Knee Greece health tips: ਅੱਜਕਲ ਜ਼ਿਆਦਾਤਰ ਲੋਕ ਜੋੜਾਂ ਦੇ ਦਰਦ ਦੀ ਸ਼ਿਕਾਇਤ ਕਰਦੇ ਹਨ। ਪਹਿਲਾਂ ਜ਼ਿਆਦਾਤਰ ਬਜ਼ੁਰਗਾਂ ਨੂੰ ਜੋੜਾਂ ਦੇ ਦਰਦ ਦੀ ਸ਼ਿਕਾਇਤ ਹੁੰਦੀ ਸੀ ਪਰ ਅੱਜ-ਕੱਲ੍ਹ ਨੌਜਵਾਨਾਂ ਨੂੰ ਵੀ ਜੋੜਾਂ ਦਾ ਦਰਦ ਪਰੇਸ਼ਾਨ ਕਰ ਰਿਹਾ ਹੈ। ਵੈਸੇ ਤਾਂ ਜੋੜਾਂ ਜਾਂ ਗੋਡਿਆਂ ‘ਚ ਦਰਦ ਹੋਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਪਰ ਗੋਡਿਆਂ ‘ਚ ਗ੍ਰੀਸ ਘੱਟ ਹੋਣਾ ਇਸ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਉਮਰ ਵਧਣ ਦੇ ਨਾਲ ਗੋਡਿਆਂ ਦੀ ਗ੍ਰੀਸ ਵੀ ਘੱਟ ਹੋਣ ਲੱਗਦੀ ਹੈ। ਗੋਡਿਆਂ ‘ਚ ਗ੍ਰੀਸ ਘੱਟ ਹੋਣ ਕਾਰਨ ਪੈਦਲ ਚੱਲਣ ਵੇਲੇ ਗੋਡਿਆਂ ‘ਚੋਂ ਫਟਣ ਦੀ ਆਵਾਜ਼ ਆਉਣ ਲੱਗਦੀ ਹੈ। ਜਦੋਂ ਗੋਡਿਆਂ ‘ਚ ਗ੍ਰੀਸ ਘੱਟ ਹੁੰਦਾ ਹੈ ਤਾਂ ਇਸ ਦੌਰਾਨ ਵਿਅਕਤੀ ਨੂੰ ਚੱਲਣ-ਫਿਰਨ, ਉੱਠਣ-ਬੈਠਣ ਅਤੇ ਲੇਟਣ ‘ਚ ਪਰੇਸ਼ਾਨੀ ਹੋਣ ਲੱਗਦੀ ਹੈ। ਅਜਿਹੇ ‘ਚ ਲੋਕ ਗੋਡਿਆਂ ਦੀ ਗ੍ਰੀਸ ਵਧਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸਹਾਰਾ ਲੈਂਦੇ ਹਨ। ਪਰ ਜੇਕਰ ਤੁਸੀਂ ਚਾਹੋ ਤਾਂ ਕੁਝ ਉਪਾਵਾਂ ਦੀ ਮਦਦ ਨਾਲ ਵੀ ਗੋਡਿਆਂ ਦੀ ਗ੍ਰੀਸ ਨੂੰ ਵੀ ਵਧਾਇਆ ਜਾ ਸਕਦਾ ਹੈ।
