕਾਰਨ ਮਾਪਿਆਂ ਲਈ ਉਨ੍ਹਾਂ ਨੂੰ ਪੌਸ਼ਟਿਕ ਭੋਜਨ ਦੇਣਾ ਥੋੜ੍ਹਾ ਔਖਾ ਹੋ ਜਾਂਦਾ ਹੈ। ਵਧਦੀ ਉਮਰ ਦੇ ਨਾਲ ਬੱਚਿਆਂ ਲਈ ਫਲ ਅਤੇ ਹਰੀਆਂ ਸਬਜ਼ੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਨੂੰ ਫਲਾਂ ਅਤੇ ਸਬਜ਼ੀਆਂ ਰਾਹੀਂ ਭਰਪੂਰ ਵਿਟਾਮਿਨ ਮਿਲਦਾ ਹੈ। ਵਿਟਾਮਿਨ ਉਨ੍ਹਾਂ ਦੇ ਸਰੀਰ ‘ਚ ਕਈ ਬਿਮਾਰੀਆਂ ਨਾਲ ਲੜਨ ‘ਚ ਮਦਦ ਕਰਦਾ ਹੈ। ਪਰ ਬੱਚੇ ਆਸਾਨੀ ਨਾਲ ਫਲ ਨਹੀਂ ਖਾਂਦੇ। ਮਾਪੇ ਬੱਚਿਆਂ ਨੂੰ ਫਲ ਖੁਆਉਣ ਲਈ ਕੁਝ ਨਵੇਂ ਤਰੀਕੇ ਅਪਣਾ ਸਕਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ…
ਸਲਾਦ ਦੇ ਰੂਪ ‘ਚ ਦਿਓ: ਜੇਕਰ ਤੁਹਾਡਾ ਬੱਚਾ ਫਲ ਅਤੇ ਸਬਜ਼ੀਆਂ ਖਾਣ ਤੋਂ ਇਨਕਾਰ ਕਰਦਾ ਹੈ ਤਾਂ ਤੁਸੀਂ ਉਸ ਨੂੰ ਨਾਸ਼ਤੇ ‘ਚ ਸਬਜ਼ੀਆਂ ਦਾ ਸੂਪ ਦੇ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੱਚਿਆਂ ਨੂੰ ਫਰੂਟ ਸਲਾਦ ਵੀ ਬਣਾ ਕੇ ਦੇ ਸਕਦੇ ਹੋ। ਤੁਸੀਂ ਉਤਪਮ ਅਤੇ ਕਸਟਰਡ ਰਾਹੀਂ ਬੱਚਿਆਂ ਨੂੰ ਫਲ ਅਤੇ ਸਬਜ਼ੀਆਂ ਵੀ ਖੁਆ ਸਕਦੇ ਹੋ।
ਨਵੀਆਂ-ਨਵੀਆਂ ਡਿਸ਼ ਨਾਲ ਖੁਆਓ ਸਬਜ਼ੀਆਂ: ਜੇਕਰ ਬੱਚੇ ਫਲ ਨਹੀਂ ਖਾਂਦੇ ਤਾਂ ਘਬਰਾਓ ਨਾ। ਤੁਸੀਂ ਉਨ੍ਹਾਂ ਨੂੰ ਹੌਲੀ-ਹੌਲੀ ਪੋਸ਼ਣ ਦੇਣ ਦੀ ਕੋਸ਼ਿਸ਼ ਕਰੋ। ਹਰ ਰੋਜ਼ ਨਵੇਂ ਪਕਵਾਨ ਬਣਾ ਕੇ ਖੁਆਓ। ਤੁਸੀਂ ਉਨ੍ਹਾਂ ਨੂੰ ਵੱਖ-ਵੱਖ ਰੰਗਾਂ ਦੀਆਂ ਸਬਜ਼ੀਆਂ ਅਤੇ ਫਲਾਂ ਦੇ ਨਾਲ ਪੌਸ਼ਟਿਕ ਭੋਜਨ ਵੀ ਦੇ ਸਕਦੇ ਹੋ।
ਅਲੱਗ-ਅਲੱਗ ਸ਼ੇਪ ‘ਚ ਕੱਟੋ ਫਰੂਟਸ: ਤੁਸੀਂ ਫਲਾਂ ਨੂੰ ਅਲੱਗ-ਅਲੱਗ ਸ਼ੇਪ ‘ਚ ਕੱਟ ਕੇ ਬੱਚਿਆਂ ਨੂੰ ਖੁਆ ਸਕਦੇ ਹੋ। ਤੁਸੀਂ ਬੱਚੇ ਦੀ ਪਸੰਦੀਦਾ ਸ਼ੇਪ ‘ਚ ਫਲ ਕੱਟ ਕੇ ਉਨ੍ਹਾਂ ਨੂੰ ਦੇ ਸਕਦੇ ਹੋ। ਇਸ ਨਾਲ ਬੱਚੇ ਦਾ ਸਵਾਦ ਵੀ ਬਦਲ ਜਾਵੇਗਾ। ਇਸ ਵਿਧੀ ਰਾਹੀਂ ਬੱਚਾ ਆਸਾਨੀ ਨਾਲ ਫਲ ਖਾ ਲਵੇਗਾ।
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਭੋਜਨ ਖਿਲਾਉਂਦੇ ਸਮੇਂ ਨਾ ਕਰੋ ਗੁੱਸਾ: ਮਾਪੇ ਬੱਚੇ ਨਾਲ ਹਰ ਸਮੇਂ ਪਿਆਰ ਨਾਲ ਪੇਸ਼ ਨਹੀਂ ਆ ਸਕਦੇ ਕਿਉਂਕਿ ਇਸ ਨਾਲ ਉਹ ਵਿਗੜ ਸਕਦਾ ਹੈ। ਪਰ ਜਦੋਂ ਵੀ ਤੁਸੀਂ ਬੱਚੇ ਨੂੰ ਭੋਜਨ ਖਿਲਾ ਰਹੇ ਹੋ ਤਾਂ ਉਸ ਨਾਲ ਗੁੱਸਾ ਨਾ ਕਰੋ। ਝਿੜਕਣ ਕਾਰਨ ਬੱਚੇ ਨੈਗੇਟਿਵ ਹੋ ਸਕਦੇ ਹਨ ਜਿਸ ਕਾਰਨ ਉਹ ਫਲ ਅਤੇ ਸਬਜ਼ੀਆਂ ਖਾਣ ਤੋਂ ਵੀ ਇਨਕਾਰ ਕਰ ਸਕਦੇ ਹਨ।
ਲਾਲਚ ਨਾ ਦਿਓ: ਮਾਪੇ ਵੀ ਬੱਚਿਆਂ ਨੂੰ ਆਪਣੀ ਮਨਪਸੰਦ ਡਿਸ਼ ਖੁਆਉਣ ਲਈ ਕਈ ਤਰ੍ਹਾਂ ਦੇ ਲਾਲਚ ਦਿੰਦੇ ਹਨ। ਪਰ ਤੁਹਾਨੂੰ ਬੱਚਿਆਂ ਨੂੰ ਭੋਜਨ ਖਿਲਾਉਣ ਲਈ ਕਿਸੇ ਤਰ੍ਹਾਂ ਦਾ ਲਾਲਚ ਨਹੀਂ ਦੇਣਾ ਚਾਹੀਦਾ ਕਿਉਂਕਿ ਇਹ ਆਦਤ ਉਨ੍ਹਾਂ ਨੂੰ ਲਾਲਚੀ ਬਣਾ ਸਕਦੀ ਹੈ।