ਹੈਲਥੀ ਡਾਇਟ ਲਓ: ਗੋਡਿਆਂ ਦੀ ਗ੍ਰੀਸ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਹੈਲਥੀ ਡਾਇਟ ਲੈਣਾ। ਸਵਾਲ ਪੈਦਾ ਹੁੰਦਾ ਹੈ- ਗੋਡਿਆਂ ਦੀ ਗ੍ਰੀਸ ਵਧਾਉਣ ਲਈ ਕੀ ਖਾਣਾ ਚਾਹੀਦਾ ਹੈ? ਆਪਣੇ ਗੋਡਿਆਂ ਦੀ ਗ੍ਰੀਸ ਨੂੰ ਵਧਾਉਣ ਲਈ ਤੁਹਾਨੂੰ ਵਿਟਾਮਿਨ ਅਤੇ ਮਿਨਰਲਜ਼ ਨਾਲ ਭਰਪੂਰ ਡਾਇਟ ਲੈਣੀ ਚਾਹੀਦੀ ਹੈ। ਜੇਕਰ ਤੁਹਾਨੂੰ ਗੋਡਿਆਂ ‘ਚ ਦਰਦ, ਚੱਲਣ-ਫਿਰਨ ‘ਚ ਦਿੱਕਤ ਹੈ ਤਾਂ ਅਜਿਹੇ ‘ਚ ਤੁਸੀਂ ਰੰਗਦਾਰ ਸਬਜ਼ੀਆਂ ਦਾ ਸੇਵਨ ਕਰ ਸਕਦੇ ਹੋ। ਨਾਲ ਹੀ ਤੁਹਾਨੂੰ ਓਮੇਗਾ-3 ਫੈਟੀ ਐਸਿਡ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਭੋਜਨਾਂ ਦਾ ਸੇਵਨ ਵੀ ਸ਼ੁਰੂ ਕਰ ਦੇਣਾ ਚਾਹੀਦਾ ਹੈ। ਇਸ ਦੇ ਲਈ ਤੁਸੀਂ ਆਪਣੀ ਡਾਈਟ ‘ਚ ਪਿਆਜ਼, ਲਸਣ, ਗ੍ਰੀਨ ਟੀ, ਜਾਮਣ ਅਤੇ ਹਲਦੀ ਨੂੰ ਸ਼ਾਮਲ ਕਰ ਸਕਦੇ ਹੋ। ਡ੍ਰਾਈ ਫਰੂਟਸ ਅਤੇ ਬੀਜ ਵੀ ਗੋਡਿਆਂ ਦੀ ਗ੍ਰੀਸ ਵਧਾਉਣ ‘ਚ ਮਦਦ ਕਰ ਸਕਦੇ ਹਨ।
ਰੈਗੂਲਰ ਐਕਸਰਸਾਈਜ਼ ਕਰੋ: ਜੋੜਾਂ ਦੇ ਦਰਦ ਨੂੰ ਘੱਟ ਕਰਨ ਲਈ ਨਿਯਮਤ ਕਸਰਤ ਵੀ ਬਹੁਤ ਜ਼ਰੂਰੀ ਹੈ। ਰੋਜ਼ਾਨਾ ਕਸਰਤ ਕਰਕੇ ਗੋਡਿਆਂ ਦੀ ਗ੍ਰੀਸ ਵਧਾਈ ਜਾ ਸਕਦੀ ਹੈ। ਕਸਰਤ ਕਰਨ ਨਾਲ ਗੋਡਿਆਂ ‘ਚ ਗ੍ਰੀਸ ਬਣਦੀ ਹੈ। ਇਸ ਦੇ ਲਈ ਤੁਸੀਂ ਸਟਰੈਚਿੰਗ, ਸਟ੍ਰੈਂਥ ਟਰੇਨਿੰਗ, ਕਵਾਡ੍ਰਿਸੇਪਸ, ਸਕੁਐਟਸ ਅਤੇ ਹੀਲ ਰੇਜ਼ ਵਰਗੀਆਂ ਕਸਰਤਾਂ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਵਾਰਮਅੱਪ ਕਰ ਸਕਦੇ ਹੋ।
ਸਪਲੀਮੈਂਟਸ ਲਓ: ਜਦੋਂ ਤੁਹਾਡੇ ਗੋਡਿਆਂ ਦੀ ਗ੍ਰੀਸ ਘੱਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਤੁਹਾਡਾ ਡਾਕਟਰ ਤੁਹਾਨੂੰ ਕੁਝ ਸਪਲੀਮੈਂਟਸ ਲੈਣ ਦੀ ਸਲਾਹ ਦਿੰਦੇ ਹਨ। ਇਸ ਲਈ ਜੇਕਰ ਤੁਹਾਨੂੰ ਵੀ ਅਕਸਰ ਗੋਡਿਆਂ ਦਾ ਦਰਦ ਰਹਿੰਦਾ ਹੈ ਤੁਹਾਡੇ ਗੋਡਿਆਂ ਦੀ ਗ੍ਰੀਸ ਖਤਮ ਹੋ ਗਈ ਹੈ ਤਾਂ ਤੁਸੀਂ ਕੁਝ ਸਪਲੀਮੈਂਟ ਲੈ ਸਕਦੇ ਹੋ। ਗੋਡਿਆਂ ਦੀ ਗ੍ਰੀਸ ਵਧਾਉਣ ਲਈ ਤੁਸੀਂ ਓਮੇਗਾ-3 ਫੈਟੀ ਐਸਿਡ, ਕੋਲੇਜਨ ਅਤੇ ਅਮੀਨੋ ਐਸਿਡ ਸਪਲੀਮੈਂਟ ਲੈ ਸਕਦੇ ਹੋ। ਇਹ ਸਾਰੇ ਸਪਲੀਮੈਂਟਸ ਹੱਡੀਆਂ ਦੇ ਵਿਚਕਾਰ ਟਿਸ਼ੂ ਬਣਾਉਣ ‘ਚ ਮਦਦ ਕਰਦੇ ਹਨ। ਇਸ ਨਾਲ ਗ੍ਰੀਸ ਵਧਦੀ ਹੈ ਅਤੇ ਗੋਡਿਆਂ ਨੂੰ ਮਜ਼ਬੂਤੀ ਮਿਲਦੀ ਹੈ। ਪਰ ਡਾਕਟਰ ਦੀ ਸਲਾਹ ਤੋਂ ਬਿਨਾਂ ਕੋਈ ਵੀ ਸਪਲੀਮੈਂਟ ਬਿਲਕੁਲ ਨਾ ਲਓ।
ਨਾਰੀਅਲ ਪਾਣੀ ਪੀਓ: ਨਾਰੀਅਲ ਪਾਣੀ ਸਮੁੱਚੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਜੇਕਰ ਤੁਹਾਨੂੰ ਗੋਡਿਆਂ ਦਾ ਦਰਦ ਹੈ ਤਾਂ ਵੀ ਤੁਸੀਂ ਨਾਰੀਅਲ ਪਾਣੀ ਪੀ ਸਕਦੇ ਹੋ। ਨਾਰੀਅਲ ਪਾਣੀ ਪੀਣ ਨਾਲ ਗੋਡਿਆਂ ਦਾ ਲਚੀਲਾਪਣ ਵੱਧਦਾ ਹੈ। ਅਸਲ ‘ਚ ਨਾਰੀਅਲ ਪਾਣੀ ‘ਚ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ। ਨਾਰੀਅਲ ਪਾਣੀ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦਾ ਹੈ।
ਜੇਕਰ ਤੁਹਾਨੂੰ ਵੀ ਗੋਡਿਆਂ ‘ਚ ਦਰਦ ਹੈ ਤਾਂ ਇਸ ਦਾ ਮੁੱਖ ਕਾਰਨ ਗ੍ਰੀਸ ਘੱਟ ਹੋਣਾ ਹੋ ਸਕਦਾ ਹੈ। ਅਜਿਹੇ ‘ਚ ਤੁਸੀਂ ਇਹ ਤਰੀਕੇ ਅਪਣਾ ਸਕਦੇ ਹੋ। ਇਸ ਨਾਲ ਗੋਡਿਆਂ ‘ਚ ਗ੍ਰੀਸ ਵਧੇਗੀ ਅਤੇ ਗੋਡੇ ਮਜ਼ਬੂਤ ਹੋਣਗੇ।